ਹੁਸ਼ਿਆਰਪੁਰ : ਜੀ.ਐਸ.ਐਸ.ਐਲ ਕੰਪਨੀ ਦੇ ਐਮ.ਡੀ ਮਨੋਜ ਗੁਪਤਾ ਨੇ ਜਿੱਥੇ ਵਿੱਦਿਆ ਦੇ ਖੇਤਰ ਵਿੱਚ ਸ਼ਲਾਘਾਯੋਗ ਕੰਮ ਕਰ ਰਹੇ ਵਿੱਦਿਆ ਮੰਦਰ ਸਕੂਲ ਬੱਸੀ ਬਾਜੀਦ ਨੂੰ ਵਿੱਤੀ ਸਹਾਇਤਾ ਦੇ ਕੇ ਆਪਣੀ ਬੇਟੀ ਗਰਿਮਾ ਗੁਪਤਾ ਦਾ ਜਨਮ ਦਿਨ ਮਨਾਇਆ ਉੱਥੇ ਹੀ ਉਨ੍ਹਾਂ ਨੇ ਠੰਡ ਤੋਂ ਬਚਣ ਲਈ ਲੋੜਵੰਦ ਬੱਚਿਆਂ ਨੂੰ ਕੰਬਲ ਵੀ ਭੇਟ ਕੀਤੇ। ਇਸ ਮੌਕੇ ਮਨੋਜ ਗੁਪਤਾ ਨੇ ਕਿਹਾ ਕਿ ਉਸ ਨੂੰ ਖੁਸ਼ੀ ਹੈ ਕਿ ਪ੍ਰਮਾਤਮਾ ਨੇ ਉਸ ਨੂੰ ਕਿਸੇ ਦੀ ਸੇਵਾ ਕਰਨ ਦੇ ਯੋਗ ਬਣਾਇਆ ਹੈ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਬਚਪਨ ਤੋਂ ਹੀ ਬੱਚਿਆਂ ਨੂੰ ਅਜਿਹੇ ਸੰਸਕਾਰ ਦੇਈਏ ਤਾਂ ਵੱਡੇ ਹੋ ਕੇ ਉਨ੍ਹਾਂ ਨੂੰ ਸੇਵਾ ਦੇ ਕੰਮ ਕਰਨ ਲਈ ਨਹੀਂ ਕਹਿਣਾ ਪਵੇਗਾ। ਗੁਪਤਾ ਨੇ ਕਿਹਾ ਕਿ ਹਰ ਯੋਗ ਵਿਅਕਤੀ ਨੂੰ ਸੇਵਾ ਕਾਰਜਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਅਸੀਂ ਕਿਸੇ ਵੀ ਰੂਪ ਵਿੱਚ ਲੋੜਵੰਦਾਂ ਦੀ ਮਦਦ ਕਰ ਸਕੀਏ। ਇਸ ਮੌਕੇ ਗੁਪਤਾ ਦੇ ਹੋਰ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਰਾਕੇਸ਼ ਸਹਾਰਨ ਅਤੇ ਰਾਜੀਵ ਮਹਾਜਨ ਵੀ ਮੌਜੂਦ ਸਨ।