ਹੁਸ਼ਿਆਰਪੁਰ : ਬੇਗਮਪੁਰਾ ਟਾਈਗਰ ਫੋਰਸ ਦੇ ਇੱਕ ਵਫਦ ਵੱਲੋਂ ਕੌਮੀ ਚੇਅਰਮੈਨ ਤਰਸੇਮ ਦੀਵਾਨਾ ਅਤੇ ਕੌਮੀ ਪ੍ਰਧਾਨ ਧਰਮਪਾਲ ਸਾਹਨੇਵਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਪ੍ਰਧਾਨ ਬੀਰਪਾਲ ਠਰੋਲੀ ਅਤੇ ਜਿਲ੍ਹਾ ਪ੍ਰਧਾਨ ਹੈਪੀ ਫ਼ਤਿਹਗੜ ਦੀ ਅਗਵਾਈ ਹੇਠ ਕੀਤੀ ਗਈ ! ਮੀਟਿੰਗ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਬੀਤੇ ਦਿਨੀਂ ਅੰਮ੍ਰਿਤਸਰ ਵਿਖੇ ਭਾਰਤ ਦੇ ਸੰਵਿਧਾਨ ਦੇ ਨਿਰਮਾਤਾ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਨੂੰ ਤੋੜਨ ਦੀ ਕੀਤੀ ਗਈ ਕੋਝੀ ਹਰਕਤ ਸਹਿਣ ਯੋਗ ਨਹੀਂ ਹੈ
ਉਹਨਾਂ ਕਿਹਾ ਕਿ ਭਾਰਤ ਵਿਚ ਹਮੇਸ਼ਾ ਹੀ ਐਸਸੀ ਸਮਾਜ ਨੂੰ ਦਬਾਅ ਕੇ ਰੱਖਣ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ। ਅਜਿਹਾ ਵਰਤਾਰਾ ਅਜੇ ਵੀ ਕਾਇਮ ਹੈ, ਜਿਸ ਦੀ ਇਹ ਅੰਮ੍ਰਿਤਸਰ ਵਿਖ਼ੇ ਹੋਈ ਇਹ ਘਟਨਾ ਜਿਉਂਦੀ ਜਾਗਦੀ ਮਿਸਾਲ ਹੈ। ਉਹਨਾਂ ਕਿਹਾ ਕਿ ਸੰਸਾਰ ਵਿੱਚ ਗਿਆਨ ਦੇ ਚਿੰਨ੍ਹ ਵਜੋਂ ਜਾਣੇ ਜਾਂਦੇ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਨੂੰ ਗਣਤੰਤਰਤਾ ਦਿਵਸ ਮੌਕੇ ਤੋੜਨ ਦੀ ਕੋਸ਼ਿਸ਼ ਕਰਨਾ ਬਹੁਤ ਹੀ ਸ਼ਰਮ ਵਾਲੀ ਗੱਲ ਹੈ। ਉਹਨਾਂ ਕਿਹਾ ਕਿ ਐਸਸੀ ਸਮਾਜ ਵਿਰੋਧੀ ਤਾਕਤਾਂ ਉਹਨਾਂ ਨੂੰ ਦਬਾਅ ਕੇ ਰੱਖਣਾ ਚਾਹੁੰਦੀਆਂ ਹਨ, ਜਿਸ ਨੂੰ ਕਦੇ ਵੀ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਇਸ ਕੋਝੀ ਹਰਕਤ ਦੀ ਛਾਣਬੀਣ ਹੋਣੀ ਚਾਹੀਦੀ ਹੈ ਤਾਂ ਕਿ ਪਤਾ ਲੱਗ ਸਕੇ ਕਿ ਇਸ ਦੇ ਪਿੱਛੇ ਕਿਹੜਾ ਸ਼ਾਤਰ ਦੀ ਮਾਲਕ ਕੰਮ ਕਰ ਰਿਹਾ ਹੈ ਤਾ ਕਿ ਇਸ ਘਿਨਾਉਣੀ ਹਰਕਤ ਦੇ ਜਿੰਮੇਵਾਰ ਵਿਅਕਤੀਆਂ ਨੂੰ ਸਖਤ ਤੋਂ ਸਖਤ ਸਜ਼ਾ ਮਿਲ ਸਕੇ । ਇਸ ਮੌਕੇ ਹੋਰਨਾਂ ਤੋ ਇਲਾਵਾ ਸ਼ਤੀਸ ਕੁਮਾਰ ਸ਼ੇਰਗ੍ਹੜ, ਅਮਨਦੀਪ, ਢਿੱਲੋ, ਰੋਹਿਤ ਬੱਧਣ ਨਾਰਾਂ,ਉਹਨਾਂ ਕਿਹਾ ਕਿ 26 ਜਨਵਰੀ ਦੇ ਦਿਨ ਅੰਮ੍ਰਿਤਸਰ ਵਿਖੇ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਅੰਬੇਦਕਰ ਜੀ ਦੀ ਮੂਰਤੀ ਨੂੰ ਖੰਡਿਤ ਕਰਨਾ ਬਹੁਤ ਹੀ ਸ਼ਰਮਨਾਕ ਕਾਰਾ ਹੈ
ਆਗੂਆਂ ਨੇ ਕਿਹਾ ਕਿ ਇਹ ਬਾਬਾ ਸਾਹਿਬ ਜੀ ਦਾ ਹੀ ਅਪਮਾਨ ਨਹੀਂ ਬਲਕਿ ਦੇਸ਼ ਦੇ ਲੋਕਤੰਤਰ ਅਤੇ ਸੰਵਿਧਾਨਿਕ ਸੰਸਥਾਵਾ ਦਾ ਵੀ ਅਪਮਾਨ ਹੈ।
ਉਹਨਾ ਕਿਹਾ ਕਿ ਪੰਜਾਬ ਦੇ ਪਿੰਡਾਂ,ਤੇ ਸ਼ਹਿਰਾਂ ਵਿੱਚ ਲੱਗੇ ਬਾਬਾ ਸਾਹਿਬ ਦੇ ਬੁੱਤਾਂ ਨੂੰ ਪੰਜਾਬ ਦੇ ਹਰੇਕ ਵਰਗ ਨੇ ਹਮੇਸ਼ਾਂ ਸਤਿਕਾਰ ਕੀਤਾ ਹੈ ਉਹਨਾ ਕਿਹਾ ਕਿ ਅੰਮ੍ਰਿਤਸਰ ਵਾਪਰੀ ਬਾਬਾ ਸਾਹਿਬ ਦੇ ਬੁੱਤ ਦੀ ਬੇਅਦਬੀ ਪਹਿਲੀ ਘਟਨਾ ਨਹੀਂ ਇਸ ਤੋ ਪਹਿਲਾ ਵੀ ਇਹੋ ਜਿਹੀਆਂ ਬਹੁਤ ਘਟਨਾਵਾਂ ਹੋ ਚੁੱਕੀਆਂ ਹਨ। ਉਹਨਾਂ ਕਿਹਾ ਕਿ ਇਸ ਘਟਨਾ ਨਾਲ ਬਹੁਜਨਾਂ ਦੇ ਹਿਰਦੇ ਵਲੂੰਧਰੇ ਗਏ ਹਨ ਇਸ ਮੌਕੇ ਹੋਰਨਾਂ ਤੋ ਇਲਾਵਾ ਸ਼ਤੀਸ ਕੁਮਾਰ ਸ਼ੇਰਗ੍ਹੜ, ਅਮਨਦੀਪ, ਢਿੱਲੋ, ਰੋਹਿਤ ਬੱਧਣ ਨਾਰਾਂ,ਸੁਖਵਿੰਦਰ ਸੁੱਖੀ,ਅਨਮੋਲ,ਰਾਜਕੁਮਾਰ ਰਾਜਾ,ਰੋਹਿਤ ਨਾਰਾ ਮੋਹਿਤ ਨਾਰਾ,ਰਵੀ ਸੁੰਦਰ ਨਗਰ ਸੰਜੀਵ ਬਹਾਦਰਪੁਰੀਆ, ਜੱਸਾ ਨੰਦਨ,ਰਾਹੁਲ ਕਲੋਤਾ ਬੰਟੀ ਹਰਿਆਣਾ,ਮਨਪ੍ਰੀਤ ਹਰਿਆਣਾ, ਹਰਿੰਦਰ ਆਦਿ ਹਾਜ਼ਰ ਸਨ!