ਸੁਨਾਮ : ਅਕੇਡੀਆ ਵਰਲ਼ਡ ਸਕੂਲ ਸੁਨਾਮ ਵਿਖੇ ਪਹਿਲੀ ਤੋਂ ਗਿਆਰਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੇ ਰਚਨਾਤਮਕ ਲਿਖਾਈ ਪ੍ਰਤੀਯੋਗਤਾ ਕਰਵਾਈ ਗਈ। ਪ੍ਰਤੀਯੋਗਤਾ ਵਿੱਚ ਵਿਦਿਆਰਥੀਆਂ ਨੂੰ ਵੱਖ-ਵੱਖ ਵਿਸ਼ੇ ਲਿਖਣ ਲਈ ਦਿੱਤੇ ਗਏ। ਸਾਰੇ ਵਿਸ਼ੇ ਵਿਦਿਆਰਥੀ ਜੀਵਨ ਨੂੰ ਨਵੀਂ ਸੇਧ ਦੇਣ ਵਾਲੇ ਸਨ। ਹਰ ਇੱਕ ਵਿਸ਼ੇ ਅਤੇ ਵਿਦਿਆਰਥੀ ਆਪਣੇ ਵੱਲੋਂ ਕਹਾਣੀ ਰਚਨਾ ਕਵਿਤਾ ਰਚਨਾ ਲੇਖ ਰਚਨਾ ਅਤੇ ਸੰਵਾਦ ਰਚਨਾ ਦੀ ਚੋਣ ਲਈ ਕਿਹਾ ਗਿਆ। ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ਼ ਇਸ ਪ੍ਰਤਿਯੋਗਤਾ ਵਿੱਚ ਹਿੱਸਾ ਲਿਆ। ਸਕੂਲ ਪ੍ਰਬੰਧਕਾਂ ਨੇ ਦੱਸਿਆ ਕਿ ਇਹ ਪ੍ਰਤੀਯੋਗਤਾ ਤਿੰਨ ਭਾਸ਼ਾਵਾਂ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਭਾਸ਼ਾ ਵਿੱਚ ਕਰਵਾਈ ਗਈ। ਪ੍ਰਤੀਯੋਗਤਾ ਵਿੱਚ ਪੰਜਾਬੀ ਭਾਸ਼ਾ ਵਿੱਚੋਂ 12 ਵਿਦਿਆਰਥੀਆਂ ਨੇ ਪਹਿਲਾ ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ। ਗਰੁੱਪ ਏ ਵਿੱਚੋਂ ਪਹਿਲਾਂ ਸਥਾਨ ਮਨਕੀਰਤ ਕੌਰ ਦੂਜੀ ਲਾਇਲੈਕ, ਦੂਜਾ ਸਥਾਨ ਗੁਰਸੀਰਤ ਕੌਰ ਪਹਿਲੀ ਐਸਟਰ, ਤੀਜਾ ਸਥਾਨ ਮਨਕੀਰਤ ਸਿੰਘ ਭੰਗੂ ਪਹਿਲੀ ਐਸਟਰ, ਗਰੁੱਪ ਬੀ ਵਿੱਚੋਂ ਪਹਿਲਾ ਸਥਾਨ ਜਸ਼ਨੂਰ ਸਿੰਘ ਤੀਜੀ ਐਸਟਰ, ਦੂਜਾ ਸਥਾਨ ਅਮਿਤੋਜ ਸਿੰਘ ਚੌਥੀ ਲਾਇਲੈਕ, ਗਰੁੱਪ ਸੀ ਵਿੱਚੋਂ ਪਹਿਲਾ ਸਥਾਨ ਸਹਿਜਦੀਪ ਸਿੰਘ ਛੇਵੀਂ ਐਸਟਰ, ਦੂਜਾ ਸਥਾਨ ਬਿਰਾਦਤ ਸਿੰਘ ਪੰਜਵੀਂ ਐਸਟਰ, ਤੀਜਾ ਸਥਾਨ ਹਰਨੂਰ ਕੌਰ ਪੰਜਵੀਂ ਲਾਇਲੈਕ, ਗਰੁੱਪ ਡੀ ਵਿੱਚੋਂ ਪਹਿਲਾ ਸਥਾਨ ਹਰਸੀਰਤ ਕੌਰ ਅਠਵੀਂ, ਦੂਜਾ ਸਥਾਨ ਲਵੀਸ਼ ਸ਼ਰਮਾ ਅਠਵੀਂ, ਤੀਜਾ ਸਥਾਨ ਕਵਿਸ਼ ਗੁਪਤਾ ਨੌਵੀਂ, ਯਸ਼ਪ੍ਰੀਤ ਕੌਰ ਅਠਵੀਂ ਨੇ ਹਾਸਲ ਕੀਤਾ। ਹਿੰਦੀ ਭਾਸ਼ਾ ਵਿੱਚੋਂ 12 ਵਿਦਿਆਰਥੀਆਂ ਨੇ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ। ਗਰੁੱਪ ਏ ਵਿੱਚੋਂ ਐਸ਼ਨੀਰ ਕੌਰ ਪਹਿਲੀ ਲਾਇਲੈਕ, ਰੂਹਾਨੀਕਾ ਦੂਜੀ ਲਾਇਲੈਕ, ਤੀਜਾ ਸਥਾਨ ਲਵਗੁਣ ਕੌਰ ਪਹਿਲੀ ਐਸਟਰ, ਗਰੁੱਪ ਬੀ ਵਿੱਚੋਂ ਲਕਸ਼ਦੀਪ ਕੌਰ ਤੀਜੀ ਐਸਟਰ, ਦੂਜਾ ਸਥਾਨ ਗੁਣਜੋਤ ਸਿੰਘ ਚੌਥੀ ਐਸਟਰ, ਤੀਜਾ ਸਥਾਨ ਪ੍ਰਭਨੂਰ ਕੌਰ ਚੌਥੀ ਐਸਟਰ, ਗਰੁੱਪ ਸੀ ਵਿੱਚੋਂ ਪਹਿਲਾ ਸਥਾਨ ਇਤਾਸ਼ ਪੁਰੀ ਛੇਵੀਂ ਲਾਇਲੈਕ, ਦੂਜਾ ਸਥਾਨ ਆਰਵ ਸਿੰਗਲਾ ਪੰਜਵੀਂ ਐਸਟਰ, ਤੀਜਾ ਸਥਾਨ ਜਸਜੋਤ ਸਿੰਘ ਪੰਜਵੀਂ ਲਾਇਲੈਕ, ਗਰੁਪ ਡੀ ਵਿੱਚੋਂ ਪਹਿਲਾ ਸਥਾਨ ਐਲੀਸ ਕੌਰ ਅੱਠਵੀਂ, ਦੂਜਾ ਸਥਾਨ ਲਵਪ੍ਰੀਤ ਸਿੰਘ ਨੌਵੀਂ, ਤੀਜਾ ਸਥਾਨ ਮਿਹਾਂਸੀ ਅੱਠਵੀਂ ਨੇ ਹਾਸਲ ਕੀਤਾ। ਅੰਗਰੇਜ਼ੀ ਭਾਸ਼ਾ ਵਿੱਚੋਂ 12 ਵਿਦਿਆਰਥੀਆਂ ਨੇ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ। ਵਿਦਿਆਰਥੀਆਂ ਨੇ ਗਰੁੱਪ ਏ ਵਿੱਚੋਂ ਸਵੀਤਾਜ ਕੌਰ ਦੂਜੀ ਐਸਟਰ, ਦੂਜਾ ਸਥਾਨ ਅਨਹਦ ਸਿੰਘ ਵਿਰਕ ਪਹਿਲੀ ਐਸਟਰ, ਤੀਜਾ ਸਥਾਨ ਅਰਜ ਕੌਰ ਦੂਜੀ ਐਸਟਰ, ਗਰੁੱਪ ਬੀ ਵਿੱਚੋਂ ਪਹਿਲਾ ਸਥਾਨ ਅਗਮਜੋਤ ਕੰਬੋਜ ਤੀਜੀ ਐਸਟਰ, ਦੂਜਾ ਸਥਾਨ ਨਾਇਰਾ ਅਰੋੜਾ ਚੌਥੀ ਐਸਟਰ, ਗਰੁੱਪ ਸੀ ਵਿੱਚੋਂ ਪਹਿਲਾਂ ਸਥਾਨ ਨਿਮਰਤ ਕੌਰ ਛੇਵੀਂ ਲਾਇਲੈਕ, ਦੂਜਾ ਸਥਾਨ ਯਾਹਵੀ ਸ਼ਰਮਾ ਪੰਜਵੀਂ ਲਾਈਲੈਕ, ਤੀਜਾ ਸਥਾਨ ਮਾਨਵਜੀਤ ਸਿੰਘ ਛੇਵੀਂ ਲਾਇਲੈਕ, ਗਰੁੱਪ ਡੀ ਵਿੱਚੋਂ ਪਹਿਲਾ ਸਥਾਨ ਹੁਨਰ ਗੋਇਲ ਦਸਵੀਂ, ਦੂਜਾ ਸਥਾਨ ਨੀਤਿਕਾ ਗਿਆਰਵੀਂ, ਤੀਜਾ ਸਥਾਨ ਮਹਿਤਾਬ ਸਿੰਘ ਨੌਵੀਂ ਅਤੇ ਏਕਮ ਸ਼ੇਰ ਸਿੰਘ ਨੌਵੀਂ ਨੇ ਹਾਸਿਲ ਕੀਤਾ। ਪ੍ਰਿੰਸੀਪਲ ਮੈਡਮ ਰਣਜੀਤ ਕੌਰ ਵੱਲੋਂ ਜੇਤੂ ਵਿਦਿਆਰਥੀਆਂ ਨੂੰ ਸਰਟੀਫਿਕੇਟ ਦਿੱਤੇ ਗਏ। ਪ੍ਰਤੀਯੋਗਤਾ ਸੰਬੰਧੀ ਚੇਅਰਮੈਨ ਐਡਵੋਕੇਟ ਗਗਨਦੀਪ ਸਿੰਘ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਪ੍ਰਤੀਯੋਗਤਾਵਾਂ ਵਿਦਿਆਰਥੀਆਂ ਦੇ ਅੰਦਰੂਨੀ ਹੁਨਰਾਂ ਨੂੰ ਨਿਖਾਰਨ ਲਈ ਇੱਕ ਵਧੀਆ ਪਲੇਟਫਾਰਮ ਪ੍ਰਦਾਨ ਕਰਦੀਆਂ ਹਨ।