Thursday, April 17, 2025

Malwa

ਰਾਜਾ ਬੀਰਕਲਾਂ ਨੇ ਕਾਂਗਰਸੀ ਉਮੀਦਵਾਰ ਲਈ ਕੀਤਾ ਪ੍ਰਚਾਰ 

January 29, 2025 04:42 PM
ਦਰਸ਼ਨ ਸਿੰਘ ਚੌਹਾਨ

ਸੁਨਾਮ : ਵੇਰਕਾ ਮਿਲਕ ਪਲਾਂਟ ਅਤੇ ਜ਼ਿਲ੍ਹਾ ਯੋਜਨਾ ਬੋਰਡ ਸੰਗਰੂਰ ਦੇ ਸਾਬਕਾ ਚੇਅਰਮੈਨ ਰਾਜਿੰਦਰ ਸਿੰਘ ਰਾਜਾ ਬੀਰਕਲਾਂ ਨੇ ਪਾਰਟੀ ਹਾਈਕਮਾਨ ਵੱਲੋਂ ਲਾਈ ਡਿਊਟੀ ਤੋਂ ਬਾਅਦ ਦਿੱਲੀ ਵਿਧਾਨ ਸਭਾ ਹਲਕਾ ਜੰਗਪੁਰਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੂਰੀ ਫਰਿਆਦ ਦੀ ਚੋਣ ਮੁਹਿੰਮ ਤਹਿਤ ਘਰ ਘਰ ਜਾਕੇ ਵੋਟਰਾਂ ਨਾਲ ਸੰਪਰਕ ਕੀਤਾ। ਉਨ੍ਹਾਂ ਕਾਂਗਰਸ ਪਾਰਟੀ ਵੱਲੋਂ ਦਿੱਤੇ ਪੰਜ ਗਰੰਟੀ ਕਾਰਡ ਲੋਕਾਂ ਨੂੰ ਵੰਡੇ ਅਤੇ ਵੋਟ ਪਾਉਣ ਲਈ ਅਪੀਲ ਕੀਤੀ। ਸੁਨਾਮ ਵਿਧਾਨ ਸਭਾ ਹਲਕੇ ਦੇ ਸੀਨੀਅਰ ਆਗੂ ਰਾਜਾ ਬੀਰਕਲਾਂ ਨੇ ਆਖਿਆ ਕਿ ਕਾਂਗਰਸ ਪਾਰਟੀ ਦੇ ਉਮੀਦਵਾਰ ਸੂਰੀ ਫਰਿਆਦ ਦੀ ਲੋਕਾਂ ਦੇ ਕੰਮਾਂ ਲਈ ਮਿਹਨਤ, ਸਾਫ ਸੁਥਰੀ ਤੇ ਇਮਾਨਦਾਰ ਸ਼ਖ਼ਸੀਅਤ ਬਾਰੇ ਵੀ ਲੋਕਾਂ ਦੇ ਘਰਾਂ ਵਿੱਚੋ ਸੁਣਨ ਨੂੰ ਮਿਲਿਆ ਉਨ੍ਹਾਂ ਕਿਹਾ ਕਿ ਜ਼ਮੀਨ ਨਾਲ ਜੁੜੇ ਨੇਤਾ ਦੀ ਚੋਣ ਮੁਹਿੰਮ ਦਾ ਹਿੱਸਾ ਬਣਕੇ ਮਾਣ ਮਹਿਸੂਸ ਹੋ ਰਿਹਾ ਹੈ। ਟਕਸਾਲੀ ਕਾਂਗਰਸੀ ਆਗੂ ਰਾਜਾ ਬੀਰਕਲਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਧਰਮਨਿਰਪੱਖ ਦਾ ਨਾਅਰਾ ਦੇਕੇ ਵੋਟਾਂ ਮੰਗ ਰਹੀ ਹੈ ਜਦਕਿ ਭਾਜਪਾ ਅਤੇ ਆਮ ਆਦਮੀ ਪਾਰਟੀ ਧਰਮ, ਝੂਠ ਅਤੇ ਫ਼ਰੇਬ ਦੀ ਰਾਜਨੀਤੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਦਿੱਲੀ ਦੇ ਵੋਟਰਾਂ ਨੂੰ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬੋਲ਼ੇ ਜਾ ਰਹੇ ਝੂਠ ਤੋਂ ਜਾਣੂ ਕਰਵਾਇਆ ਜਾ ਰਿਹਾ ਹੈ। ਸਰਕਾਰੀ ਨੌਕਰੀਆਂ ਦੇਣ, ਸਿੱਖਿਆ ਅਤੇ ਸਿਹਤ ਸਹੂਲਤਾਂ ਬਾਰੇ ਪੰਜਾਬ ਅੰਦਰ ਕੁੱਝ ਨਹੀਂ ਕੀਤਾ ਗਿਆ ਸਿਰਫ਼ ਬਿਆਨਬਾਜ਼ੀ ਤੇ ਇਸ਼ਤਿਹਾਰਬਾਜ਼ੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦੇ ਵੋਟਰ ਭਾਜਪਾ ਅਤੇ ਆਮ ਆਦਮੀ ਪਾਰਟੀ ਦੇ ਬਹਿਕਾਵੇ ਵਿੱਚ ਨਹੀਂ ਆਉਣਗੇ।

Have something to say? Post your comment

 

More in Malwa

ਸ਼ੰਕਰ ਬਾਂਸਲ ਵੈਸ਼ ਸਮਾਜ ਦੇ ਸੂਬਾ ਸੰਗਠਨ ਸੈਕਟਰੀ ਬਣੇ       

ਪ੍ਰਤਾਪ ਸਿੰਘ ਬਾਜਵਾ ਖ਼ਿਲਾਫ਼ ਐਫ਼ ਆਈ ਆਰ ਸਰਕਾਰ ਦੀ ਬੌਖਲਾਹਟ : ਬੀਰਕਲਾਂ 

ਬੋਲਣ, ਸੁਣਨ ਤੇ ਦੇਖਣ ਤੋਂ ਅਸਮਰੱਥ ਬੱਚੇ ਦਿਵਿਆਂਗ ਨਹੀਂ ਰਹੇ ਸਗੋਂ ਆਪਣੀ ਪ੍ਰਤਿਭਾ ਨਾਲ ਸਮਾਜ ਨੂੰ ਪ੍ਰਭਾਵਿਤ ਕਰਨ ਦੇ ਸਮਰੱਥ-ਡਾ. ਬਲਜੀਤ ਕੌਰ

ਭਾਰਤੀ ਮਿਆਰ ਬਿਊਰੋ ਵੱਲੋਂ ਪਟਿਆਲਾ ਜ਼ਿਲ੍ਹੇ ਦੇ ਸਾਰੇ ਪੰਚਾਂ ਸਰਪੰਚਾਂ ਅਤੇ ਸਕੱਤਰਾਂ ਲਈ ਜਾਗਰੂਕਤਾ ਪ੍ਰੋਗਰਾਮ ਕਰਵਾਏ ਜਾਣਗੇ

ਮੁੱਖ ਮੰਤਰੀ ਨੂੰ ਸਵਾਲ ਪੁੱਛਣ ਜਾ ਰਹੇ ਕਿਸਾਨਾਂ ਅਤੇ ਪੁਲਿਸ ਵਿਚਾਲੇ ਤਕਰਾਰ 

ਪੰਜਾਬੀਆਂ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੇ ਪ੍ਰਤਾਪ ਬਾਜਵਾ : ਭਗਵੰਤ ਮਾਨ 

ਠੇਕੇਦਾਰ ਨਰਿੰਦਰ ਕਣਕਵਾਲ ਨੂੰ ਸਦਮਾ, ਵੱਡੀ ਭੈਣ ਦਾ ਦੇਹਾਂਤ 

ਪੁਲਿਸ ਨੇ ਗੋਬਿੰਦ ਛਾਜਲੀ ਨੂੰ ਹਿਰਾਸਤ 'ਚ ਲਿਆ 

ਮੁੱਖ ਮੰਤਰੀ ਵੱਲੋਂ ਪ੍ਰਤਾਪ ਬਾਜਵਾ ਦੀ ਆਲੋਚਨਾ; ਡਰ ਦੀ ਰਾਜਨੀਤੀ ਵਿੱਚ ਨਾ ਉਲਝੋ

ਪਟਿਆਲਾ ਫੋਕਲ ਪੁਆਇੰਟ ‘ਚ 3.5 ਏਕੜ ਦਾ ਮੀਆਵਾਕੀ ਜੰਗਲ ਲੱਗੇਗਾ