ਸੁਨਾਮ : ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਠੇਕੇਦਾਰ ਨਰਿੰਦਰ ਸਿੰਘ ਕਣਕਵਾਲ, ਸੁਰਿੰਦਰ ਸਿੰਘ, ਕਰਮਵੀਰ ਸਿੰਘ ਅਤੇ ਬਲਜੀਤ ਸਿੰਘ ਦੀ ਵੱਡੀ ਭੈਣ ਨਰਦੇਵ ਪਾਲ ਸ਼ਾਸਤਰੀ ਦੀ ਪਤਨੀ ਸ਼ਕੁੰਤਲਾ ਦੇਵੀ ਦਾ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਇਸ ਮੌਕੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ, ਵਪਾਰੀ ਆਗੂ ਰਾਜਨ ਸਿੰਗਲਾ, ਮਨੀ ਸਰਾਓ ਅਤੇ ਸਰਜੀਵਨ ਗੋਇਲ ਲੱਕੀ ਨੇ ਸ਼ਕੁੰਤਲਾ ਦੇਵੀ ਦੇ ਦੇਹਾਂਤ 'ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਰੱਖੇ ਗਏ ਪਾਠ ਦਾ ਭੋਗ 25 ਅਪ੍ਰੈਲ 2025 ਨੂੰ ਕੁਕਰੇਜਾ ਪੈਲੇਸ, ਜਗਾਧਰੀ ਰੋਡ, ਅੰਬਾਲਾ ਕੈਂਟ ਵਿਖੇ ਦੁਪਹਿਰ 12 ਵਜੇ ਤੋਂ 2 ਵਜੇ ਤੱਕ ਪਵੇਗਾ।