Wednesday, April 16, 2025

Malwa

ਪਟਿਆਲਾ ਫੋਕਲ ਪੁਆਇੰਟ ‘ਚ 3.5 ਏਕੜ ਦਾ ਮੀਆਵਾਕੀ ਜੰਗਲ ਲੱਗੇਗਾ

April 15, 2025 02:23 PM
SehajTimes

ਈਕੋਸਿੱਖ ਪਲਾਂਟੇਸ਼ਨ ਟੀਮ ਵੱਲੋਂ ਮਹੀਨਿਆਂ ਦੇ ਅੰਦਰ ਬੂਟੇ ਲਗਾਉਣ ਨਾਲ ਮੁਕੰਮਲ ਹੋਵੇਗਾ ਜੰਗਲ 

ਜੰਗਲ ਚ 45 ਕਿਸਮਾਂ ਦੇ 35,000 ਦੇਸੀਫਲਦਾਰ ਤੇ ਛਾਂਦਾਰ ਬੂਟੇ ਲੱਗਣਗੇ 

ਪਟਿਆਲਾ ਵਾਤਾਵਰਨ ਸ਼ੁੱਧਤਾ ਲਈ ਇੱਕ ਨਿਵੇਕਲੀ ਪਹਿਲਕਦਮੀ ਕਰਦਿਆਂ ਨਗਰ ਨਿਗਮ ਪਟਿਆਲਾ ਨੇ ਵਰਧਮਾਨ ਸਪੈਸ਼ਲ ਸਟੀਲਜ਼ ਲਿਮਟਿਡ ਦੇ ਸਹਿਯੋਗ ਨਾਲ ਪਟਿਆਲਾ ਫੋਕਲ ਪੁਆਇੰਟ ਵਿਖੇ 3.5 ਏਕੜ ਦਾ ਮੀਆਵਾਕੀ ਜੰਗਲ ਲਗਾਉਣ ਦੀ ਸ਼ੁਰੂਆਤ ਕੀਤੀ ਹੈ। ਇਸ ਪ੍ਰੋਜੈਕਟ ਦੀ ਰਸਮੀ ਸ਼ੁਰੂਆਤ ਅੱਜ ਮਟੀਰੀਅਲ ਰਿਕਵਰੀ ਫੈਸਿਲਿਟੀ ਸੈਂਟਰ ਨੇੜੇ ਕੀਤੀ ਗਈ।

ਇਸ ਪਹਿਲਕਦਮੀ ਬਾਰੇ ਵੇਰਵੇ ਸਾਂਝੇ ਕਰਦੇ ਹੋਏਨਗਰ ਨਿਗਮ ਦੇ ਕਮਿਸ਼ਨਰਪਰਮਵੀਰ ਸਿੰਘ ਨੇ ਕਿਹਾ ਕਿ ਇਸ ਖੇਤਰ ਵਿੱਚ ਦੋ ਮੀਆਵਾਕੀ ਜੰਗਲ ਵਿਕਸਤ ਕੀਤੇ ਜਾਣਗੇਜਿਨ੍ਹਾਂ ਨੂੰ ਈਕੋਸਿੱਖ ਦੀ ਪਲਾਂਟੇਸ਼ਨ ਟੀਮ ਵੱਲੋਂ ਤਿੰਨ ਮਹੀਨਿਆਂ ਦੇ ਅੰਦਰ ਪੂਰਾ ਕੀਤਾ ਜਾਵੇਗਾ।

ਉਨ੍ਹਾਂ ਅੱਗੇ ਕਿਹਾ ਕਿ ਇਹ ਪ੍ਰੋਜੈਕਟ ਵੀਐਸਐਸਐਲ ਵੱਲੋਂ ਆਪਣੀ ਸੀਐਸਆਰ ਪਹਿਲਕਦਮੀ ਪ੍ਰੋਜੈਕਟ ਪ੍ਰਕ੍ਰਿਤੀ ਦੇ ਤਹਿਤ ਲਗਾਇਆ ਜਾ ਰਿਹਾ ਹੈ। ਜਿਕਰਯੋਗ ਹੈ ਕਿ ਇਸ ਜੰਗਲ ਵਿੱਚ ਲਗਭਗ 35,000 ਬੂਟੇ ਸ਼ਾਮਲ ਹੋਣਗੇਜਿਨ੍ਹਾਂ ਵਿੱਚੋਂ ਪ੍ਰਤੀ ਏਕੜ 10,000 ਪੌਦੇ ਦੀ ਘਣਤਾ 'ਤੇ - 45 ਕਿਸਮਾਂ ਦੇ ਦੇਸੀ ਅਤੇ ਫਲ ਤੇ ਛਾਂਦਾਰ ਬੂਟੇ ਸ਼ਾਮਲ ਹਨ।

ਇਸ ਜੰਗਲ ਵਿੱਚ ਬੂਟੇ ਲਗਾਉਣ ਦੀ ਰਸਮੀ ਸ਼ੁਰੂਆਤ ਅੱਜ ਨਗਰ ਨਿਗਮ ਦੇ ਨਿਗਰਾਨ ਇੰਜੀਨੀਅਰ ਗੁਰਪ੍ਰੀਤ ਵਾਲੀਆ ਨੇ ਆਪਣੀ ਟੀਮ ਅਤੇ ਵਰਧਮਾਨ ਸਪੈਸ਼ਲ ਸਟੀਲਜ਼ ਦੇ ਨੁਮਾਇੰਦਿਆਂ ਨਾਲ ਕੀਤੀ।

ਵਰਧਮਾਨ ਸਪੈਸ਼ਲ ਸਟੀਲਜ਼ ਦੇ ਸੀਨੀਅਰ ਸੀਐਸਆਰ ਮੈਨੇਜਰ ਅਮਿਤ ਧਵਨ ਨੇ ਦੱਸਿਆ ਕਿ ਲੁਧਿਆਣਾ ਅਤੇ ਅੰਮ੍ਰਿਤਸਰ ਵਿੱਚ ਅਜਿਹੇ ਜੰਗਲ ਲਗਾਉਣ ਤੋਂ ਬਾਅਦਵਰਧਮਾਨ ਸਪੈਸ਼ਲ ਸਟੀਲਜ਼ ਵਲੋਂ ਪਟਿਆਲਾ ਵਿੱਚ ਵਿਕਸਤ ਕੀਤਾ ਜਾ ਰਿਹਾ ਇਹ ਅੱਠਵਾਂ ਮੀਆਵਾਕੀ ਜੰਗਲ ਹੈ। 

ਉਨ੍ਹਾਂ ਅੱਗੇ ਕਿਹਾ ਕਿ ਵੀ.ਐਸ.ਐਸ.ਐਲ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਅਤੇ ਵਾਈਸ ਚੇਅਰਮੈਨਸਚਿਤ ਜੈਨ ਦੀ ਅਗਵਾਈ ਹੇਠ ਪੰਜਾਬ ਵਿੱਚ ਕੁੱਲ 1,000 ਏਕੜ ਵਿੱਚ ਜੰਗਲ ਵਿਕਸਤ ਕਰਨ ਲਈ ਵਚਨਬੱਧ ਹੈ।

ਸਮਝੌਤੇ ਵਜੋਂਵਰਧਮਾਨ ਸਪੈਸ਼ਲ ਸਟੀਲਜ਼ ਵਲੋਂ ਪਟਿਆਲਾ ਨਗਰ ਨਿਗਮ ਨੂੰ ਸੌਂਪਣ ਤੋਂ ਪਹਿਲਾਂ ਤਿੰਨ ਸਾਲਾਂ ਦੀ ਮਿਆਦ ਲਈ ਜੰਗਲ ਦੀ ਦੇਖਭਾਲ ਕੀਤੀ ਜਾਵੇਗੀ।

Have something to say? Post your comment