ਸੁਨਾਮ : ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਵਲੋਂ ਬਲਾਕ ਸੁਨਾਮ ਦੇ ਬਾਲ ਵਿਕਾਸ ਪ੍ਰੋਜੈਕਟ ਅਫਸਰ ਰੇਖਾ ਰਾਣੀ ਦੀ ਅਗਵਾਈ ਹੇਠ ਪਿੰਡ ਜਖੇਪਲ ਵਿਖੇ ਸਮੁਦਾਇ ਆਧਾਰਿਤ ਗਤੀਵਿਧੀਆ ਦਾ ਅਯੋਜਨ ਕੀਤਾ ਗਿਆ ਜਿਸ ਚ ਬਲਾਕ ਸੁਨਾਮ ਦੇ ਸੁਪਰਵਾਈਜ਼ਰ, ਆਂਗਣਵਾੜੀ ਵਰਕਰਾਂ, ਹੈਲਪਰ ਅਤੇ ਪੰਚਾਇਤ ਮੌਜੂਦ ਸੀ। ਇਸ ਪ੍ਰੋਗਰਾਮ ਦੀ ਸ਼ੁਰੂਆਤ ਬੱਚਿਆਂ ਵਲੋ ਬਾਲ ਕਵਿਤਾਵਾਂ ਸੁਣਾ ਕੇ ਕੀਤੀ ਗਈ ਅਤੇ ਬਾਅਦ ਚ ਸਿਹਤ ਤੰਦਰੁਸਤੀ ਲਈ ਕਰਵਾਈਆਂ ਦੌੜਾ 'ਚ ਵੀ ਭਾਗ ਲਿਆ। ਬੱਚਿਆਂ ਤੋ ਇਲਾਵਾ ਮਾਪਿਆ ਨੇ ਵੀ ਵੱਖ ਵੱਖ ਖੇਡ ਗਤੀਵਿਧੀਆਂ ਜਿਵੇ ਕਿ ਰੱਸਾ-ਕਸੀ, ਦੌੜਾ, ਬਾਲ ਸੁੱਟਣ ਆਦਿ ਖੇਡ ਮੁਕਾਬਲੇ ਚ ਭਾਗ ਲਿਆ। ਇਸ ਮੌਕੇ ਸੀ.ਡੀ.ਪੀ.ਓ. ਮੈਡਮ ਵਲੋ ਆਪਣੇ ਭਾਸ਼ਣ ਦੌਰਾਨ ਸਮੁਦਾਇ ਅਧਾਰਿਤ ਗਤੀਵਿਧੀਆਂ ਮਨਾਉਣ ਦਾ ਮਹੱਤਵ ਦੱਸਦਿਆਂ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਆਂਗਣਵਾੜੀ ਸੈਟਰਾਂ ਚ ਭੇਜਣ ਰੋਜਾਨਾ ਭੇਜਣ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਉਨਾਂ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਉਨਾ ਨੂੰ ਪੌਸ਼ਟਿਕ ਆਹਾਰ ਦੇਣ, ਬੱਚਿਆਂ ਨੂੰ ਮੋਬਾਇਲ ਫੋਨਾਂ ਤੋ ਦੂਰ ਰੱਖਣ ਅਤੇ ਬੱਚਿਆਂ ਨਾਲ ਵੱਧ ਤੋ ਵੱਧ ਸਮਾਂ ਬਿਤਾਉਣ ਲਈ ਮਾਪਿਆਂ ਨੂੰ ਜਾਗਰੂਕ ਕੀਤਾ। ਇਸ ਮੌਕੇ ਵੱਖ-ਵੱਖ ਗਤੀਵਿਧੀਆਂ ਚ ਭਾਗ ਲੈਣ ਵਾਲੇ ਬੱਚਿਆਂ ਅਤੇ ਮਾਪਿਆਂ ਨੂੰ ਸੀ.ਡੀ.ਪੀ.ਓ. ਮੈਡਮ ਨੇ ਉਚੇਚੇ ਤੌਰ ਤੇ ਸਨਮਾਨਿਤ ਕੀਤਾ। ਇਸ ਪ੍ਰੋਗਰਾਮ ਦੇ ਅਖੀਰ ਚ ਵਰਕਰਾਂ ਅਤੇ ਹੈਲਪਰਾ ਵਲੋ ਤਿਆਰ ਵੱਖ ਵੱਖ ਪੌਸ਼ਟਿਕ ਰੈਸਪੀਆ ਦਾ ਸਟਾਫ, ਮਾਪਿਆਂ ਅਤੇ ਬੱਚਿਆਂ ਨੇ ਸਵਾਦ ਚੱਖਦਿਆ ਇਸ ਉਪਰਾਲੇ ਦੀ ਭਰਪੂਰ ਸਰਾਹਨਾ ਕੀਤੀ। ਇਸ ਮੌਕੇ ਸੁਪਰਵਾਈਜ਼ਰ ਪਰਮਜੀਤ ਕੌਰ, ਰਵਿੰਦਰ ਕੌਰ, ਸੁਮਨਪ੍ਰੀਤ ਕੌਰ ਅਤੇ ਦਰਸਨਾ ਦੇਵੀ ਮੌਜੂਦ ਸਨ।