ਸੰਦੋੜ : ਦਿਨੋ ਦਿਨ ਤਰੱਕੀ ਦੀਆਂ ਊਠ ਨਵੀਆਂ ਪੁਲੰਗਾਂ ਪੁੱਟ ਰਹੇ ਨੇ ਸਰਕਾਰੀ ਹਾਈ ਸਮਾਰਟ ਸਕੂਲ ਅੱਜ ਖੁਰਦ ਨੂੰ ਐਨ.ਆਰ.ਆਈ. ਸ. ਅਵਤਾਰ ਸਿੰਘ ਔਜਲਾ ਅਤੇ ਉਨਾਂ ਦੇ ਸਪੁੱਤਰ ਸ. ਜਗਦੀਪ ਸਿੰਘ ਔਜਲਾ ਪਿੰਡ ਖੁਰਦ ਵੱਲੋਂ ਸਮਾਰਟ ਰੂਮਾਂ ਦੀ ਦਿੱਖ ਨੂੰ ਬਿਹਤਰ ਬਣਾਉਣ ਲਈ 30 ਨਵੇਂ ਡੈਸਕ ਦਾਨ ਕੀਤੇ ਗਏ। ਸ. ਅਵਤਾਰ ਸਿੰਘ ਨੇ ਦੱਸਿਆ ਕਿ ਉਹ ਇਸੇ ਸਕੂਲ ਦੇ ਵਿਦਿਆਰਥੀ ਵੀ ਰਹੇ ਹਨ ਤੇ ਲੰਮੇ ਸਮੇਂ ਤੋਂ ਆਸਟਰੇਲੀਆ ਵਿਖੇ ਰਹਿ ਰਹੇ ਹਨ। ਪ੍ਰੰਤੂ ਉਹ ਸੋਸ਼ਲ ਮੀਡੀਆ ਰਾਹੀਂ ਸਕੂਲ ਨਾਲ ਜੁੜੇ ਹੋਏ ਹਨ ਅਤੇ ਫੇਸਬੁੱਕ ਉੱਤੇ ਸਕੂਲ ਦੀਆਂ ਗਤੀਵਿਧੀਆਂ ਦੇਖਦੇ ਰਹਿੰਦੇ ਹਨ। ਉਹਨਾਂ ਅੱਗੇ ਦੱਸਿਆ ਕਿ ਸਕੂਲ ਦੇ ਹੈਡਮਾਸਟਰ ਸ਼੍ਰੀ ਸੱਜਾਦ ਅਲੀ ਗੌਰੀਆ ਵੱਲੋਂ ਸਕੂਲ ਨੂੰ ਬਿਹਤਰ ਬਣਾਉਣ ਅਤੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਕੀਤੇ ਜਾ ਰਹੇ ਉਪਰਾਲਿਆਂ ਤੋਂ ਪ੍ਰਭਾਵਿਤ ਹੋ ਕੇ ਸਕੂਲ ਦੇ ਸਮਾਰਟ ਰੂਮਾਂ ਲਈ ਲਗਭਗ 60 ਹਜਾਰ ਰੁਪਏ ਦੀ ਕੀਮਤ ਦੇ 30 ਡੈਸਕ ਭੇਂਟ ਕੀਤੇ ਹਨ। ਸਕੂਲ ਦੇ ਹੈਡਮਾਸਟਰ ਸੱਜਾਦ ਅਲੀ ਗੌਰੀਆ ਨੇ ਸ. ਅਵਤਾਰ ਸਿੰਘ ਔਜਲਾ ਅਤੇ ਸ. ਜਗਦੀਪ ਸਿੰਘ ਔਜਲਾ ਸਮੇਤ ਪਹੁੰਚੇ ਹੋਏ ਸਾਰੇ ਪਤਵੰਤਿਆਂ ਦਾ ਵਿਸ਼ੇਸ਼ ਧੰਨਵਾਦ ਕੀਤਾ ਅਤੇ ਉਹਨਾਂ ਨੂੰ ਯਾਦਗਾਰੀ ਸਨਮਾਨ ਚਿੰਨ ਭੇਂਟ ਕੀਤਾ ਗਿਆ। ਉਹਨਾਂ ਅੱਗੇ ਦੱਸਿਆ ਕਿ ਸਕੂਲ ਦੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਸਕੂਲ ਦਾ ਸਮੂਹ ਸਟਾਫ ਨਿਰੰਤਰ ਯਤਨਸ਼ੀਲ਼ ਰਹਿੰਦਾ ਹੈ। ਸਕੂਲ ਦੇ ਸਾਬਕਾ ਵਿਦਿਆਰਥੀਆਂ ਨਾਲ ਅਸੀਂ ਹਮੇਸ਼ਾ ਰਾਬਤੇ ਵਿੱਚ ਰਹਿੰਦੇ ਹਾਂ। ਸ. ਅਵਤਾਰ ਸਿੰਘ ਜੀ ਨੇ ਸਕੂਲ ਦੇ ਵਿਦਿਆਰਥੀਆਂ ਨੂੰ ਡੈਸਕ ਭੇਂਟ ਕਰਕੇ ਸ਼ਲਾਘਾਯੋਗ ਕੰਮ ਕੀਤਾ ਹੈ। ਉਹਨਾਂ ਉਮੀਦ ਜਤਾਈ ਕਿ ਭਵਿੱਖ ਵਿੱਚ ਵੀ ਸ.ਅਵਤਾਰ ਸਿੰਘ ਵਾਂਗ ਹੋਰ ਪਤਵੰਤੇ ਸਕੂਲ ਨਾਲ ਜੁੜੇ ਰਹਿਣਗੇ ਅਤੇ ਆਪਣਾ ਯੋਗਦਾਨ ਪਾਉਂਦੇ ਰਹਿਣਗੇ। ਉਪਰੋਕਤ ਤੋਂ ਇਲਾਵਾ ਇਸ ਸਮੇਂ ਸ. ਹਰਪ੍ਰੀਤ ਸਿੰਘ ਪੰਚ, ਸ.ਲਾਡੀ ਬੋਪਾਰਾਏ, ਸ. ਤਰਨਵੀਰ ਸਿੰਘ ਧਾਲੀਵਾਲ, ਸ.ਜਸਪ੍ਰੀਤ ਸਿੰਘ ਐਚ ਡੀ ਐਫ ਸੀ, ਸ.ਹਰਜਿੰਦਰ ਸਿੰਘ ਧਾਲੀਵਾਲ, ਸ. ਗੁਰਜੀਤ ਸਿੰਘ, ਸ.ਦਲਬਾਰਾ ਸਿੰਘ, ਸ਼੍ਰੀ ਟਿਮਿਸ਼ ਬੱਤਾ, ਸ.ਰਮਨਦੀਪ ਸਿੰਘ, ਸ਼੍ਰੀਮਤੀ ਗਗਨਦੀਪ ਕੌਰ,ਸਿ਼ਫਾਲੀ ਜੈਨ ਅਤੇ ਸ.ਕੁਲਦੀਪ ਸਿੰਘ ਹਾਜ਼ਰ ਸਨ।