Wednesday, February 12, 2025

Doaba

ਕਿਸਾਨਾਂ ਨੂੰ ਟੇਲਾਂ ਤੱਕ ਪੂਰੇ ਪਾਣੀ ਦਾ ਵਾਅਦਾ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਨਿਭਾਇਆ: ਬਰਿੰਦਰ ਕੁਮਾਰ ਗੋਇਲ

February 06, 2025 06:55 PM
SehajTimes

ਫਾਜ਼ਿਲਕਾ : ਪੰਜਾਬ ਦੇ ਮਾਈਨਿੰਗ ਅਤੇ ਜਲ ਸਰੋਤ ਵਿਭਾਗ ਦੇ ਕੈਬਨਿਟ ਮੰਤਰੀ ਸ੍ਰੀ ਬਰਿੰਦਰ ਕੁਮਾਰ ਗੋਇਲ ਨੇ ਅੱਜ ਫਾਜ਼ਿਲਕਾ ਜਿਲੇ ਦੇ ਬੱਲੂਆਣਾ ਹਲਕੇ ਦੇ ਦੌਰੇ ਦੌਰਾਨ ਪਿੰਡ ਸ਼ੇਰੇਵਾਲਾ ਅਤੇ ਸ਼ੇਰਗੜ੍ਹ ਵਿੱਚ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਕਿਸਾਨਾਂ ਨੂੰ ਟੇਲਾਂ ਤੱਕ ਨਹਿਰੀ ਪਾਣੀ ਪੁੱਜਦਾ ਕਰਨ ਦਾ ਵਾਅਦਾ ਨਿਭਾਇਆ ਹੈ।
ਉਹ ਅੱਜ ਜ਼ਿਲ੍ਹੇ ਦੇ ਕੁਝ ਪਿੰਡਾਂ ਵਿੱਚ ਧਰਤੀ ਹੇਠ ਮਿਲੇ ਪੋਟਾਸ਼ ਦੇ ਭੰਡਾਰਾਂ ਦਾ ਜਾਇਜ਼ਾ ਲੈਣ ਲਈ ਦੌਰਾ ਕਰ ਰਹੇ ਸਨ। ਇਸ ਮੌਕੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਸ੍ਰੀ ਬਰਿੰਦਰ ਕੁਮਾਰ ਗੋਇਲ ਨੇ ਦੱਸਿਆ ਕਿ ਬੱਲੂਆਣਾ ਹਲਕੇ ਵਿੱਚ 30 ਕਰੋੜ ਰੁਪਏ ਦੀ ਲਾਗਤ ਨਾਲ ਪੰਜ ਮਾਈਨਰ ਨਹਿਰਾਂ ਬਣਾਈਆਂ ਗਈਆਂ ਹਨ ਅਤੇ ਅੱਗੇ ਵੀ ਇਹ ਪ੍ਰੋਜੈਕਟ ਇਸੇ ਤੇਜ ਗਤੀ ਨਾਲ ਜਾਰੀ ਹਨ। ਉਹਨਾਂ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੀ ਨਲਾਇਕੀ ਕਾਰਨ ਨਹਿਰੀ ਪਾਣੀ ਦੀ ਵਰਤੋਂ ਕੇਵਲ 68 ਫੀਸਦੀ ਹੀ ਹੋ ਪਾਉਂਦੀ ਸੀ ਪਰ ਹੁਣ ਨੇਕ ਨੀਤੀ ਨਾਲ ਸਰਕਾਰ ਵੱਲੋਂ ਸ਼ੁਰੂ ਕੀਤੇ ਕੰਮਾਂ ਦਾ ਨਤੀਜਾ ਹੈ ਕਿ ਇਸ ਸਮੇਂ 84 ਫੀਸਦੀ ਨਹਿਰੀ ਪਾਣੀ ਦੀ ਵਰਤੋਂ ਕੀਤੀ ਜਾਣੀ ਯਕੀਨੀ ਬਣਾਈ ਗਈ ਹੈ।
ਉਹਨਾਂ ਨੇ ਕਿਹਾ ਕਿ ਜਿੱਥੇ ਪੁਰਾਣੇ ਖਾਲ ਅਤੇ ਨਹਿਰਾਂ ਨੂੰ ਬਹਾਲ ਕੀਤਾ ਗਿਆ ਹੈ ਉੱਥੇ ਹੀ ਕੱਚੀਆਂ ਅਤੇ ਪੁਰਾਣੀਆਂ ਹੋ ਚੁੱਕੀਆਂ ਨਹਿਰਾਂ ਨੂੰ ਮੁੜ ਤੋਂ ਪੱਕਾ ਕੀਤਾ ਜਾ ਰਿਹਾ ਹੈ ਤਾਂ ਜੋ ਕਿਸਾਨਾਂ ਨੂੰ ਟੇਲਾਂ ਤੱਕ ਪੂਰਾ ਪਾਣੀ ਪਹੁੰਚੇ । ਉਹਨਾਂ ਨੇ ਕਿਹਾ ਕਿ ਨਾ ਕੇਵਲ ਨਹਿਰਾਂ ਨੂੰ ਪੱਕਾ ਕੀਤਾ ਜਾ ਰਿਹਾ ਹੈ ਬਲਕਿ ਹਰੇਕ ਖੇਤ ਤੱਕ ਪਾਣੀ ਪੁੱਜਦਾ ਕੀਤਾ ਜਾ ਰਿਹਾ ਹੈ, ਜਿਸ ਨਾਲ ਜਿੱਥੇ ਧਰਤੀ ਹੇਠਲੇ ਪਾਣੀ ਨੂੰ ਨੀਚੇ ਜਾਣ ਤੋਂ ਰੋਕਿਆ ਗਿਆ ਹੈ ਉੱਥੇ ਹੀ ਬਿਜਲੀ ਦੀ ਵੀ ਇਸ ਨਾਲ ਬਚਤ ਹੁੰਦੀ ਹੈ।
ਇਸ ਮੌਕੇ ਸ੍ਰੀ ਗੋਇਲ ਨੇ ਕਿਹਾ ਕਿ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਆਪਣੇ ਪਹਿਲੇ ਸਾਲ ਤੋਂ ਹੀ ਆਪਣੇ ਵਾਇਦਿਆਂ ਅਨੁਸਾਰ ਲੋਕ ਹਿੱਤ ਵਿੱਚ ਕੰਮ ਕਰਨੇ ਸ਼ੁਰੂ ਕਰ ਦਿੱਤੇ ਸਨ ਅਤੇ ਬਿਜਲੀ ਮੁਫਤ ਕਰਨ ਤੋਂ ਇਲਾਵਾ ਮੁਹੱਲਾ ਕਲੀਨਿਕਾ ਰਾਹੀਂ ਸਿਹਤ ਖੇਤਰ ਵਿੱਚ ਕ੍ਰਾਂਤੀ ਲਿਆਂਦੀ ਗਈ। ਇਸ ਤੋਂ ਬਿਨਾਂ ਸਿੱਖਿਆ ਵੀ ਪੰਜਾਬ ਸਰਕਾਰ ਦਾ ਤਰਜੀਹੀ ਖੇਤਰ ਹੈ। ਉਹਨਾਂ ਨੇ ਇਸ ਮੌਕੇ ਪਿੰਡ ਸ਼ੇਰਗੜ੍ਹ ਦੇ ਸਕੂਲ ਲਈ ਦੋ ਕਰੋੜ 7 ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਵੀ ਕੀਤਾ ਤੇ ਨਾਲ ਹੀ ਦੱਸਿਆ ਕਿ ਪਿੰਡ ਦੇ ਛੱਪੜ ਦੇ ਨਵੀਨੀਕਰਨ ਤੇ ਵੀ ਪੰਜਾਬ ਸਰਕਾਰ 25 ਲੱਖ ਰੁਪਏ ਖਰਚ ਕਰੇਗੀ।
ਇਸ ਤੋਂ ਪਹਿਲਾਂ ਇੱਥੇ ਪਹੁੰਚਣ ਤੇ ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫਰ ਨੇ ਉਹਨਾਂ ਨੂੰ ਜੀ ਆਇਆਂ ਨੂੰ ਆਖਿਆ ਅਤੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਲਗਾਤਾਰ ਹਲਕੇ ਵਿੱਚ ਵੱਡੇ ਪ੍ਰੋਜੈਕਟ ਸ਼ੁਰੂ ਕੀਤੇ ਗਏ ਹਨ।
ਇੱਥੇ ਪਹੁੰਚਣ ਤੇ ਐਸਡੀਐਮ ਕ੍ਰਿਸ਼ਨਾ ਪਾਲ ਰਾਜਪੂਤ ਅਤੇ ਹੋਰ ਅਧਿਕਾਰੀਆਂ ਨੇ ਵੀ ਉਹਨਾਂ ਦਾ ਸਵਾਗਤ ਕੀਤਾ। ਇਸ ਮੌਕੇ ਉਨਾਂ ਦੇ ਨਾਲ ਡਾਇਰੈਕਟਰ ਮਾਈਨਿੰਗ ਅਭੀਜੀਤ ਕਪਲਿਸ਼, ਕਾਰਜਕਾਰੀ ਇੰਜਨੀਅਰ ਮਾਈਨਿੰਗ ਜਗਸੀਰ ਸਿੰਘ ਵੀ ਹਾਜ਼ਰ ਸਨ।।

Have something to say? Post your comment

 

More in Doaba

ਮਿਊਜ਼ਿਕ ਬੈਨਰ ਨੰਗਲ ਈਸ਼ਰ ਵਲੋਂ ਭਾਈ ਸਿਮਰਨਜੀਤ ਸਿੰਘ, ਭਾਈ ਸੁਰਿੰਦਰ ਸਿੰਘ ਖੁੱਡੇ ਵਾਲਿਆਂ ਦਾ ਸ਼ਬਦ "ਐਸੀ ਮਾਂਗ ਗੋਬਿੰਦ ਤੇ" ਦਾ ਪੋਸਟਰ ਕੀਤਾ ਰਿਲੀਜ਼

ਸਕੂਲ ਆਫ ਐਮੀਨੈਂਸ ਬਾਗਪੁਰ-ਸਤੌਰ ਵਿਖੇ ਕਾਮਰਸ ਲੈਕਚਰਾਰਾਂ ਦਾ ਲੱਗਾ ਸੈਮੀਨਾਰ 

ਦੱਖਣੀ ਪੱਛਮੀ ਪੰਜਾਬ ਦੇ ਤਿੰਨ ਬਲਾਕਾਂ ਵਿੱਚ ਮਿਲੇ ਪੋਟਾਸ਼ ਦੇ ਵੱਡੇ ਭੰਡਾਰ : ਬਰਿੰਦਰ ਕੁਮਾਰ ਗੋਇਲ

ਦੀ ਵਰਕਿੰਗ ਰਿਪੋਰਟਰ ਐਸੋਸੀਏਸ਼ਨ ਪੰਜਾਬ ਇੰਡੀਆ ਕਿਸ਼ਨਗੜ ਯੂਨਿਟ ਦੀ ਹੋਈ ਚੋਣ ਜਸਵਿੰਦਰ ਬੱਲ ਪ੍ਰਧਾਨ ਨਿਯੁਕਤ 

ਬਾਬਾ ਸਾਹਿਬ ਜੀ ਨੇ ਜਾਤੀਵਾਦ ਉਚ-ਨੀਚ ਦੀ ਵਿਵਸਥਾ ਤੋਂ ਪੀੜਤ ਲੋਕਾਂ ਨੂੰ ਬਰਾਬਰੀ ਦੇ ਹੱਕ ਲੈ ਕੇ ਦਿੱਤੇ : ਬੇਗਮਪੁਰਾ ਟਾਈਗਰ ਫੋਰਸ 

16.63 ਕਰੋੜ ਦੀ ਗ੍ਰਾਂਟ ਨਾਲ ਲੋਕਾਂ ਨੂੰ ਮਿਲਣਗੀਆਂ ਉੱਚ-ਪੱਧਰੀ ਸਿਹਤ ਸੇਵਾਵਾਂ : ਡਾ ਰਾਜ ਕੁਮਾਰ ਚੱਬੇਵਾਲ  

ਕਾਂਗਰਸ ਦਾ ਗੜ੍ਹ ਫਗਵਾੜਾ ਡਾ ਰਾਜ ਦੁਆਰਾ ਹੋਇਆ ਢਹਿ-ਢੇਰੀ  

ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਰਜਿ. ਪੰਜਾਬ ਦੇ ਸੰਤਾਂ ਮਹਾਂਪੁਰਸ਼ਾਂ ਨੇ ਪੰਜ ਏਕੜ ਜਮੀਨ ਦੀ ਨਿਸ਼ਾਨ ਦੇਹੀ ਕਰਵਾਈ : ਸੰਤ ਨਿਰਮਲ ਦਾਸ ਜੀ

ਸੰਵਿਧਾਨ ਵਿੱਚ ਵਿਸ਼ਵਾਸ਼ ਰੱਖਣ ਵਾਲੇ ਭਾਰਤ ਦੇ ਲੋਕ ਅਜਿਹੀਆਂ ਕੋਝੀਆਂ ਹਰਕਤਾਂ ਨੂੰ ਬਰਦਾਸ਼ਤ ਨਹੀਂ ਕਰਨਗੇ : ਭੁਪਿੰਦਰ ਸਿੰਘ ਪਿੰਕੀ

ਬਾਬਾ ਸਾਹਿਬ ਜੀ ਦੀ ਮੂਰਤੀ ਨੂੰ ਤੋੜਨ ਵਾਲੇ ਵਿਅਕਤੀ 'ਤੇ ਐਨਐਸਏ ਲਗਾਕੇ ਸਖਤ ਤੋ ਸਖ਼ਤ ਸਜ਼ਾ ਦਿੱਤੀ ਜਾਵੇ : ਡਾ ਐਮ ਜਮੀਲ ਬਾਲੀ