ਸੁਨਾਮ : ਸੂਬੇ ਅੰਦਰ ਭਾਰਤੀ ਜਨਤਾ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨ ਲਈ ਪਿੰਡਾਂ ਅੰਦਰ ਬੂਥ ਕਮੇਟੀਆਂ ਦਾ ਗਠਨ ਕੀਤਾ ਜਾ ਰਿਹਾ ਹੈ। ਭਾਜਪਾ ਆਗੂ ਜਗਪਾਲ ਸਿੰਘ ਜੱਗੀ ਦੀ ਪ੍ਰਧਾਨਗੀ ਹੇਠ ਪਿੰਡ ਗੰਢੂਆਂ ਵਿਖੇ ਪਾਰਟੀ ਵਰਕਰਾਂ ਦੀ ਬਕਾਇਦਾ ਵਰਕਸ਼ਾਪ ਹੋਈ ਇਸ ਮੌਕੇ ਵਿਸ਼ੇਸ਼ ਤੌਰ ਤੇ ਜ਼ਿਲ੍ਹਾ ਪ੍ਰਧਾਨ ਅਤੇ ਮੰਡਲ ਚੋਣ ਇੰਚਾਰਜ਼ ਸ਼ੰਕਰ ਬਾਂਸਲ ਸ਼ਾਮਿਲ ਹੋਏ। ਇਸ ਮੌਕੇ ਟਕਸਾਲੀ ਭਾਜਪਾ ਆਗੂ ਸ਼ੰਕਰ ਬਾਂਸਲ ਨੇ ਕਿਹਾ ਹਰ ਪਿੰਡ ਅਤੇ ਬੂਥ ਕਮੇਟੀਆਂ ਦਾ ਗਠਨ 14 ਫਰਵਰੀ ਤੱਕ ਮੁਕੰਮਲ ਕਰ ਦਿੱਤਾ ਜਾਵੇਗਾ ਇਸ ਤੋਂ ਬਾਅਦ ਪਾਰਟੀ ਦੇ ਨਿਯਮਾਂ ਅਨੁਸਾਰ ਮੰਡਲ ਪ੍ਰਧਾਨ ਦੀ ਚੋਣ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਭਾਜਪਾ ਦੇ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨ ਲਈ ਬੂਥ ਪੱਧਰ ਤੇ ਸੰਪਰਕ ਕੀਤਾ ਜਾ ਰਿਹਾ ਹੈ ਇਸ ਤੋਂ ਬਾਅਦ ਮੰਡਲ ਪ੍ਰਧਾਨ, ਜ਼ਿਲ੍ਹਾ ਪ੍ਰਧਾਨ, ਸੂਬਾ ਪਰਧਾਨੂ ਅਤੇ ਕੌਮੀ ਪ੍ਰਧਾਨ ਦੀ ਚੋਣ ਹੁੰਦੀ ਹੈ ਜਦਕਿ ਦੂਸਰੀਆਂ ਪਾਰਟੀਆਂ ਵਿੱਚ ਖ਼ਾਨਦਾਨੀ ਕੰਮ ਚਲਦਾ ਹੈ। ਭਾਜਪਾ ਇੱਕ ਵਿਚਾਰਧਾਰਾ ਨਾਲ ਜੁੜਿਆ ਹੋਇਆ ਸੰਗਠਨ ਹੈ। ਇਸ ਮੌਕੇ ਕਿਸਾਨ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਗੁਰਮੇਲ ਸਿੰਘ ਜਖੇਪਲ, ਹਮੀਰ ਸਿੰਘ, ਮਨਪ੍ਰੀਤ ਸਿੰਘ, ਬਲਜੀਤ ਸਿੰਘ, ਕਾਕਾ ਸਿੰਘ, ਕਾਲਾ ਸਿੰਘ ਕਣਕਵਾਲ, ਮਨੀ ਸਿੰਘ ਕਣਕਵਾਲ ਸਮੇਤ ਹੋਰ ਆਗੂ ਹਾਜ਼ਰ ਸਨ।