ਸੰਦੌੜ : ਸ਼੍ਰੋਮਣੀ ਭਗਤ ਰਵਿਦਾਸ ਜੀ ਦੇ 648ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਪ੍ਰਸਤੀ ਹੇਠ ਪੰਜ ਪਿਆਰੇ ਸਾਹਿਬਾਨ ਦੀ ਅਗਵਾਈ ਹੇਠ ਗੁਰਦੁਆਰਾ ਭਗਤ ਰਵਿਦਾਸ ਜੀ ਪਿੰਡ ਸੰਦੌੜ ਵੱਲੋਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਫੂਲਾ ਵਾਲੀ ਪਾਲਕੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਜਾਇਆ ਗਿਆ।ਨਗਰ ਕੀਰਤਨ ਦੌਰਾਨ ਸਰਪੰਚ ਹਰਪ੍ਰੀਤ ਸਿੰਘ ਬਬਲਾ ਵਲ਼ੋਂ ਪੰਜ ਪਿਆਰੇ ਸਾਹਿਬਾਨ ਦਾ ਸਿਰਪਾਉ ਤੇ ਯਾਦਗਾਰੀ ਸਨਮਾਨ ਚਿੰਨ੍ਹ ਨਾਲ ਸਨਮਾਨਿਤ ਕੀਤਾ ਗਿਆ। ਢਾਡੀ ਜੱਥਾ ਜੱਥੇਦਾਰ ਵਲੋਂ ਦੇ ਜੱਥੇ ਵੱਲੋਂ ਭਗਤ ਰਵਿਦਾਸ ਜੀ ਦੇ ਜੀਵਨ ਸੰਬੰਧੀ ਚਾਨਣਾ ਪਾਇਆ ਗਿਆ। ਇਸ ਮੌਕੇ ਨਗਰ ਕੀਰਤਨ ਪੂਰੇ ਪਿੰਡ ਦੀ ਪ੍ਰਕਰਮਾ ਕਰਦਾ ਹੋਇਆ ਨਗਰ ਕੀਰਤਨ ਗੁਰਦੁਆਰਾ ਭਗਤ ਰਵਿਦਾਸ ਜੀ ਸਾਹਿਬ ਵਿਖੇ ਸਮਾਪਤ ਹੋਇਆ। ਇਸ ਮੌਕੇ ਸਰਪੰਚ ਹਰਪ੍ਰੀਤ ਸਿੰਘ ਬਬਲਾ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਸ਼੍ਰੋਮਣੀ ਭਗਤ ਰਵਿਦਾਸ ਮਹਾਰਾਜ ਜੀ ਦੇ ਚਲਾਏ ਪੂਰਨਿਆਂ ਤੇ ਚੱਲਣ ਦੀ ਲੋੜ ਹੈ।ਇਸ ਮੌਕੇ ਖਹਾਚੀ ਨਿਰਪਾਲ ਸਿੰਘ ਪੱਪੀ, ਬਿੱਕਰ ਸਿੰਘ, ਮਾਂ ਸੁਖਵੀਰ ਸਿੰਘ, ਸੈਕਟਰੀ ਮੁਖਤਿਆਰ ਸਿੰਘ, ਅਮਰਜੀਤ ਸਿੰਘ, ਮੰਗਾਂ ਸਿੰਘ ਮਹੰਤ, ਸੋਨੀ, ਜਸਪਾਲ ਸਿੰਘ ਜੱਸੀ, ਜਲ਼ ਦੀ ਸੈਵਾ ਨਵਾਈ ਨਿੱਕੂ ਸਿੰਘ, ਨਰੰਜਣ ਸਿੰਘ, ਸ਼ਿਗਾਰਾ ਸਿੰਘ, ਸਾਧੂ ਸਿੰਘ ਮਿਸਤਰੀ ਭੋਲਾ ਸਿੰਘ ਤੋਂ ਇਲਾਵਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵੈੱਲਫੇਅਰ ਕਲੱਬ ਦੇ ਮੈਂਬਰ ਨਾਲ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।