ਹੁਸ਼ਿਆਰਪੁਰ : ਬੈਕ ਆਫ ਬੜੌਦਾ ਦੀ ਟੀਮ ਨੇ ਬ੍ਰਾਂਚ ਮੈਨੇਜਰ ਰਾਹੁਲ ਕਪੂਰ ਦੀ ਅਗਵਾਈ ਵਿੱਚ ਜੇ.ਐਸ.ਐਸ ਆਸ਼ਾ ਕਿਰਨ ਸਪੈਸ਼ਲ ਸਕੂਲ ਜਹਾਨਖੇਲਾ ਦਾ ਦੌਰਾ ਕੀਤਾ ਅਤੇ ਇਸ ਦੌਰਾਨ ਸਕੂਲ ਦੇ ਹੋਸਟਲ ਵਿੱਚ ਸੀ.ਐਸ.ਆਰ ਤਹਿਤ ਰਾਸ਼ਨ ਦਿੱਤਾ, ਇਸ ਮੌਕੇ ਰਾਘਵ ਵਾਲੀਆ ਵਿਸ਼ਵਾਸ ਵੀ ਹਾਜ਼ਰ ਸਨ। ਇਸ ਮੌਕੇ ਰਾਹੁਲ ਕਪੂਰ ਨੇ ਕਿਹਾ ਕਿ ਸਪੈਸ਼ਲ ਬੱਚੇ ਕਿਸੇ ਤੋਂ ਘੱਟ ਨਹੀਂ ਹਨ ਅਤੇ ਜਿਸ ਤਰ੍ਹਾਂ ਸਕੂਲ ਸਟਾਫ਼ ਵੱਲੋਂ ਉਨ੍ਹਾਂ ਨੂੰ ਭਵਿੱਖ ਲਈ ਤਿਆਰ ਕੀਤਾ ਜਾ ਰਿਹਾ ਹੈ ਉਹ ਸ਼ਲਾਘਾਯੋਗ ਹੈ ਉਨ੍ਹਾਂ ਕਿਹਾ ਕਿ ਸਮਾਜ ਦੇ ਹਰ ਵਰਗ ਨੂੰ ਇਨ੍ਹਾਂ ਬੱਚਿਆਂ ਨੂੰ ਅੱਗੇ ਵਧਣ ਲਈ ਮਦਦ ਕਰਨੀ ਚਾਹੀਦੀ ਹੈ। ਇਸ ਮੌਕੇ ਸਕੂਲ ਹੋਸਟਲ ਕਮੇਟੀ ਦੇ ਚੇਅਰਮੈਨ ਕਰਨਲ ਗੁਰਮੀਤ ਸਿੰਘ, ਰਾਮ ਆਸਰਾ, ਪ੍ਰਿੰਸੀਪਲ ਸ਼ੈਲੀ ਸ਼ਰਮਾ ਆਦਿ ਵੀ ਹਾਜ਼ਰ ਸਨ।