ਹੁਸ਼ਿਆਰਪੁਰ : ਹੁਸ਼ਿਆਰਪੁਰ ਦੀ ਸੁਰਭੀ, ਅੰਜਲੀ ਅਤੇ ਸ਼ਿਵਾਨੀ ਅੰਡਰ-23 ਪੰਜਾਬ ਵਨ ਡੇ ਕੈਂਪ ਵਿੱਚ ਚੁਣੀਆਂ ਗਈਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਚਡੀਸੀਏ ਦੇ ਸਕੱਤਰ ਡਾ: ਰਮਨ ਘਈ ਨੇ ਦੱਸਿਆ ਕਿ ਪੀਸੀਏ ਸਟੇਡੀਅਮ ਮੁਹਾਲੀ ਵਿਖੇ 15 ਤੋਂ 21 ਫਰਵਰੀ ਤੱਕ ਚੱਲਣ ਵਾਲੇ ਇਸ ਕੈਂਪ ਵਿੱਚ ਬੱਚਿਆਂ ਨੂੰ ਅਭਿਆਸ ਮੈਚਾਂ ਵਿੱਚ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ ਮਿਲੇਗਾ। ਡਾ: ਘਈ ਨੇ ਦੱਸਿਆ ਕਿ ਟੀਮ ਦੇ ਮੁੱਖ ਕੋਚ ਮਧੂ ਕਪੂਰ ਦੀ ਅਗਵਾਈ ਵਿੱਚ ਹੋਣ ਵਾਲੇ ਇਸ ਮੈਚ ਵਿੱਚ ਚੰਗਾ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਟੀਮ ਵਿੱਚ ਚੁਣਿਆ ਜਾਵੇਗਾ। ਡਾ: ਘਈ ਨੇ ਦੱਸਿਆ ਕਿ ਪੰਜਾਬ ਦੀ ਅੰਡਰ-23 ਲੜਕੀਆਂ ਦੀ ਟੀਮ 4 ਮਾਰਚ ਤੋਂ ਪਾਂਡੀਚਰੀ ਵਿਖੇ ਹੋਣ ਵਾਲੇ ਬੀ.ਸੀ.ਸੀ.ਆਈ. ਟੂਰਨਾਮੈਂਟ ਵਿੱਚ ਭਾਗ ਲਵੇਗੀ। ਡਾ: ਘਈ ਨੇ ਦੱਸਿਆ ਕਿ ਸੁਰਭੀ ਅਤੇ ਅੰਜਲੀ ਇਸ ਤੋਂ ਪਹਿਲਾਂ ਅੰਡਰ-19 ਪੰਜਾਬ ਅਤੇ ਸ਼ਿਵਾਨੀ ਅੰਡਰ-23 ਪੰਜਾਬ ਦੀਆਂ 20-20 ਟੀਮਾਂ ਵਿੱਚ ਖੇਡ ਚੁੱਕੀਆਂ ਹਨ। ਐਸੋਸੀਏਸ਼ਨ ਦੇ ਪ੍ਰਧਾਨ ਡਾ: ਦਲਜੀਤ ਸਿੰਘ ਨੇ ਖਿਡਾਰੀਆਂ ਦੀ ਇਸ ਚੋਣ ਲਈ ਸਮੂਹ ਐਸੋਸੀਏਸ਼ਨ ਦੀ ਤਰਫ਼ੋਂ ਸਾਰਿਆਂ ਨੂੰ ਵਧਾਈ ਦਿੱਤੀ| ਇਸ ਮੌਕੇ ਅੰਜਲੀ, ਸੁਰਭੀ ਅਤੇ ਸ਼ਿਵਾਨੀ ਦੀ ਕੋਚ ਦਵਿੰਦਰ ਕੌਰ ਕਲਿਆਣ ਨੇ ਕਿਹਾ ਕਿ ਇਹ ਖਿਡਾਰਨਾਂ ਕੈਂਪ ਵਿੱਚ ਵਧੀਆ ਪ੍ਰਦਰਸ਼ਨ ਕਰਕੇ ਪੰਜਾਬ ਦੀ ਟੀਮ ਵਿੱਚ ਆਪਣੀ ਥਾਂ ਬਣਾਉਣ ਵਿੱਚ ਸਫਲ ਹੋਣਗੀਆਂ। ਖਿਡਾਰੀਆਂ ਦੀ ਇਸ ਚੋਣ 'ਤੇ ਕੋਚ ਦਲਜੀਤ ਸਿੰਘ, ਜ਼ਿਲ੍ਹਾ ਟਰੇਨਰ ਕੁਲਦੀਪ ਧਾਮੀ, ਕੋਚ ਦਲਜੀਤ ਧੀਮਾਨ, ਮਦਨ ਡਡਵਾਲ, ਦਿਨੇਸ਼ ਸ਼ਰਮਾ ਨੇ ਵੀ ਖਿਡਾਰੀਆਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ|