ਹੁਸ਼ਿਆਰਪੁਰ : ਆਮ ਆਦਮੀ ਪਾਰਟੀ ਦੀ ਸਰਕਾਰ ਦੇ 3 ਸਾਲ ਬੀਤਣ ਦੇ ਬਾਵਜੂਦ ਵੀ ਪੰਜਾਬ ਸਰਕਾਰ ਨੇ ਐਸ.ਸੀ. ਸਮਾਜ ਨੂੰ ਇਨਸਾਫ ਦਿਵਾਉਣ ਲਈ ਅਜੇ ਤੱਕ ਐਸ.ਸੀ.ਕਮਿਸ਼ਨ ਪੰਜਾਬ ਵਿਖ਼ੇ ਚੇਅਰਮੈਨ ਨਿਯੁਕਤ ਨਹੀਂ ਕੀਤਾ ਗਿਆ। ਆਮ ਆਦਮੀ ਪਾਰਟੀ ਦੀ ਪੰਜਾਬ 'ਚ ਸਰਕਾਰ ਬਣਦੇ ਸਾਰ ਹੀ ਐਸ.ਸੀ. ਕਮਿਸ਼ਨ ਪੰਜਾਬ ਦੇ ਮੈਂਬਰਾਂ ਦੀ ਗਿਣਤੀ 10 ਤੋਂ ਘਟਾ ਕੇ 5 ਕਰ ਦਿੱਤੀ ਗਈ ਸੀ ਜੋ ਕਿ ਐਸ.ਸੀ.ਸਮਾਜ ਲਈ ਬਹੁਤ ਵੱਡਾ ਘਾਟਾ ਹੈ। ਇਹਨਾਂ ਗੱਲਾਂ ਦਾ ਪ੍ਰਗਟਾਵਾ ਬੇਗਮਪੁਰਾ ਟਾਈਗਰ ਫੋਰਸ ਵਿਚ 2009 ਤੋਂ ਕੰਮ ਕਰਦੇ ਆ ਰਹੇ ਫੋਰਸ ਦੇ ਕੌਮੀ ਪ੍ਰਧਾਨ ਧਰਮਪਾਲ ਸਾਹਹੇਵਾਲ ਨੇ ਕੁਝ ਚੋਣਵੇ ਪੱਤਰਕਾਰਾਂ ਨਾਲ ਪ੍ਰੈਸ ਵਾਰਤਾ ਦੌਰਾਨ ਕੀਤਾ ਉਹਨਾਂ ਕਿਹਾ ਕਿ ਇਸ ਕਰਕੇ ਹੀ ਪੰਜਾਬ ਦੀ ਧਰਤੀ ਤੇ ਐਸਸੀ ਸਮਾਜ ਦੇ ਲੋਕਾਂ ਤੇ ਜ਼ੁਲਮ ਜਿਆਦਤੀ ਦੇ ਕੇਸਾਂ ਚ ਵਾਧਾ ਹੋ ਰਿਹਾ ਹੈ। ਉਹਨਾਂ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਐਸ.ਸੀ. ਕਮਿਸ਼ਨ ਦੇ ਰਿਟਾਇਰ ਹੋ ਚੁੱਕੇ ਮੈਂਬਰਾਂ ਦੇ ਅਹੁਦੇ ਵੀ ਖ਼ਾਲ੍ਹੀ ਪਏ ਹਨ। ਉਹਨਾਂ ਕਿਹਾ ਕਿ 28 ਐੱਸਸੀ.ਐਮ. ਐੱਲ.ਏ.ਐਮ.ਪੀ.ਅਤੇ ਕਈ ਮੰਤਰੀ ਮੌਜੂਦਾ ਸਰਕਾਰ ਵਿੱਚ ਸ਼ਾਮਿਲ ਹੋਣ ਦੇ ਬਾਵਜੂਦ ਵੀ ਐੱਸਸੀ ਸਮਾਜ ਦੇ ਲੋਕਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਉਹਨਾਂ ਕਿਹਾਂ ਕਿ ਐੱਸਸੀ. ਮੁਲਾਜ਼ਮਾਂ ਦੇ ਹੱਕ ਵਾਲੀ 85ਵੀਂ ਸੰਵਿਧਾਨਕ ਸੋਧ ਵੀ ਅੱਜ ਤੱਕ ਲਾਗੂ ਨਹੀਂ ਕੀਤੀ ਗਈ। ਉਹਨਾਂ ਕਿਹਾਂ ਕਿ ਪਿਛਲੇ ਦਿਨੀਂ ਪਿੰਡ ਚੰਦਭਾਨ ਜ਼ਿਲ੍ਹਾ ਫਰੀਦਕੋਟ ਵਿਖੇ ਇੱਕ ਨਾਲੀ ਦੇ ਮਸਲੇ ਨੇ ਪ੍ਰਸ਼ਾਸਨ ਵਲੋਂ ਸਮੇ ਸਿਰ ਕਾਰਵਾਈ ਨਾ ਕਰਨ ਕਰਕੇ ਹਿੰਸਕ ਰੂਪ ਧਾਰ ਲਿਆ! ਜਿੱਥੇ ਕਿ ਪ੍ਰਸ਼ਾਸਨ ਵੱਲੋਂ ਵੀ ਇੱਕ ਤਰਫ਼ਾ ਕਾਰਵਾਈ ਕਰਦਿਆਂ ਪੀੜ੍ਹਤ ਮਜਦੂਰਾਂ ਨੂੰ ਇਨਸਾਫ ਦਿਵਾਉਣ ਦੀ ਬਜਾਏ ਧਨਾਢਾ ਦਾ ਪੱਖ ਹੀ ਪੂਰਿਆਂ ਗਿਆ! ਉਹਨਾਂ ਕਿਹਾ ਕਿ ਕਈ ਸਾਲਾਂ ਤੋਂ ਜਾਅਲੀ ਜਾਤੀ ਸਰਟੀਫਿਕੇਟ ਬਣਾ ਕੇ ਉਹਨਾਂ ਦੇ ਆਧਾਰ ਤੇ ਨੌਕਰੀਆ ਕਰ ਰਹੇ ਲੋਕਾਂ ਤੇ ਅੱਜ ਤੱਕ ਕੋਈ ਕਰਵਾਈ ਨਹੀਂ ਕੀਤੀ ਗਈ। ਅਜੇ ਵੀ ਇਸ ਮੁੱਦੇ 'ਤੇ ਜਾਅਲੀ ਜਾਤੀ ਸਰਟੀਫਿਕੇਟ ਚੋਰ ਫੜੋ ਮੋਰਚਾ ਮੋਹਾਲੀ ਵਿਖੇ ਚੱਲ ਰਿਹਾ ਹੈ। ਉਹਨਾਂ ਕਿਹਾ ਕਿ ਮਾਨ ਸਰਕਾਰ ਸਮੇਂ ਦਰਜਾ ਚਾਰ ਮੁਲਾਜ਼ਮਾਂ ਦੀ ਕੋਈ ਵੀ ਰੈਗੂਲਰ ਭਰਤੀ ਨਹੀਂ ਕੀਤੀ ਗਈ ਤੇ ਨਾ ਹੀ ਮਜ਼ਦੂਰਾਂ ਦੀ ਦਿਹਾੜੀ ਦੀ ਵਿਚ ਵਾਧਾ ਕੀਤਾ ਗਿਆ। ਪਿਛਲੇ ਸਾਲ ਦੇ ਬੱਜਟ ਵਿਚ ਵੀ ਮਜ਼ਦੂਰਾਂ ਦੀ ਦਿਹਾੜੀ ਵਿੱਚ ਨਾ ਤਾ ਵਾਧਾ ਕੀਤਾ ਗਿਆ ਤੇ ਨਾ ਹੀ ਮਜਦੂਰਾਂ ਦੀ ਭਲਾਈ ਲਈ ਕੋਈ ਹੋਰ ਪ੍ਰਬੰਧ ਕੀਤਾ ਗਿਆ। ਅੰਤ ਵਿੱਚ ਉਹਨਾਂ ਕਿਹਾ ਕਿ ਬੇਗਮਪੁਰਾ ਟਾਈਗਰ ਫੋਰਸ ਵਿੱਚੋਂ ਪਿਛਲੇ ਤਿੰਨ ਸਾਲਾਂ ਤੋਂ ਪੂਰਨ ਤੌਰ ਤੇ ਕੱਢੇ ਹੋਏ ਕੁਝ ਲੋਕ ਜਿਹੜੇ ਕਿ ਸਮਾਜ ਨੂੰ ਗੁਮਰਾਹ ਕਰ ਰਹੇ ਹਨ ਅਤੇ ਉਹਨਾਂ ਵੱਲੋਂ ਕੋਈ ਸੇਵਾ ਸੁਸਾਇਟੀ ਬੇਗਮਪੁਰਾ ਟਾਈਗਰ ਫੋਰਸ ਦੇ ਨਾਂ ਤੇ ਰਜਿ. ਕਰਵਾਈ ਗਈ ਹੈ ਜਿਸ ਨੂੰ ਕਿ ਅਸੀਂ ਕੋਰਟ ਵਿੱਚ ਚੈਲੇੰਜ ਕਰਕੇ ਕੈਂਸਲ ਕਰਵਾਵਾਂਗੇ!