ਸੁਨਾਮ : ਬ੍ਰਾਹਮਣ ਸਭਾ ਸੁਨਾਮ ਵੱਲੋਂ ਭੀਮ ਸ਼ਰਮਾ ਵਾਈਸ ਪ੍ਰਧਾਨ ਭੱਠੇ ਵਾਲੇ ਨੂੰ ਹਮੇਸ਼ਾ ਬ੍ਰਾਹਮਣ ਸਭਾ ਵਿੱਚ ਸਹਿਯੋਗ ਕਰਨ ਤੇ ਸਨਮਾਨਿਤ ਕੀਤਾ ਗਿਆ। ਬ੍ਰਾਹਮਣ ਸਭਾ ਦੇ ਜ਼ਿਲ੍ਹਾ ਪ੍ਰਧਾਨ ਨੰਦ ਲਾਲ ਛਾਹੜ ਨੇ ਦੱਸਿਆ ਕਿ ਪਿਛਲੇ 15 ਸਾਲਾਂ ਤੋਂ ਭੀਮ ਸ਼ਰਮਾ ਬ੍ਰਾਹਮਣ ਸਮਾਜ ਵਲੋਂ ਕੀਤੇ ਜਾ ਰਹੇ ਸਮਾਜਿਕ ਅਤੇ ਧਾਰਮਿਕ ਕੰਮਾਂ ਵਿੱਚ ਸਮੇਂ ਤੋਂ ਪਹਿਲਾਂ ਪਹੁੰਚ ਕੇ ਤਨ ਮਨ ਧਨ ਨਾਲ ਸੇਵਾ ਕਰਦੇ ਆ ਰਹੇ ਹਨ। ਇਸ ਮੌਕੇ ਪ੍ਰਦੀਪ ਮੈਨਨ ਰਾਸ਼ਟਰੀ ਉਪ ਪ੍ਰਧਾਨ, ਮੈਡਮ ਗੀਤਾ ਸ਼ਰਮਾ ਪੰਜਾਬ ਪ੍ਰਧਾਨ ਮਹਿਲਾ ਵਿੰਗ ਸਾਬਕਾ ਫੂਡ ਗਰੇਨ ਚੇਅਰਪਰਸਨ ਪੰਜਾਬ ਸਰਕਾਰ, ਹਰਭਗਵਾਨ ਸ਼ਰਮਾ ਪ੍ਰਧਾਨ ਬ੍ਰਾਹਮਣ ਸਭਾ ਸੁਨਾਮ, ਡਾਕਟਰ ਅਮਿਤ ਅੱਤਰੀ ਸਾਬਕਾ ਕੌਂਸਲਰ, ਨੰਦ ਲਾਲ ਸ਼ਰਮਾ ਜ਼ਿਲ੍ਹਾ ਪ੍ਰਧਾਨ ਬ੍ਰਾਹਮਣ ਸਭਾ, ਸੁਪਿੰਦਰ ਭਾਰਦਵਾਜ ਸੇਵਾ ਮੁਕਤ ਜੇਈ, ਰਿਟਾਇਰਡ ਐਸਡੀਓ ਮਾਂਗੇ ਰਾਮ ਸ਼ਰਮਾ, ਰਾਮਪਾਲ ਸ਼ਰਮਾ, ਰਾਜੇਸ਼ ਕੁਮਾਰ ਵਿੱਕੀ, ਪਾਲੀ ਆਦਿ ਹਾਜ਼ਰ ਸਨ।