ਭਵਾਨੀਗੜ੍ਹ : ਆਸਰਾ ਕਾਲਜ ਦੇ ਵਿਦਿਆਰਥੀਆਂ ਨੇ ਹੇਰੀਟੇਜ ਮੇਲਾ ਜੋ ਕਿ ਪਟਿਆਲਾ ਦੇ ਸ਼ੀਸ ਮਹਿਲ ਵਿੱਚ ਲੱਗਿਆ ਹੋਇਆ ਹੈ ਵਿਚ ਸ਼ਿਰਕਤ ਕੀਤੀ। ਵਿਦਿਆਰਥੀਆਂ ਨੇ ਮੇਲੇ ਵਿਚ ਵੱਖ-ਵੱਖ ਤਰ੍ਹਾਂ ਦੀਆਂ ਦੁਕਾਨਾਂ ਜਿਵੇਂ ਕਿ ਲੱਕੜ ਦੀਆਂ ਵਸਤੂਆਂ, ਮਿਟੀ ਦੇ ਭਾਂਡੇ, ਤੁਰਕੀ ਦੇ ਵਿਸ਼ੇਸ ਲੈਂਪ, ਕੱਪੜੇ, ਸਜਾਵਟੀ ਸਾਮਾਨ ਆਦਿ ਖਰੀਦੀਆਂ ਅਤੇ ਮੇਲੇ ਵਿਚ ਚੱਲ ਰਹੇ ਰੰਗਲਾਂ ਪੰਜਾਬ ਪ੍ਰੋਗਰਾਮ ਵਿਚ ਸ਼ਿਰਕਤ ਕੀਤੀ, ਜਿਸ ਵਿੱਚ ਕਾਲਜ ਦੇ ਵਿਦਿਆਰਥੀ ਇਕਬਾਲ ਸਿੰਘ, ਸੋਮੀ ਸਿੰਘ ਪਰਦੀਪ ਸਿੰਘ ਵੱਲੋਂ ਰੰਗਾ-ਰੰਗ ਪੇਸ਼ਕਾਰੀ ਕੀਤੀ ਗਈ। ਇਸ ਮੌਕੇ ਤੇ ਮੇਲੇ ਅਧਿਕਾਰੀਆਂ ਵੱਲੋਂ ਵਿਦਿਆਰਥੀਆਂ ਦੀ ਹੌਂਸਲਾ ਅਫਜਾਈ ਕਰਦੇ ਹੋਏ ਉਨ੍ਹਾਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਵਿਦਿਆਰਥੀਆਂ ਨੇ ਹੋਰਾਂ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਵੱਲੋਂ ਕੀਤੀ ਪੇਸ਼ਕਾਰੀ ਦਾ ਆਨੰਦ ਮਾਣਿਆ। ਮੇਲੇ ਵਿਚ ਖਾਣ-ਪੀਣ ਦਾ ਸਾਮਾਨ ਦਾ ਆਨੰਦ ਮਾਣਿਆ।
ਅਧਿਆਪਕ ਅਤੇ ਵਿਦਿਆਰਥੀਆਂ ਨੇ ਮੇਲੇ ਵਿਚ ਲੱਗੇ ਝੂਲਿਆਂ ਦਾ ਖੂਬ ਅਨੰਦ ਮਾਣਿਆਂ ਅਤੇ ਰਾਜਸਥਾਨੀ ਅਤੇ ਹਰਿਆਣਵੀਂ ਕਲਾਕਾਰਾਂ ਵਲੋਂ ਕੀਤੇ ਜਾ ਰਹੇ ਨਾਚ ਦੀ ਭਰਪੂਰ ਪ੍ਰਸ਼ੰਸਾ ਕੀਤੀ। ਵਿਦਿਆਰਥੀਆਂ ਵੱਲੋ ਕਾਲਜ ਦੇ ਚੇਅਰਮੈਨ ਡਾ. ਆਰ. ਕੇ. ਗੋਇਲ, ਐਮ. ਡੀ. ਡਾ. ਕੇਸਵ ਗੋਇਲ ਦਾ ਮੇਲੇ ਵਿਚ ਲੈ ਕੇ ਜਾਣ ਲਈ ਵਿਸ਼ੇਸ ਧੰਨਵਾਦ ਕੀਤਾ। ਇਸ ਮੌਕੇ ਤੇ ਕਾਲਜ ਦੇ ਚੇਅਰਮੈਨ ਸਾਹਿਬ ਜੀ ਨੇ ਕਿਹਾ ਕਿ ਇਸ ਮੇਲੇ ਵਿੱਚ ਵਿਦਿਆਰਥੀਆਂ ਨੂੰ ਲੈ ਕੇ ਜਾਣ ਦਾ ਮੁਖ ਮੰਤਵ ਆਪਣੇ ਪੁਰਾਤਨ ਕਲਾ ਅਤੇ ਸਭਿਆਚਾਰ ਬਾਰੇ ਜਾਣੂ ਕਰਵਾਉਣਾ ਸੀ। ਅੰਤ ਵਿਚ ਵਿਦਿਆਰਥੀ ਮੇਲੇ ਤੋਂ ਵੱਖ-ਵੱਖ ਤਰ੍ਹਾਂ ਦਾ ਸਾਮਾਨ ਲੈ ਕੇ ਸ਼ਾਮ ਨੂੰ ਕਾਲਜ ਵਾਪਸ ਆ ਗਏ।