ਹੁਸ਼ਿਆਰਪੁਰ : ਬੇਗਮਪੁਰਾ ਟਾਈਗਰ ਫੋਰਸ ਦੇ ਚੇਅਰਮੈਨ ਤਰਸੇਮ ਦੀਵਾਨਾ ਅਤੇ ਕੌਮੀ ਪ੍ਰਧਾਨ ਧਰਮਪਾਲ ਸਾਹਨੇਵਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬੇਗਮਪੁਰਾ ਟਾਈਗਰ ਫੋਰਸ ਦੇ ਸਹਿਰੀ ਉੱਪ ਪ੍ਰਧਾਨ ਮੰਗਾ ਸ਼ੇਰਗੜ੍ਹ, ਬਲਾਕ ਬੁੱਲੋਵਾਲ ਦੇ ਪ੍ਰਧਾਨ ਰਾਮ ਮੂਰਤੀ ਕੈਂਥ, ਗੱਗੂ ਸ਼ੇਰਗੜ੍ਹ, ਲਾਲੀ ਤਲਵੰਡੀ ਕਾਨੂੰਗੋ, ਨਰਿੰਦਰ ਪਾਲ, ਚੰਨੀ ਸ਼ੇਰਪੁਰ, ਬਬਲੂ ਸ਼ੇਰਪੁਰ, ਹੈਪੀ ਭੱਟੀ, ਮੋਨੂ ਤਾਰਾਗੜ੍ਹ, ਸੀਪਾ ਸ਼ੇਰਪੁਰ, ਰਾਣਾ ਮੰਡਿਆਲਾ, ਮਨਜੀਤ ਕੈਂਥ, ਗੁਰਜੀਤ ਫਹਿਤੋਵਾਲ, ਗੁਰਪ੍ਰੀਤ ਕੈਂਥ, ਅਮਨਦੀਪ ਕੈਂਥ ਵੱਲੋਂ ਥਾਣਾ ਬੁੱਲੋਵਾਲ ਦੇ ਐਸਐਚਓ ਰਮਨ ਕੁਮਾਰ ਖੋਸਾ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਥਾਣਾ ਮੁਖੀ ਰਮਨ ਕੁਮਾਰ ਨੇ ਬੇਗਮਪੁਰਾ ਟਾਈਗਰ ਫੋਰਸ ਦੇ ਆਗੂਆਂ ਨੂੰ ਭਰੋਸਾ ਦਿਵਾਇਆ ਕਿ ਪੁਲਿਸ ਬੜੀ ਤਨਦੇਹੀ ਤੇ ਇਮਾਨਦਾਰੀ ਨਾਲ ਕੰਮ ਕਰਦੀ ਹੈ ਅਤੇ ਕਰਦੀ ਰਹੇਗੀ! ਉਹਨਾਂ ਕਿਹਾ ਇਲਾਕੇ ਵਿੱਚ ਗੈਰ ਕਾਨੂੰਨੀ ਧੰਦੇ ਕਰਨ ਵਾਲਿਆਂ ਨੂੰ ਬਰਦਾਸਿਤ ਨਹੀਂ ਕੀਤਾ ਜਾਵੇਗਾ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਵੀ ਪ੍ਰੇਰਿਤ ਕੀਤਾ ਜਾਵੇਗਾ ਉਹਨਾਂ ਕਿਹਾ ਕਿ ਨਸ਼ੇ ਦੇ ਸੁਦਾਗਰਾਂ ਨੂੰ ਵੀ ਪੂਰਨ ਤੌਰ ਤੇ ਨੱਥ ਪਾਈ ਜਾਵੇਗੀ। ਇਸ ਮੌਕੇ ਐਸਐਚਓ ਰਮਨ ਨੇ ਬੇਗਮਪੁਰਾ ਟਾਈਗਰ ਫੋਰਸ ਦੇ ਅਹੁਦੇਦਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੈਂ ਬਤੌਰ ਥਾਣਾ ਮੁਖੀ ਅਮਨ ਕਾਨੂੰਨ ਨੂੰ ਬਹਾਲ ਰੱਖਣ ਲਈ ਆਪਣੀ ਬਣਦੀ ਜਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਵਾਂਗਾ ਇਸ ਮੌਕੇ ਆਗੂਆਂ ਨੇ ਕਿਹਾ ਕਿ ਜਦੋਂ ਤੋਂ ਐਸਐਚਓ ਰਮਨ ਕੁਮਾਰ ਖੋਸਾ ਨੇ ਥਾਣਾ ਬੁੱਲੋਵਾਲ ਦਾ ਚਾਰਜ ਸੰਭਾਲਿਆ ਹੈ ਉਸ ਦਿਨ ਤੋਂ ਹੀ ਨਸ਼ਾਖੋਰੀ ਲੁੱਟਾਂ ਖੋਹਾਂ ਨੂੰ ਵੱਡੇ ਪੱਧਰ ਤੇ ਠੱਲ ਪਈ ਹੈ ਆਗੂਆਂ ਨੇ ਥਾਣਾ ਮੁਖੀ ਨਾਲ ਗੱਲਬਾਤ ਕਰਦਿਆਂ ਕਿਹਾ ਬੇਗਮਪੁਰਾ ਟਾਈਗਰ ਫੋਰਸ ਜਦੋਂ ਦੀ ਹੋਂਦ ਵਿੱਚ ਆਈ ਹੈ ਉਦੋਂ ਤੋਂ ਹੀ ਸਮਾਜ ਸੇਵਾ ਦੇ ਕੰਮ ਕਰਦੀ ਆ ਰਹੀ ਹੈ ਉਹਨਾਂ ਕਿਹਾ ਕਿ ਬੇਗਮਪੁਰਾ ਟਾਈਗਰ ਫੋਰਸ ਸਾਰੇ ਵਰਗਾਂ ਦੀ ਸਾਂਝੀ ਫੋਰਸ ਹੈ ਨਾ ਕਿ ਇਕ ਵਰਗ ਦੀ ਫੋਰਸ ਹੈ ਐਸਐਚਓ ਰਮਨ ਕੁਮਾਰ ਨੇ ਕਿਹਾ ਕਿ ਕੋਈ ਵੀ ਇਲਾਕੇ ਵਿੱਚ ਗੈਰ ਕਾਨੂੰਨੀ ਕੰਮ ਹੁੰਦਾ ਹੈ ਜਾਂ ਕਿਸੇ ਨਾਲ ਕੋਈ ਵਧੀਕੀ ਜਾਂ ਧੱਕਾ ਹੁੰਦਾ ਹੈ ਤਾ ਮੇਰੇ ਨਾਲ ਸਿੱਧਾ ਸੰਪਰਕ ਕੀਤਾ ਜਾ ਸਕਦਾ ਹੈ। ਅੰਤ ਵਿੱਚ ਬੇਗਮਪੁਰਾ ਡਾਇਗਰ ਫੋਰਸ ਦੇ ਆਗੂਆਂ ਨੇ ਐਸਐਚਓ ਬੁੱਲੋਵਾਲ ਦੇ ਧਿਆਨ ਵਿੱਚ ਲਿਆਂਦਾ ਕਿ ਬੇਗਮਪੁਰਾ ਟਾਈਗਰ ਫੋਰਸ ਵਿੱਚੋਂ ਕੁਝ ਲੋਕ ਪਿਛਲੇ ਤਿੰਨ ਸਾਲਾਂ ਤੋਂ ਪੱਕੇ ਤੌਰ ਤੇ ਕੱਢ ਦਿੱਤੇ ਗਏ ਹਨ ਅਤੇ ਉਹ ਬੇਗਮਪੁਰਾ ਟਾਈਗਰ ਫੋਰਸ ਦਾ ਨਾਮ ਅਜੇ ਵੀ ਅਣਅਧਿਕਾਰਤ ਤੌਰ ਤੇ ਵਰਤ ਰਹੇ ਹਨ ਜਦ ਕਿ ਬੇਗਮਪੁਰਾ ਟਾਈਗਰ ਫੋਰਸ ਇਕ ਰਜਿ. ਜਥੇਬੰਦੀ ਹੈ ਆਗੂਆਂ ਨੇ ਸ਼ਾਸ਼ਨ ਪ੍ਰਸ਼ਾਸਨ ਅਤੇ ਲੋਕਾਂ ਨੂੰ ਇਹੋ ਜਿਹੇ ਲੋਕਾਂ ਤੋਂ ਬਚਣ ਦੀ ਅਪੀਲ ਵੀ ਕੀਤੀ! ਉਹਨਾਂ ਕਿਹਾ ਕਿ ਬੇਗਮਪੁਰਾ ਟਾਇਗਰ ਫੋਰਸ ਵਿੱਚੋਂ ਕੱਢੇ ਲੋਕਾਂ ਨੇ ਇੱਕ ਸੇਵਾ ਸੁਸਾਇਟੀ ਨਾਮ ਦੀ ਜਥੇਬੰਦੀ ਰਜਿ ਕਰਵਾਈ ਹੈ ਜਿਹਨੂੰ ਕਿ ਬਹੁਤ ਹੀ ਜਲਦੀ ਮਾਨਯੋਗ ਅਦਾਲਤ ਵਿੱਚ ਚੈਲੇੰਜ ਕਰਕੇ ਕੈਂਸਲ ਕਰਵਾ ਦਿੱਤਾ ਜਾਵੇਗਾ।