ਪਟਿਆਲਾ : ਸੀਨੀਅਰ ਸੈਕੰਡਰੀ ਮਾਡਲ ਸਕੂਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਕਾਉਟ ਐਂਡ ਗਾਈਡ ਦੀਆਂ 22 ਵਿਦਿਆਰਥਣਾਂ ਵੱਲੋਂ ਚਾਰ ਰੋਜ਼ਾ ਰਾਜਿਆ ਪੁਰਸਕਾਰ, ਹਾਈਕਿੰਗ ਅਤੇ ਟਰੈਕਿੰਗ ਕੈਂਪ ਸਟੇਟ ਆਰਗਨਾਈਜ਼ਿੰਗ ਕਮਿਸ਼ਨਰ ਓਂਕਾਰ ਸਿੰਘ ਦੀ ਅਗਵਾਈ ਹੇਠ ਲਗਾਇਆ ਗਿਆ। ਏ.ਐਸ.ਓ.ਸੀ ਮਨਜੀਤ ਕੌਰ ਨੇ ਕੈਂਪ ਦੀ ਰਹਿਨੁਮਾਈ ਕੀਤੀ। ਕੈਂਪ ਦੌਰਾਨ ਜਿੱਥੇ ਰਾਜ ਪੁਰਸਕਾਰ ਦੀ ਟੈਸਟਿੰਗ ਕੀਤੀ ਗਈ ਉੱਥੇ ਵਿਦਿਆਰਥਣਾਂ ਨੇ ਮਾਤਾ ਤਾਰਾ ਦੇਵੀ ਮੰਦਿਰ ਤੱਕ ਟਰੈਕਿੰਗ ਦਾ ਆਨੰਦ ਵੀ ਲਿਆ। ਐਡਵੈਂਚਰ ਨੋਡਲ ਜਤਿੰਦਰ ਸਿੰਘ ਵੱਲੋਂ ਪ੍ਰਵੇਸ਼ ਤੋਂ ਲੈ ਕੇ ਰਾਜ ਪੁਰਸਕਾਰ ਤੱਕ ਦੇ ਸਲੇਬਸ ਨਾਲ ਸਬੰਧਿਤ ਕਿਰਿਆਵਾਂ ਦਾ ਟੈਸਟ ਲਿਆ ਗਿਆ। ਵਿਦਿਆਰਥਣਾਂ ਨੇ ਪੈਟਰੋਲ ਸਿਸਟਮ ਵਿੱਚ ਰਹਿੰਦਿਆਂ ਸੇਵਾ ਦੇ ਸੰਕਲਪ ਨੂੰ ਕਿਰਿਆਵਾਂ ਕਰਦਿਆਂ ਪੱਕਾ ਕੀਤਾ। ਸਾਰੇ ਕੰਮਾਂ ਨੂੰ ਖੁਦ ਕਰਦਿਆਂ ਜਿੱਥੇ ਵਿਦਿਆਰਥਣਾਂ ਨੇ ਸਿੱਖੋ ਦੇ ਸਿਧਾਂਤ ਰਾਹੀਂ ਦਿੱਕਤਾਂ ਨੂੰ ਸਰ ਕੀਤਾ ਅਤੇ ਆਤਮ-ਵਿਸ਼ਵਾਸ ਦੀ ਪਰ-ਪਕਤਾ ਨੂੰ ਮਹਿਸੂਸ ਕੀਤਾ। ਸ਼ਾਮ ਸਮੇਂ ਰੋਜ਼ਾਨਾ ਕੈਂਪ ਫਾਇਰ ਦੌਰਾਨ ਵਿਦਿਆਰਥਣਾਂ ਨੇ ਸਭਿਆਚਾਰਕ ਪੇਸ਼ਕਾਰੀਆਂ ਰਾਹੀਂ ਕੋਮਲ ਕਲਾਵਾਂ ਦਾ ਪ੍ਰਦਰਸ਼ਨ ਕੀਤਾ। ਸ਼ਿਮਲਾ ਦੀ ਫੇਰੀ ਦੌਰਾਨ ਵਿਦਿਆਰਥਣਾਂ ਨੇ ਜਾਕੂ ਮੰਦਿਰ, ਲੱਕੜ ਬਜ਼ਾਰ, ਮਾਲ ਰੋਡ ਆਦਿ ਵੀ ਦੇਖੇ। ਇਨ੍ਹਾਂ ਵਿਦਿਆਰਥੀਆਂ ਨਾਲ ਇਸ ਕੈਂਪ ਵਿੱਚ ਸਕੂਲ ਦੇ ਅਧਿਆਪਕਾ ਕਿਰਨਪਾਲ ਕੌਰ ਸਿਧੂ, ਪਰਮਪ੍ਰੀਤ ਕੌਰ ਅਤੇ ਨਰਿੰਦਰ ਕੁਮਾਰ ਵੀ ਸ਼ਾਮਿਲ ਹੋਏ।