Saturday, April 19, 2025

Health

ਕਈ ਰਾਜਾਂ ਦੇ ਆਰਥੋ ਸਰਜਨਾਂ ਦੀ ਕਾਨਫ਼ਰੰਸ 1 ਅਤੇ 2 ਮਾਰਚ ਨੂੰ ਮੋਹਾਲੀ ਵਿਖੇ

February 28, 2025 03:35 PM
SehajTimes

ਮੋਹਾਲੀ : ਕਈ ਰਾਜਾਂ ਦੇ ਆਰਥੋ ਸਰਜਨਾਂ ਦੀ ਕਾਨਫ਼ਰੰਸ 1 ਅਤੇ 2 ਮਾਰਚ ਨੂੰ ਮੋਹਾਲੀ ਦੇ ਮੈਡੀਕਲ ਕਾਲਜ ਵਿਖੇ ਹੋ ਰਹੀ ਹੈ। ਕਾਲਜ ਦੇ ਪਿ੍ਰੰਸੀਪਲ ਡਾ. ਭਵਨੀਤ ਭਾਰਤੀ ਨੇ ਦਸਿਆ ਕਿ 29ਵੀਂ ਸਾਲਾਨਾ ਪੰਜਾਬ ਆਰਥੋਪੈਡਿਕਸ ਕਾਨਫ਼ਰੰਸ ਵਿਚ ਖ਼ਿੱਤੇ ਦੇ ਕਈ ਉਘੇ ਆਰਥੋ ਸਰਜਨ ਅਤੇ ਸਿਹਤ ਪੇਸ਼ੇਵਰ ਹਿੱਸਾ ਲੈਣਗੇ ਤੇ ਆਪੋ-ਅਪਣੇ ਕੀਮਤੀ ਵਿਚਾਰ ਅਤੇ ਤਜਰਬੇ ਸਾਂਝੇ ਕਰਨਗੇ। ਉਨ੍ਹਾਂ ਦਸਿਆ ਕਿ ਏਮਜ਼ ਮੋਹਾਲੀ ਦੇ ਆਰਥੋ ਵਿਭਾਗ ਅਤੇ ਏਮਜ਼ ਮੋਹਾਲੀ ਆਰਥੋ ਰਿਸਰਚ ਤੇ ਐਜੂਕੇਸ਼ਨਲ ਸੁਸਾਇਟੀ ਵਲੋਂ ਕਰਵਾਈ ਜਾ ਰਹੀ ਇਸ ਕਾਨਫ਼ਰੰਸ ਵਿਚ ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਦੇ ਪਿ੍ਰੰਸੀਪਲ ਸਕੱਤਰ ਸ੍ਰੀ ਕੁਮਾਰ ਰਾਹੁਲ ਅਤੇ ਡਾਕਟਰੀ ਸਿਖਿਆ ਤੇ ਖੋਜ ਵਿਭਾਗ ਪੰਜਾਬ ਦੇ ਡਾਇਰੈਕਟਰ ਸ੍ਰੀ ਅਵਨੀਸ਼ ਕੁਮਾਰ ਵੀ ਕਾਨਫ਼ਰੰਸ ਦੀ ਸ਼ੋਭਾ ਵਧਾਉਣਗੇ। ਕਾਨਫ਼ਰੰਸ ਦੇ ਪ੍ਰਬੰਧ ਸਕੱਤਰ ਡਾ. ਅਨੁਪਮ ਮਹਾਜਨ ਨੇ ਦਸਿਆ ਕਿ ਕਾਨਫ਼ਰੰਸ ਵਿਚ ਪੰਜਾਬ, ਚੰਡੀਗੜ੍ਹ, ਹਰਿਆਣਾ, ਦਿੱਲੀ, ਹਿਮਾਚਲ ਅਤੇ ਜੰਮੂ ਕਸ਼ਮੀਰ ਦੇ ਉਘੇ ਆਰਥੋ ਸਰਜਨ ਹਿੱਸਾ ਲੈ ਰਹੇ ਹਨ। ਇਸ ਦੌਰਾਨ ਆਰਥੋ ਖੇਤਰ ਵਿਚ ਆਈਆਂ ਨਵੀਂਆਂ ਤਕਨੀਕਾਂ ਅਤੇ ਖੋਜਾਂ ਬਾਰੇ ਕੀਮਤੀ ਵਿਚਾਰਾਂ ਦਾ ਆਦਾਨ-ਪ੍ਰਦਾਨ ਹੋਵੇਗਾ। ਇਸ ਵੱਡੇ ਸਮਾਗਮ ਵਿਚ ਦੇਸ਼ ਭਰ ਤੋਂ 350 ਡੈਲੀਗੇਟ ਹਿੱਸਾ ਲੈ ਰਹੇ ਹਨ।  

 

Have something to say? Post your comment

 

More in Health

ਗੁਰਮੀਤ ਸਿੰਘ ਖੁੱਡੀਆਂ ਵੱਲੋਂ ਪੰਜਾਬ ਵਿੱਚ ਛੇ ਵੈਟਰਨਰੀ ਪੌਲੀਕਲੀਨਿਕਾਂ ਵਿੱਚ ਆਈ.ਪੀ.ਡੀ. ਸੇਵਾਵਾਂ ਦਾ ਆਗ਼ਾਜ਼

ਸੀਨੀਅਰ ਸਿਹਤ ਅਧਿਕਾਰੀਆਂ ਵਲੋਂ ਵੱਖ-ਵੱਖ ਸਰਕਾਰੀ ਹਸਪਤਾਲਾਂ ਦਾ ਨਿਰੀਖਣ

ਜ਼ਿਲ੍ਹੇ ਦੇ ਸਰਕਾਰੀ ਹਸਪਤਾਲ 16 ਅਪ੍ਰੈਲ ਤੋਂ ਸਵੇਰੇ 8 ਵਜੇ ਖੁਲ੍ਹਣਗੇ

"ਯੁੱਧ ਨਸ਼ਿਆਂ ਵਿਰੁੱਧ" ਜ਼ਿਲ੍ਹਾ ਸਿਹਤ ਵਿਭਾਗ ਨਸ਼ੇ ਦੀ ਬੀਮਾਰੀ ਦੇ ਖ਼ਾਤਮੇ ਲਈ ਵਚਨਵੱਧ : ਡਾ. ਸੰਗੀਤਾ ਜੈਨ 

ਪਾਰਕ ਹਸਪਤਾਲ ਪਟਿਆਲਾ ਨੇ 3000 ਸਫਲ ਕਾਰ੍ਡੀਐਕ ਇੰਟਰਵੈਂਸ਼ਨ ਪੂਰੇ ਕੀਤੇ

ਲੂ ਤੋਂ ਬਚਾਅ ਲਈ ਜਰੂਰੀ ਹੈ ਕਿ ਸ਼ਰੀਰ ਵਿੱਚ ਪਾਣੀ ਦੀ ਕਮੀ ਨਾ ਹੋਣ ਦਿੱਤੀ ਜਾਵੇ: ਸਿਵਲ ਸਰਜਨ ਡਾ. ਪਵਨ ਕੁਮਾਰ

ਮੋਹਾਲੀ ਦੇ ਹਸਪਤਾਲ ਵਿਚ 2 ਮਹੀਨਿਆਂ ਲਈ ਬੰਦ ਰਹੇਗੀ ਲਿਫ਼ਟ 

ਹੀਟਵੇਵ ਕਾਰਨ ਪੈਦਾ ਹੋਈ ਕਿਸੇ ਵੀ ਸੰਕਟਕਾਲੀ ਸਥਿਤੀ ਨਾਲ ਨਜਿੱਠਣ ਲਈ ਪੰਜਾਬ ਸਿਹਤ ਵਿਭਾਗ ਪੂਰੀ ਤਰ੍ਹਾਂ ਤਿਆਰ

ਸਰਕਾਰੀ ਨਸ਼ਾ-ਛੁਡਾਊ ਕੇਂਦਰ ’ਚ ਮਰੀਜ਼ਾਂ ਲਈ ਕਿੱਤਾਮੁਖੀ ਸਿਖਲਾਈ ਸ਼ੁਰੂ

ਸਰਕਾਰੀ ਸਿਹਤ ਸੰਸਥਾਵਾਂ ਵਿਚ ਮਨਾਇਆ ਗਿਆ ਵਿਸ਼ਵ ਸਿਹਤ ਦਿਵਸ