ਸੰਦੋੜ : ਸੰਗਤਾਂ ਨੂੰ ਗੁਰ ਇਹਿਤਹਿਸ ਅਤੇ ਗੁਰਬਾਣੀ ਦੇ ਸਿਧਾਂਤ ਤੋਂ ਜਾਣੂ ਕਰਵਾ ਕੇ ਗੁਰਮਤਿ ਦੇ ਮਾਰਗ ਤੇ ਚੱਲਣ ਲਈ ਲਈ ਪਿੰਡ ਕਸਬਾ ਭੁਰਾਲ ਵਿਖੇ ਗੁਰਦੁਆਰਿਆਂ ਪ੍ਰਬੰਧ ਕਮੇਟੀਆ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਚਾਰ ਦਿਨ ਗੁਰਮਤਿ ਸਮਾਗਮ ਕਰਵਾਇਆ ਗਿਆ ਹੈ। ਇਸ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਜਸਵਿੰਦਰ ਸਿੰਘ ਨੇ ਪਹਿਲਾ ਦੱਸਿਆ ਕਿ 10 ,11 ,12 ,13 ਮਾਰਚ ਨੂੰ ਬਾਬਾ ਜੀ ਵਲੋਂ ਸੰਗਤਾਂ ਨੂੰ ਸ਼ਬਦ ਕੀਰਤਨ ਦੁਆਰਾ ਗੁਰਬਾਣੀ ਨਾਲ ਜੋੜਿਆ ਜਾਵੇਗਾ ਚਾਰ ਦਿਨ ਸੰਗਤਾਂ ਨੂੰ ਨਿਹਾਲ ਕਰਨਗੇ। ਬਾਬਾ ਜੀ ਨੇ ਆਪਣੇ ਜੀਵਨ ਵਾਰੇ ਵੀ ਸੰਗਤਾਂ ਨੂੰ ਜਾਣੂ ਕਰਵਾਇਆ ਅਤੇ ਗੁਰਦੁਆਰਾ ਖੇੜੀ ਸਾਹਿਬ ਵਿਖੇ 23 ਮਾਰਚ ਨੂੰ ਸਮਾਗਮ ਵੀ ਕਰਵਾਇਆ ਜਾ ਰਿਹਾ ਹੈ। ਜਿਸ ਵਿੱਚ ਬਾਬਾ ਜੀ ਹਰ ਸਾਲ ਦੀ ਤਰ੍ਹਾਂ ਇਸ ਇਸ ਵਾਰ ਵੀ ਲੜਕੀਆਂ ਦੇ ਵਿਆਹਾਂ ਵਿਚ ਦਰਸ਼ਨ ਦੇਣ ਲਈ ਆਖਿਆ । ਦਿਵਾਨਾ ਵਿਚ ਸੰਗਤਾਂ ਨੇ ਆਪਣਾਂ ਯੋਗਦਾਨ ਪਾਇਆ ਅਤੇ ਚਾਰ ਦਿਨ ਦੀਵਾਨਾ ਵਿਚ ਸੰਗਤਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਕੇ ਸੰਗਤਾਂ ਨੇ ਆਪਣਾਂ ਜੀਵਨ ਸਫਲ ਕੀਤਾ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ । ਬਾਬਾ ਦਲੇਰ ਸਿੰਘ ਖੇੜੀ ਸਾਹਿਬ ਵਾਲਿਆਂ ਨੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ ਅਤੇ ਗੁਰਬਾਣੀ ਦੇ ਸਿਧਾਂਤ ਚੱਲਣ ਲਈ ਪ੍ਰੇਰਿਆ। ਇਸ ਮੌਕੇ ਦਵਿੰਦਰ ਸਿੰਘ ਫੋਜੀ , ਬਲਵੀਰ ਸਿੰਘ ਸਰਪੰਚ, ਬਲਜੀਤ ਸਿੰਘ, ਜਸਵਿੰਦਰ ਸਿੰਘ ਜੀਤਾ , ਗਿਆਨੀ ਪਰਗਟ ਸਿੰਘ, ਹਰਮਨ ਸਿੰਘ, ਸਾਬਕਾ ਸਰਪੰਚ ਬਲਕਾਰ ਸਿੰਘ , ਗੁਰਵਿੰਦਰ ਸਿੰਘ ਸੋਨੂੰ, ਸੁਖਦੀਪ ਸਿੰਘ, ਗੁਰਜੀਤ ਸਿੰਘ, ਆਦਿ ਸੰਗਤਾਂ ਹਾਜ਼ਰ ਸਨ