ਚੰਡੀਗੜ੍ਹ : ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ ਨੇ ਕਿਹਾ ਕਿ ਜਲ੍ਹਭਰਾਵ ਵਾਲੇ ਖੇਤਰਾਂ ਦੇ ਪਾਣੀ ਦੀ ਵਰਤੋ ਮੱਛੀ ਪਾਲਣ ਅਤੇ ਝੀਂਗਾ ਉਤਪਾਦਨ ਲਈ ਕੀਤੀ ਜਾ ਸਕਦਾ ਹੈ, ਜਿਸ ਨਾਲ ਰਾਜ ਵਿੱਚ ਬਲੂ ਰੇਵੋਲਿਯੂਸ਼ਨ ਨੁੰ ਪ੍ਰੋਤਸਾਹਨ ਮਿਲੇਗਾ।
ਖੇਤੀਬਾੜੀ ਮੰਤਰੀ ਅੱਜ ਖੇਤੀਬਾੜੀ ਅਤੇ ਕਿਸਾਨ ਭਲਾਈ ਅਤੇ ਮੱਛੀ ਪਾਲਣ ਵਿਭਾਗ ਦੇ ਅਧਿਕਾਰੀਆਂ ਦੀ ਮੀਟਿੰਗ ਨੂੰ ਸੰਬੋਧਿਤ ਕਰ ਰਹੇ ਸਨ।
ਮੀਟਿੰਗ ਦੌਰਾਨ ਖੇਤੀਬਾੜੀ ਮੰਤਰੀ ਨੇ ਮੱਛੀ ਪਾਲਣ ਅਤੇ ਖੇਤੀਬਾੜੀ ਵਿਭਾਗਾਂ ਦੇ ਵਿਚ ਬਿਹਤਰ ਤਾਲਮੇਲ ਦੀ ਜਰੂਰਤ 'ਤੇ ਜੋਰ ਦਿੱਤਾ ਅਤੇ ਅਧਿਕਾਰੀਆਂ ਤੋਂ ਪਹਿਲਾਂ ਚੱਲ ਰਹੀ ਪਰਿਯੋਜਨਾਵਾਂ ਵਿੱਚ ਤੇਜੀ ਲਿਆਉਣ ਨੁੰ ਕਿਹਾ। ਉਨ੍ਹਾਂ ਨੇ ਵਿਸ਼ਵ ਪੱਧਰ 'ਤੇ ਮੱਛਲੀ ਪਾਲਣ ਨੂੰ ਪ੍ਰੋਤਸਾਹਨ ਦੇ ਕੇ ਕਿਸਾਨਾਂ ਲਈ ਵੱਧ ਆਮਦਨ ਦੇ ਸਰੋਤ ਤਲਾਸ਼ਨ ਦੀ ਜਰੂਰਤ ਜਤਾਈ।
ਇਸ ਮੌਕੇ 'ਤੇ ਭਿਵਾਨੀ ਅਤੇ ਸਿਰਸਾ ਜਿਲ੍ਹਿਆਂ ਵਿੱਚ ਚੱਲ ਰਹੀ ਮੱਛੀ ਪਾਲਣ ਪਰਿਯੋਜਨਾਵਾਂ 'ਤੇ ਵੀ ਵਿਸ਼ੇਸ਼ ਚਰਚਾ ਹੋਈ। ਖੇਤੀਬਾੜੀ ਮੰਤਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਕਿ ਇੰਨ੍ਹਾਂ ਪਰਿਯੋਜਨਾਵਾਂ ਨੂੰ ਆਖੀਰੀ ਡਰਾਇੰਗ ਨੂੰ ਇਸ ਮਹੀਨੇ ਦੇ ਅੰਤ ਤੱਕ ਫਾਈਨਲ ਕਰ ਲਿਆ ਜਾਵੇ।
ਅਧਿਕਾਰੀਆਂ ਨੇ ਦਸਿਆ ਕਿ ਭਿਵਾਨੀ ਪਰਿਯੋਜਨਾ ਲਈ ਭੂਮੀ ਰਾਖਵਾਂ ਪਹਿਲਾਂ ਹੀ ਪੂਰਾ ਹੋ ਚੁੱਕਾ ਹੈ ਅਤੇ ਬਿਜਲੀ ਪਾਣੀ ਦੀ ਸਪਲਾਈ ਦੀ ਯੋਜਨਾ 'ਤੇ ਕੰਮ ਚੱਲ ਰਿਹਾ ਹੈ। ਟੇਂਡਰ ਪ੍ਰਕ੍ਰਿਆ ਜਲਦੀ ਸ਼ੁਰੂ ਕੀਤੀ ਜਾਵੇਗੀ ਤਾਂ ਜੋ ਅਪ੍ਰੈਲ ਦੇ ਆਖੀਰ ਤੱਕ ਨਿਰਮਾਣ ਕੰਮ ਸ਼ੁਰੂ ਹੋ ਸਕਣ।ਅ ਉੱਥੇ ਹੀ, ਸਿਰਸਾ ਜਿਲ੍ਹਾ ਵਿੱਚ ਪ੍ਰਸਤਾਵਿਤ ਪ੍ਰੋਪਡ ਫਿਸ਼ ਫਾਰਮ ਪਰਿਯੋਜਨਾ ਲਈ ਭੂਮੀ ਚੋਣ ਦੀ ਪ੍ਰਕ੍ਰਿਆ ਜਾਰੀ ਹੈ, ਅਤੇ ਡਿਪਟੀ ਕਮਿਸ਼ਨਰ ਨੂੰ ਭੁਮੀ ਅਲਾਟਮੇਂਟ ਵਿੱਚ ਤੇਜੀ ਲਿਆਉਣ ਦੇ ਨਿਰਦੇਸ਼ ਦਿੱਤੇ ਗਏ ਹਨ।
ਖੇਤੀਬਾੜੀ ਮੰਤਰੀ ਨੇ ਵਿਭਾਗ ਨੁੰ ਪਰਿਯੋਜਨਾ ਦੀ ਪ੍ਰਗਤੀ ਰਿਪੋਰਟ ਜਲਦੀ ਪੇਸ਼ ਕਰਨ ਨੁੰ ਕਿਹਾ।
ਉਨ੍ਹਾਂ ਨੇ ਮੱਛੀ ਪਾਲਣ, ਖੇਤੀਬਾੜੀ ਅਤੇ ਮਿੱਟੀ ਸਰੰਖਣ ਵਿਭਾਗਾਂ ਦੇ ਵਿੱਚ ਸੰਯੁਕਤ ਮੀਟਿੰਗ ਪ੍ਰਬੰਧਿਤ ਕਰਨ 'ਤੇ ਜੋਰ ਦਿੱਤਾ ਤਾਂ ਜੋ ਜਲ੍ਹ ਸਰੋਤਾਂ ਦਾ ਕੁਲਸ਼ਲਤਾਪੂਰਵਕ ਵਰਤੋ ਕੀਤੀ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਜਲਭਰਾਵ ਵਾਲੇ ਖੇਤਰਾਂ ਦੇ ਪਾਣੀ ਦੀ ਵਰਤੋ ਮੱਛੀ ਪਾਲਣ ਅਤੇ ਝੀਂਗਾਂ ਉਤਪਾਦਨ ਲਈ ਕੀਤਾ ਜਾ ਸਕਦਾ ਹੈ ਜਿਸ ਨਾਲ ਰਾਜ ਵਿੱਚ ਬਲੂ ਰੇਵੋਲਿਯੂਸ਼ਨ ਨੂੰ ਪ੍ਰੋਤਸਾਹਨ ਮਿਲੇਗਾ।
ਇਸ ਤੋਂ ਇਲਾਵਾ, ਮੰਤਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਕਿ ਵੱਧ ਖਾਰੇ ਪਾਣੀ ਵਾਲੇ ਖੇਤਰਾਂ ਦੀ ਪਹਿਚਾਣ ਕਰ ਮੱਛੀ ਪਾਲਣ ਲਈ ਪਰਿਯੋਜਨਾਵਾਂ ਤਿਆਰ ਕੀਤੀਆਂ ਜਾਣ। ਉਨ੍ਹਾਂ ਨੇ ਕਿਹਾ ਕਿ ਜੂਨ ਦੇ ਬਾਅਦ ਸਰਕਾਰ ਇੱਕ ਲੱਖ ਏਕੜ ਖਾਰੇ ਭੂਮੀ ਨੂੰ ਉਪਜਾਊ ਬਨਾਉਣ ਦੀ ਯੋਜਨਾ 'ਤੇ ਕੰਮ ਕਰ ਰਹੀ ਹੈ।
ਉਨ੍ਹਾਂ ਨੇ ਅਧਿਕਾਰੀਆਂ ਨੂੰ ਖੇਤਰੀ ਦੌਰੇ ਕਰਨ ਅਤੇ ਟਿਯੂਬਵੈਲ ਸੰਚਾਲਨ ਦੀ ਸਥਿਤੀ 'ਤੇ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਗਏ। ਉਨ੍ਹਾਂ ਨੇ ਕਿਹਾ ਕਿ ਸਰਕਾਰ ਮੱਛੀ ਪਾਲਣ ਲਈ ਪ੍ਰਤੀ ਹੈਕਟੇਅਰ 14 ਲੱਖ ਰੁਪਏ ਦੀ ਸਬਸਿਡੀ ਦੇ ਰਹੀ ਹੈ। ਉਹ ਯੋਗ ਕਿਸਾਨਾਂ ਨੂੰ ਇਸ ਯੋਜਨਾ ਨਾਲ ਜੋੜਨ ਲਈ ਵਿਆਪਕ ਜਾਗਰੁਕਤਾ ਮੁਹਿੰਮ ਚਲਾਉਣ।
ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਸਥਾਪਿਤ ਟਿਯੂਬਵੈਲ ਦੀ ਸੂਚੀ ਤਿਆਰ ਕਰਨ ਅਤੇ ਕਿਸਾਨਾਂ ਨੂੰ ਸਰਕਾਰੀ ਯੋਜਨਾਵਾਂ ਦਾ ਲਾਭ ਚੁੱਕਣ ਲਈ ਪ੍ਰੇਰਿਤ ਕਰਨ ਦੇ ਵੀ ਨਿਰਦੇਸ਼ ਦਿੱਤਾ ਗਿਆ।
ਇਸ ਮੀਟਿੰਮ ਵਿੱਚ ਮੌਜੂਦ ਕ੍ਰੈਸ਼ੀ ਅਤੇ ਕਿਸਾਨ ਭਲਾਈ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਰਾਜਸ਼ੇਖਰ ਵੁੰਡਰੂ ਨੇ ਭਰੋਸਾ ਦਿੱਤਾ ਕਿ ਖਾਰੇ ਪਾਣੀ ਦੇ ਸੰਸਾਧਨਾਂ ਦੇ ਵਰਤੋ ਲਈ ਵਿਭਾਗ ਦੇ ਤਾਲਮੇਲ ਨੂੰ ਪ੍ਰਾਥਮਿਕਤਾ ਦਿੱਤੀ ਜਾਵੇਗੀ।