Wednesday, April 16, 2025

Malwa

ਕਾਮਰੇਡਾਂ ਨੇ ਤੇਜਾ ਸਿੰਘ ਸੁਤੰਤਰ ਦੀਆਂ ਘਾਲਣਾਵਾਂ ਨੂੰ ਕੀਤਾ ਯਾਦ 

April 15, 2025 01:10 PM
ਦਰਸ਼ਨ ਸਿੰਘ ਚੌਹਾਨ
ਸੁਨਾਮ : ਮੁਜ਼ਾਰਾ ਲਹਿਰ ਦੇ ਮੋਢੀ ਆਗੂ ਅਤੇ ਮੈਂਬਰ ਪਾਰਲੀਮੈਂਟ ਰਹੇ ਕਾਮਰੇਡ ਤੇਜਾ ਸਿੰਘ  ਸੁਤੰਤਰ ਦੀ 52ਵੀਂ ਬਰਸੀ ਕਾਮਰੇਡ ਅਮਰੀਕ ਸਿੰਘ ਉਗਰਾਹਾਂ ਦੀ ਪ੍ਰਧਾਨਗੀ ਹੇਠ ਭਾਰਤੀ ਕਮਿਊਨਿਸਟ ਪਾਰਟੀ ਜਿਲਾ ਸੰਗਰੂਰ ਵੱਲੋਂ ਅਣਖੀ ਭਵਨ ਸੁਨਾਮ ਵਿਖੇ ਮਨਾਈ ਗਈ। ਇਸ ਮੌਕੇ ਐਡਵੋਕੇਟ ਸੰਪੂਰਨ ਸਿੰਘ ਛਾਜਲੀ, ਸੁਖਦੇਵ ਸ਼ਰਮਾ, ਕਾਮਰੇਡ ਹਰਦੇਵ ਸਿੰਘ ਬਖਸ਼ੀਵਾਲਾ ਅਤੇ ਜਗਦੇਵ ਸਿੰਘ ਬਾਹੀਆ ਨੇ ਕਾਮਰੇਡ ਤੇਜਾ ਸਿੰਘ ਸੁਤੰਤਰ ਦੇ ਜੀਵਨ ਬਾਰੇ ਚਰਚਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਮੁਜ਼ਾਰਿਆਂ ਨੂੰ ਜ਼ਮੀਨਾਂ ਦੇ ਮਾਲਕੀ ਹੱਕ ਦਿਵਾਉਣ ਲਈ ਲੰਮਾ ਸੰਘਰਸ਼ ਲੜਿਆ। ਕਿਰਤੀਆਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਦਿਆਂ ਕਾਮਰੇਡ ਸੁਤੰਤਰ ਸਰਕਾਰ ਅਤੇ ਪ੍ਰਸ਼ਾਸਨ ਨੂੰ ਝਕਾਨੀ ਦੇਕੇ ਗੁਪਤ ਟਿਕਾਣਿਆਂ ਜ਼ਰੀਏ ਸੰਘਰਸ਼ ਨੂੰ ਚਲਾਉਂਦੇ ਸਨ। ਉਨ੍ਹਾਂ ਆਖਿਆ ਕਿ ਗੁਰਦੁਆਰਿਆਂ ਨੂੰ ਆਜ਼ਾਦ ਕਰਾਉਣ ਤੋਂ ਲੈਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਬਣਨ ਤੱਕ ਧਰਮ ਪ੍ਰਚਾਰ ਕਰਦਿਆ ਗਦਰੀ ਬਾਬਿਆਂ ਨਾਲ ਤਾਲਮੇਲ ਹੋ ਜਾਣ ਤੋਂ ਬਾਅਦ ਤੁਰਕੀ ਦੀ ਫੌਜ ਵਿੱਚ ਟ੍ਰੇਨਿੰਗ ਲੈਂਦੇ ਹੋਏ ਮਾਸਕੋ ਜਾ ਕੇ ਮਾਰਕਸਵਾਦੀ ਸਿੱਖਿਆ ਗ੍ਰਹਿਣ ਕਰਦਿਆਂ ਮੁੜ ਮੁਜ਼ਾਰਾ ਲਹਿਰ ਦੀ ਅਗਵਾਈ ਕਰਦਿਆਂ ਸੀਪੀਆਈ ਵਿੱਚ ਸ਼ਾਮਿਲ ਹੋਕੇ ਸੂਬਾ ਸਕੱਤਰ ਦੇ ਅਹੁਦੇ ਤੇ ਪਹੁੰਚਣਾ ਅਤੇ ਅੰਗਰੇਜ਼ ਰਾਜ ਸਮੇਂ ਅਸੈਂਬਲੀ ਮੈਂਬਰ ਵੀ ਰਹਿਣਾ ਅਤੇ 1972 ਵਿੱਚ ਪਾਰਲੀਮੈਂਟ ਮੈਂਬਰ ਚੁਣੇ ਜਾਣਾ ਆਦਿ ਵੱਡੇ ਕਾਰਜ਼ ਉਸਦੀ ਜਿੰਦਗੀ ਦਾ ਮੁੱਖ ਮਕਸਦ ਰਹੇ। ਸੁਖਦੇਵ ਸ਼ਰਮਾ ਨੇ ਕਿਹਾ ਕਿ ਭਾਰਤ ਸਰਕਾਰ ਫਿਰਕਾ ਪ੍ਰਸਤੀ ਨੂੰ ਬੜਾਵਾ ਦੇ ਰਹੀ ਹੈ ਵਕਫ਼ ਬੋਰਡ ਦਾ ਕਾਨੂੰਨ ਵਾਪਸ ਲਿਆ ਜਾਣਾ ਚਾਹੀਦਾ ਪਹਿਲਾਂ ਵੀ ਜਿਹੜੇ ਕਾਨੂੰਨ ਨਫਰਤ ਫੈਲਾਉਣ ਲਈ ਬਣਾਏ  ਗਏ ਹਨ ਉਹਨਾਂ ਨੂੰ ਵਾਪਸ ਲੈਣਾ ਚਾਹੀਦਾ ਹੈ। ਇਸ ਮੌਕੇ ਕਾਮਰੇਡ ਤੇਜਾ ਸਿੰਘ ਸੁਤੰਤਰ ਦੇ ਕਰੀਬੀ ਸਾਥੀ ਰਹੇ ਸਾਥੀ ਹਰੀ ਰਾਮ ਦਾ ਸਨਮਾਨ ਕੀਤਾ ਗਿਆ। ਕਮਿਊਨਿਸਟ ਆਗੂ ਜਗਦੇਵ ਸਿੰਘ ਬਾਹੀਆ, ਇੰਦਰ ਸਿੰਘ ਧੂਰੀ, ਨਿਰੰਜਨ ਸਿੰਘ ਸੰਗਰੂਰ, ਜੀਵਨ ਸਿੰਘ, ਮੇਲਾ ਸਿੰਘ ਪੁੰਨਾਵਾਲ, ਸੀਤਾ ਰਾਮ ਸੰਗਰੂਰ, ਬ੍ਰਿਜ ਲਾਲ ਧੀਮਾਨ, ਪ੍ਰਿੰਸੀਪਲ ਦਲਬਾਰ ਸਿੰਘ ਚੱਠਾ ਸੇਖਵਾਂ, ਪ੍ਰਦੀਪ ਚੀਮਾਂ ਅਤੇ ਜਗਦੀਸ਼ ਸਿੰਘ ਬਖਸ਼ੀ ਵਾਲਾ ਨੇ ਵੀ ਸੰਬੋਧਨ ਕੀਤਾ। ਅੰਤ ਵਿੱਚ ਅਮਰੀਕ ਸਿੰਘ ਉਗਰਾਹਾਂ ਨੇ ਧੰਨਵਾਦ ਕਰਦਿਆਂ ਕਿਹਾ ਕਿ ਤੇਜਾ ਸਿੰਘ ਸੁਤੰਤਰ ਦੇ ਵਿਚਾਰਾਂ ਤੋਂ ਅਗਵਾਈ ਲੈਂਦਿਆਂ ਪਾਰਟੀ ਨੂੰ ਮਜਬੂਤ ਕਰਨਾ ਚਾਹੀਦਾ ਹੈ।

Have something to say? Post your comment