ਤਪਾ ਮੰਡੀ : ਸ਼ਿਵਾਲਿਕ ਪਬਲਿਕ ਸਕੂਲ ਤਪਾ ਦੇ ਕਲਾਸ ਪਲੇਅ ਵੇ ਤੋਂ ਲੈ ਕੇ ਪੰਜਵੀ ਜਮਾਤ ਤੱਕ ਦੇ ਬੱਚਿਆਂ ਨੂੰ ਡੇਰਾ ਬਾਬਾ ਸਰਬਸੁੱਖ ਫਕੀਰ ਉਦਾਸੀਨ ਜੰਡਾਲੀ ਖੁਰਦ (ਮਲਕਪੁਰ ) ਦੇ ਮਹੰਤ ਦਮੋਦਰ ਦਾਸ ਵਲੋਂ ਪ੍ਰਸ਼ਾਦ ਦੇ ਰੂਪ ਵਿਚ ਚੌਕਲੇਟ ਅਤੇ ਟੌਫੀਆਂ ਭੇਜੀਆਂ ਗਈਆਂ। ਇਹ ਪ੍ਰਸ਼ਾਦ ਐਸ.ਐਚ. ਓ.ਤਪਾ ਮੈਡਮ ਰੇਨੂੰ ਪਰੋਚਾ,ਸਕੂਲ ਪ੍ਰਿੰਸੀਪਲ ਮੋਨਿਕਾ ਗਰਗ,ਸਕੂਲ ਮੈਨੇਜਮੈਂਟ ਅਸ਼ੋਕ ਗੁਪਤਾ,ਗਿੰਨੀ ਗਰਗ ਅਤੇ ਉਨ੍ਹਾਂ ਦੇ ਨਾਲ ਉਨ੍ਹਾਂ ਦੇ ਸਾਥੀ ,ਡਾ. ਮਨਪ੍ਰੀਤ ਸ਼ਰਮਾ ,ਅਤੇ ਚੰਨਪ੍ਰੀਤ ਦੀ ਅਗਵਾਈ ਹੇਠ ਬੱਚਿਆਂ ਨੂੰ ਦਿੱਤਾ ਗਿਆ।ਸਾਰੇ ਬੱਚੇ ਚਾਕਲੇਟ ਅਤੇ ਟੌਫੀਆਂ ਪ੍ਰਾਪਤ ਕਰਕੇ ਬਹੁਤ ਖੁਸ਼ ਦਿਖਾਈ ਦਿਤੇ I ਇਸ ਮੌਕੇ ਤੇ ਐਸ.ਐਚ.ਓ ਤਪਾ ਮੈਡਮ ਰੇਨੂੰ ਪਰੋਚਾ ਨੇ ਬੱਚਿਆਂ ਨੂੰ ਦੱਸਿਆ ਕਿ ਹੁਣ ਦੇ ਦਿਨਾਂ ਵਿਚ ਗਰਮੀ ਨੂੰ ਦੇਖਦੇ ਹੋਏ ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਤਾ ਜਾਵੇ।ਉਹਨਾਂ ਨੇ ਬੱਚਿਆਂ ਨੂੰ ਨੈਤਿਕ ਸਿੱਖਿਆ ਬਾਰੇ ਵੀ ਚਾਨਣਾ ਪਾਇਆ I ਇਸ ਮੌਕੇ ਤੇ ਸਮੂਹ ਸਕੂਲ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।