ਸਾਹਿਬਜ਼ਾਦਾ ਅਜੀਤ ਸਿੰਘ ਨਗਰ : ਮੋਹਾਲੀ ਪੁਲਿਸ ਨੇ ਸ਼ਹਿਰ ਦੇ ਸੈਕਟਰ-78 ਦੇ ਬਾਹਰ ਖੜੀ ਵਰਨਾ ਕਾਰ ਨੂੰ ਅੱਗ ਲਗਾਕੇ ਸਾੜਨ ਵਾਲੇ 04 ਨਾ-ਮਾਲੂਮ ਦੋਸ਼ੀਆਂ ਵਿੱਚੋਂ ਮੁਕੱਦਮਾ 02 ਦੋਸ਼ੀਆਂ ਗ੍ਰਿਫਤਾਰ ਕਰਕੇ, ਮੁੱਕਦਮੇ ਨੂੰ ਟ੍ਰੇਸ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਐਸ ਐਸ ਪੀ ਦੀਪਕ ਪਾਰਿਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੌਰਵ ਜਿੰਦਲ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਅਤੇ ਤਲਵਿੰਦਰ ਸਿੰਘ ਉੱਪ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਦੀ ਨਿਗਰਾਨੀ ਹੇਠ ਇੰਸਪੈਕਟਰ ਹਰਮਿੰਦਰ ਸਿੰਘ ਇੰਚਾਰਜ ਸੀ.ਆਈ.ਏ. ਸਟਾਫ ਮੋਹਾਲ਼ੀ ਕੈਂਪ ਐਂਟ ਖਰੜ ਦੀ ਟੀਮ ਵੱਲੋਂ ਇਸ ਮੁਕੱਦਮੇ ਦੀ ਤਫਤੀਸ਼ ਕਰਦਿਆਂ ਚਾਰ ਦੋਸ਼ੀਆਂ ਵਿੱਚੋਂ 2 ਨੂੰ 24 ਅਪ੍ਰੈਲ ਨੂੰ ਗ੍ਰਿਫਤਾਰ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਲੰਘੀ 14 ਅਪ੍ਰੈਲ ਨੂੰ ਮਨਦੀਪ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਮਕਾਨ ਨੰ: 86 ਚਕੇਰਿਆ ਰੋਡ ਵਾਰਡ ਨੰ: 11 ਮਾਨਸਾ ਹਾਲ ਵਾਸੀ ਮਕਾਨ ਨੰ: 478, ਸੈਕਟਰ-78, ਸੋਹਾਣਾ, ਜਿਲਾ ਐਸ.ਏ.ਐਸ. ਨਗਰ ਦੇ ਬਿਆਨਾਂ ਦੇ ਅਧਾਰ ਤੇ ਮੁਕੱਦਮਾ ਨੰ: 93 ਮਿਤੀ 14-04-2025 ਅ/ਧ 326(ਜੀ) ਬੀ ਐਨ ਐਸ, ਥਾਣਾ ਸੋਹਾਣਾ ਵਿਰੁੱਧ ਨਾ-ਮਾਲੂਮ ਦੋਸ਼ੀਆਂ ਦੇ ਦਰਜ ਰਜਿਸਟਰ ਹੋਇਆ ਸੀ। ਉਸ ਦੇ ਬਿਆਨਾਂ ਅਨੁਸਾਰ ਮਿਤੀ 14-04-2025 ਨੂੰ ਉਸਨੇ ਰੋਜਾਨਾਂ ਦੀ ਤਰਾਂ ਆਪਣੀ ਗੱਡੀ ਨੰ: PB31-U-3178 ਮਾਰਕਾ ਹੁੰਡਈ ਵਰਨਾ ਰੰਗ ਸਿਲਵਰ ਨੂੰ ਆਪਣੇ ਘਰ ਦੇ ਸਾਹਮਣੇ ਪਾਰਕ ਦੇ ਨਾਲ਼ ਖੜੀ ਕੀਤੀ ਸੀ। ਵਕਤ ਕ੍ਰੀਬ 12:44 ਏ.ਐਮ. ਤੇ ਉਸਨੂੰ ਘਰ ਦੇ ਬਾਹਰੋਂ ਉੱਚੀ-ਉੱਚੀ ਰੌਲ਼ਾ ਪੈਣ ਦੀ ਅਵਾਜ ਆਈ। ਜਿਸ ਤੇ ਉਸਨੇ ਘਰ ਦੇ ਬਾਹਰ ਨਿਕਲ਼ ਕਿ ਦੇਖਿਆ ਕਿ ਤਿੰਨ ਨਾ-ਮਾਲੂਮ ਵਿਅਕਤੀ ਜਿੰਨਾਂ ਦੇ ਹੱਥਾਂ ਵਿੱਚ ਪੈਟਰੋਲ ਦੀਆਂ ਬੋਤਲਾਂ ਸਨ, ਜਿਨਾਂ ਨੇ ਪੈਟਰੋਲ ਉਸਦੀ ਗੱਡੀ ਤੇ ਛਿੜਕ ਕੇ ਗੱਡੀ ਨੂੰ ਅੱਗ ਲਗਾ ਦਿੱਤੀ। ਉਸਦੀ ਗੱਡੀ ਨੂੰ ਅੱਗ ਲਗਾਕੇ ਤਿੰਨੋਂ ਨਾ-ਮਾਲੂਮ ਦੋਸ਼ੀ ਕਾਰ ਮਾਰਕਾ ਪੋਲੋ, ਜਿੱਥੇ ਉਹਨਾਂ ਦਾ ਚੌਥਾ ਸਾਥੀ ਪਹਿਲਾਂ ਹੀ ਕਾਰ ਵਿੱਚ ਬੈਠਾ ਸੀ, ਸਵਾਰ ਹੋ ਕੇ ਮੌਕਾ ਤੋਂ ਫਰਾਰ ਹੋ ਗਏ। ਮੁਦੱਈ ਮੁਕੱਦਮਾ ਦੀ ਗੱਡੀ ਸਾਰੀ ਸੜਕੇ ਸੁਆਹ ਹੋ ਗਈ।
ਉਕਤ ਵਾਰਦਾਤ ਨੂੰ ਟਰੇਸ ਕਰਨ ਲਈ ਸੀ.ਆਈ.ਏ. ਸਟਾਫ ਦੀਆਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਜਿਨ੍ਹਾਂ ਨੇ ਲਗਾਤਾਰ ਟੈਕਨੀਕਲ ਢੰਗ ਨਾਲ਼ ਤਫਤੀਸ਼ ਕਰਦੇ ਹੋਏ ਨਾ-ਮਾਲੂਮ ਦੋਸ਼ੀਆਂ ਦਾ ਸੁਰਾਗ ਲਾ ਕੇ, ਮੁਕੱਦਮੇ ਨੂੰ ਟਰੇਸ ਕੀਤਾ ਅਤੇ ਨਿਮਨਲਿਖਤ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ।
ਨਾਮ ਪਤਾ ਦੋਸ਼ੀ:-
1. ਦੋਸ਼ੀ ਆਸ਼ੂ ਪੁੱਤਰ ਜੱਸੀ ਵਾਸੀ ਮਕਾਨ ਨੰ: 33 ਬੰਗਾਲਾ ਬਸਤੀ, ਮੁੰਡੀ ਖਰੜ੍ਹ, ਜਿਲਾ ਐਸ.ਏ.ਐਸ. ਨਗਰ ਜਿਸਦੀ ਉਮਰ ਕ੍ਰੀਬ 21 ਸਾਲ ਹੈ, ਜੋ ਅਨਪੜ ਹੈ ਅਤੇ ਅਨ-ਮੈਰਿਡ ਹੈ।
2. ਦੋਸ਼ੀ ਚੰਦਨ ਉਰਫ ਚੰਚਲ ਪੁੱਤਰ ਬੀਜਾ ਵਾਸੀ ਮਕਾਨ ਨੰ: 32 ਵਾਰਡ ਨੰ: 11 ਬੰਗਾਲਾ ਬਸਤੀ ਮੁੰਡੀ ਖਰੜ, ਜਿਲਾ ਐਸ.ਏ.ਐਸ. ਨਗਰ ਜਿਸਦੀ ਉਮਰ ਕ੍ਰੀਬ 19 ਸਾਲ ਹੈ ਜੋ ਅਨਪੜ ਹੈ ਅਤੇ ਅਨ-ਮੈਰਿਡ ਹੈ। (ਦੋਸ਼ੀ ਆਸ਼ੂ ਤੇ ਚੰਦਨ ਨੂੰ ਬੰਗਾਲਾ ਬਸਤੀ ਦੇ ਪਾਰਕ ਮੁੰਡੀ ਖਰੜ ਵਿੱਚੋਂ ਗ੍ਰਿਫਤਾਰ ਕੀਤਾ ਗਿਆ)
3. ਕਪਿਲ ਪੁੱਤਰ ਜਸਵਿੰਦਰ ਸਿੰਘ ਵਾਸੀ ਪਿੰਡ ਪਪਰਾਲ਼ਾ ਥਾਣਾ ਗੁਹਲਾ ਚੀਕਾ, ਜਿਲਾ ਕੈਥਲ, ਹਰਿਆਣਾ ਹਾਲ ਵਾਸੀ
ਕਿਰਾਏਦਾਰ ਨੇੜੇ ਗੁੱਗਾ ਮਾੜੀ, ਮੁੰਡੀ ਖਰੜ੍ਹ, ਜਿਲਾ ਐਸ.ਏ.ਐਸ. ਨਗਰ। (ਗ੍ਰਿਫਤਾਰੀ ਬਾਕੀ ਹੈ)
4. ਕਿਰਪਾਲ ਸਿੰਘ ਉਰਫ ਪਾਲਾ ਪੁੱਤਰ ਲਾਲਾ ਵਾਸੀ ਨੇੜੇ ਸਰਕਾਰੀ ਸਕੂਲ ਪਿੰਡ ਝੰਜੇੜੀ, ਥਾਣਾ ਸਦਰ ਖਰੜ ਹਾਲ ਵਾਸੀ ਮਕਾਨ ਨੰ: 980 ਵਾਰਡ ਨੰ: 4 ਛੱਜੂ ਮਾਜਰਾ ਕਲੋਨੀ, ਸੈਕਟਰ-05 ਖਰੜ੍ਹ, ਜਿਲਾ ਐਸ.ਏ.ਐਸ. ਨਗਰ। (ਗ੍ਰਿਫਤਾਰੀ ਬਾਕੀ ਹੈ)
ਦੋਸ਼ੀਆਂ ਦੀ ਪੁੱਛਗਿੱਛ ਦਾ ਵੇਰਵਾ:-
ਦੋਸ਼ੀਆਂ ਦੀ ਪੁੱਛਗਿੱਛ ਤੋਂ ਖੁਲਾਸਾ ਹੋਇਆ ਕਿ ਗ੍ਰਿਫਤਾਰ ਕੀਤੇ ਦੋਵੇਂ ਦੋਸ਼ੀ ਵਿਹਲੇ ਹਨ ਅਤੇ ਇਹ ਦੋਸ਼ੀ ਕਪਿਲ ਅਤੇ ਕਿਰਪਾਲ ਉਰਫ ਪਾਲਾ ਦੇ ਦੋਸਤ ਹਨ। ਜਿਨਾਂ ਨੇ ਪੁੱਛਗਿੱਛ ਵਿੱਚ ਦੱਸਿਆ ਕਿ ਦੋਸ਼ੀ ਕਪਿਲ ਦੀ ਮਾਸੀ ਦਾ ਲੜਕਾ ਗੁਰਧਿਆਨ ਸਿੰਘ ਵਿਦੇਸ਼ ਕੈਨੇਡਾ ਵਿੱਚ ਰਹਿ ਰਿਹਾ ਹੈ। ਜਿਸਦਾ ਮੁਦੱਈ ਮੁਕੱਦਮਾ ਨਾਲ ਪੈਸਿਆਂ ਦਾ ਲੈਣ-ਦੇਣ ਸੀ। ਜੋ ਗ੍ਰਿਫਤਾਰ ਕੀਤੇ ਦੋਸ਼ੀਆਂ ਨੇ ਦੋਸ਼ੀ ਕਪਿਲ ਦੇ ਕਹਿਣ ਤੇ ਆਪਸ ਵਿੱਚ ਹਮ-ਮਸ਼ਵਰਾ ਹੋ ਕੇ ਉਕਤ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਵਾਰਦਾਤ ਨੂੰ ਅੰਜਾਮ ਦੇਣ ਸਮੇਂ ਦੋਸ਼ੀਆਂ ਨੇ ਪੋਲੋ ਕਾਰ ਤੇ ਜਾਅਲੀ ਨੰਬਰ PB65-AT-8252 ਲਗਾਇਆ ਸੀ। ਦੋਸ਼ੀ ਕਪਿਲ ਅਤੇ ਕਿਰਪਾਲ ਉਰਫ ਪਾਲਾ ਘਰ ਤੋਂ ਫਰਾਰ ਹਨ। ਜਿਨਾਂ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ। ਗ੍ਰਿਫਤਾਰ ਕੀਤੇ ਦੋਸ਼ੀ ਪੁਲਿਸ ਰਿਮਾਂਡ ਅਧੀਨ ਹਨ।