ਚੰਡੀਗੜ੍ਹ: ਮਿਲਖਾ ਸਿੰਘ ਜਿਨ੍ਹਾਂ ਨੂੰ ਉਡਣਾ ਸਿੱਖ ਵੀ ਕਿਹਾ ਜਾਂਦਾ ਹੈ ਨੂੰ ਪਿਛਲੇ ਦਿਨੀ ਗੰਭੀਰ ਹਾਲਤ ਵਿਚ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ, ਅੱਜ ਉਹ ਰਾਜ਼ੀ ਹੋ ਕੇ ਘਰ ਪਰਤ ਗਏ ਹਨ। ਦਰਅਸਲ ਕੋਰੋਨਾ ਦੀ ਲਪੇਟ ਵਿਚ ਆਏ ਮਸ਼ਹੂਰ ਐਥਲੀਟ ਪਦਮਸ਼੍ਰੀ ਮਿਲਖਾ ਸਿੰਘ ਦੀ ਹਾਲਤ ਵਿਚ ਸੁਧਾਰ ਹੋਣ ਕਾਰਨ ਉਨ੍ਹਾਂ ਨੂੰ ਫੋਰਟਿਸ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਉਡਣਾ ਸਿੱਖ ਵਜੋਂ ਮਸ਼ਹੂਰ ਮਿਲਖਾ ਸਿੰਘ ਨੂੰ ਪਰਿਵਾਰ ਦੀ ਬੇਨਤੀ 'ਤੇ ਐਤਵਾਰ ਨੂੰ ਸਥਿਰ ਹਾਲਤ' ਚ ਹਸਪਤਾਲ ਤੋਂ ਛੁੱਟੀ ਦਿੱਤੀ ਗਈ। ਇਥੇ ਦਸ ਦਈਏ ਕਿ ਮਿਲਖਾ ਸਿੰਘ ਨੂੰ ਕੋਰੋਨਾ ਹੋਣ ਤੋਂ ਬਾਅਦ ਉਨ੍ਹਾ ਦੀ ਪਤਨੀ ਨਿਰਮਲ ਕੌਰ ਵੀ ਕੋਰੋਨਾ ਪਾਜ਼ੇਟਿਵ ਹੋ ਗਈ ਸੀ ਅਤੇ ਹੁਣ ਉਨ੍ਹਾਂ ਨੂੰ ਆਕਸੀਜਨ ਦੀ ਵੱਧ ਰਹੀ ਜ਼ਰੂਰਤ ਕਾਰਨ ਆਈਸੀਯੂ 'ਚ ਸ਼ਿਫਟ ਕਰਨਾ ਪਿਆ। ਸੂਤਰਾਂ ਮੁਤਾਬਕ ਉਨ੍ਹਾਂ ਸਥਿਤੀ ਸਥਿਰ ਬਣੀ ਹੋਈ ਹੈ ਅਤੇ ਹਸਪਤਾਲ ਦੀ ਟੀਮ ਵੱਲੋਂ ਉਸਦੀ ਸਿਹਤ 'ਤੇ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ। ਦੱਸ ਦੇਈਏ ਕਿ ਮਿਲਖਾ ਸਿੰਘ ਅਤੇ ਉਸਦੀ ਪਤਨੀ ਨਿਰਮਲ ਕੌਰ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪਾਈ ਗਈ, ਜਿਸ ਤੋਂ ਬਾਅਦ ਉਸਨੂੰ ਇਲਾਜ ਲਈ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਡਕਟਰਾਂ ਅਨੁਸਾਰ ਮਿਲਖਾ ਸਿੰਘ ਦੀ ਹਾਲਤ ਹੁਣ ਠੀਕ ਹੈ ਅਤੇ ਉਹ ਘਰ ਜਾ ਸਕਦੇ ਹਨ ਪਰ ਉਨ੍ਹਾ ਨੂੰ ਕੁੱਝ ਦਿਨ ਆਰਾਮ ਕਰਨਾ ਹੋਵੇਗਾ ਅਤੇ ਏਕਾਂਤਵਾਸ ਵੀ ਜ਼ਰੂਰੀ ਹੈ। ਮਿਲਖਾ ਸਿੰਘ ਦੀ ਪਤਨੀ ਨੂੰ ਹਾਲ ਦੀ ਘੜੀ ਹਸਪਤਾਲ ਵਿਚ ਹੀ ਜੇਰੇ ਇਲਾਜ ਰਹਿਣਾ ਪਵੇਗਾ।