Friday, November 22, 2024
BREAKING NEWS
ਕੁੰਭੜਾ ਕਤਲ ਮਾਮਲੇ ਵਿੱਚ ਦੂਜੇ ਨੌਜਵਾਨ ਦਿਲਪ੍ਰੀਤ ਸਿੰਘ ਦਾ ਹੋਇਆ ਅੰਤਿਮ ਸੰਸਕਾਰਸ਼ਹੀਦੀ ਸਭਾ ਤੋਂ ਪਹਿਲਾਂ ਮੁੱਖ ਮੰਤਰੀ ਵੱਲੋਂ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਨੂੰ ਜਾਣ ਵਾਲੀਆਂ ਸੜਕਾਂ ਨੂੰ ‘ਪੈਚ ਮੁਕਤ’ ਬਣਾਉਣ ਲਈ 95.54 ਲੱਖ ਰੁਪਏ ਜਾਰੀ ਅਮਨ ਅਰੋੜਾ ਬਣੇ AAP ਪੰਜਾਬ ਦੇ ਨਵੇਂ ਪ੍ਰਧਾਨਪੰਜਾਬ ਵਿਧਾਨ ਸਭਾ ਦੀਆਂ 4 ਸੀਟਾਂ ਦੀਆਂ ਜ਼ਿਮਨੀ ਚੋਣਾਂ ਦੀ ਗਿਣਤੀ 23 ਨਵੰਬਰ ਨੂੰ, ਤਿਆਰੀਆਂ ਮੁਕੰਮਲ: ਮੁੱਖ ਚੋਣ ਅਧਿਕਾਰੀ ਸਿਬਿਨ ਸੀਪੰਜਾਬ ਵਿਧਾਨ ਸਭਾ ਦੀਆਂ 4 ਸੀਟਾਂ ਦੀਆਂ ਜ਼ਿਮਨੀ ਚੋਣਾਂ ਦੀ ਗਿਣਤੀ 23 ਨਵੰਬਰ ਨੂੰ, ਤਿਆਰੀਆਂ ਮੁਕੰਮਲ: ਮੁੱਖ ਚੋਣ ਅਧਿਕਾਰੀ ਸਿਬਿਨ ਸੀਪੰਜਾਬੀਓ ਚੋਣਾਂ ਦੀ ਫਿਰ ਕਰ ਲਓ ਤਿਆਰੀ ! ਅਕਾਲੀ ਦਲ ਨੂੰ ਝਟਕਾ, ਅਨਿਲ ਜੋਸ਼ੀ ਨੇ ਦਿੱਤਾ ਅਸਤੀਫ਼ਾ ਮੁਹਾਲੀ ਦੇ ਸੈਕਟਰ 86 ਵਿੱਚ ਦਰਦਨਾਕ ਹਾਦਸਾ ਨੌਜਵਾਨ ਦੀ ਮੌਤਸੁਖਬੀਰ ਬਾਦਲ ਦੇ OSD ਸੰਦੀਪ ਸਿੰਘ ਸੰਨੀ ਬਰਾੜ ਨੇ ਦਿੱਤਾ ਅਸਤੀਫਾ ਮਿਊਜ਼ਿਕ ਕੰਪਨੀ ਦੇ ਮਾਲਕ ਨੂੰ ਧਮਕੀ

International

ਭਾਰਤ ਵਿਚ ਕੋਰੋਨਾ ਦੀ ਨਵੀਂ ਕਿਸਮ ਬੀ.1.617.2 ਹੈ ਖ਼ਤਰਨਾਕ : WHO

June 02, 2021 12:52 PM
SehajTimes

ਜੈਨੇਵਾ : ਵਿਸ਼ਵ ਸਿਹਤ ਸੰਗਠਨ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਭਾਰਤ ਵਿਚ ਹੁਣੇ ਹੁਣੇ ਮਿਲੇ ਕੋਰੋਨਾ ਦੇ ਨਵੀਂ ਕਿਸਮ ਦੇ ਵਾਇਰਸ ਖ਼ਤਰਨਾਕ ਹਨ। ਉਨ੍ਹਾਂ ਅੱਗੇ ਕਿਹਾ ਕਿ ਸਭ ਤੋਂ ਪਹਿਲਾਂ ਭਾਰਤ 'ਚ ਪਾਏ ਗਏ ਬੀ.1.617 ਕੋਵਿਡ-19 ਦੀਆਂ ਤਿੰਨ ਕਿਸਮਾਂ 'ਚੋਂ ਇੱਕ ਬੀ.1.617.2 ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਭਾਰਤ ਸਰਕਾਰ ਨੂੰ ਹੁਣ ਤੋਂ ਜ਼ਰੂਰੀ ਕਦਮ ਚੁੱਕ ਲੈਣੇ ਚਾਹੀਦੇ ਹਨ ਕਿਉਂਕਿ ਇਹ ਸਾਬਿਤ ਹੋ ਗਿਆ ਕਿ ਲੋਕਾਂ ਦੀ ਜਾਨ ਨੂੰ ਸਭ ਤੋਂ ਵੱਧ ਖਤਰਾ ਬੀ.1.617.2 ਤੋਂ ਹੈ। ਸੰਯੁਕਤ ਰਾਸ਼ਟਰ ਦੀ ਸਿਹਤ ਏਜੰਸੀ ਵੱਲੋਂ ਜਾਰੀ ਇੱਕ ਬਿਆਨ ਵਿਚ ਕਿਹਾ ਗਿਆ, ਬੀ.1.617.2 ਹੁਣ ਵੀਓਸੀ ਹੈ ਤੇ ਅਸੀਂ ਇਸ ਇਨਫੈਕਸ਼ਨ ਦੇ ਫੈਲਣ ਦੀ ਵਧਦੀ ਦਰ ਤੇ ਇਸ ਕਿਸਮ ਨਾਲ ਕਈ ਦੇਸ਼ਾਂ 'ਚ ਵਧਦੇ ਇਨਫੈਕਸ਼ਨ ਦੇ ਮਾਮਲਿਆਂ 'ਤੇ ਨਜ਼ਰ ਰੱਖ ਰਹੇ ਹਾਂ।
WHO ਨੇ ਕੋਵਿਡ-19 ਦੀਆਂ ਅਹਿਮ ਕਿਸਮਾਂ ਨੂੰ ਨਾਂਅ ਦੇਣ ਲਈ ਨਵੀਂ ਪ੍ਰਣਾਲੀ ਦਾ ਐਲਾਨ ਕੀਤਾ ਤੇ ਨਾਂਅ ਗ੍ਰੀਕ ਵਰਣਮਾਲਾ ਜਿਵੇਂ ਕਿ ਅਲਫਾ, ਬੀਟਾ, ਗਾਮਾ ਆਦਿ ਉਤੇ ਆਧਾਰਤ ਹੈ। ਜਿਸ ਨਾਲ ਇਨ੍ਹਾਂ ਨੂੰ ਨਾਂਅ ਦੇਣਾ ਤੇ ਯਾਦ ਰੱਖਣਾ ਸੌਖਾ ਹੋ ਗਿਆ ਹੈ। ਅਪਡੇਟ 'ਚ ਕਿਹਾ ਗਿਆ ਕਿ ਭਾਰਤ 'ਚ ਪਿਛਲੇ ਹਫ਼ਤੇ ਕੋਵਿਡ-19 ਦੇ 13,64,668 ਨਵੇਂ ਮਾਮਲੇ ਸਾਹਮਣੇ ਆਏ ਜੋ ਪਿਛਲੇ ਹਫ਼ਤਿਆਂ ਦੇ ਮੁਕਾਬਲੇ 26 ਫੀਸਦ ਘੱਟ ਹੈ। ਬ੍ਰਾਜ਼ੀਲ 'ਚ 420981, ਅਰਜਨਟੀਨਾ 'ਚ 219,910, ਅਮਰੀਕਾ 'ਚ 153, 587 ਤੇ ਕੋਲੰਬੀਆਂ 'ਚ 150, 517 ਨਵੇਂ ਮਾਮਲੇ ਆਏ। ਦੱਖਣ ਪੂਰਬੀ ਏਸ਼ੀਆ ਖੇਤਰ 'ਚ 15 ਲੱਖ ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆਏ ਤੇ 29,000 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਈ ਜੋ ਪਿਛਲੇ ਹਫ਼ਤੇ ਦੇ ਮੁਕਾਬਲੇ ਕ੍ਰਮਵਾਰ 24 ਫੀਸਦ ਤੇ ਅੱਠ ਫੀਸਦ ਘੱਟ ਹੈ। ਇਸ 'ਚ ਕਿਹਾ ਗਿਆ ਕਿ ਇਨਫੈਕਸ਼ਨ ਦੇ ਮਾਮਲਿਆਂ 'ਚ ਲਗਾਤਾਰ ਤੀਜੇ ਹਫ਼ਤੇ ਕਮੀ ਆਈ ਹੈ ਤੇ ਮਾਰਚ 2021 ਦੀ ਸ਼ੁਰੂਆਤ ਤੋਂ ਬਾਅਦ ਤੋਂ ਮੌਤ ਦੇ ਮਾਮਲੇ ਪਹਿਲੀ ਵਾਰ ਘੱਟ ਹੋਏ ਹਨ। ਦੱਖਣੀ ਏਸ਼ੀਆ ਖੇਤਰ 'ਚ ਸਭ ਤੋਂ ਜ਼ਿਆਦਾ ਮੌਤਾਂ ਭਾਰਤ 'ਚ ਹੋਈਆਂ। ਇਸ ਤੋਂ ਬਾਅਦ ਇੰਡੋਨੇਸ਼ੀਆ ਤੇ ਨੇਪਾਲ 'ਚ ਜ਼ਿਆਦਾ ਮੌਤਾਂ ਹੋਈਆਂ ਹਨ।

 

Have something to say? Post your comment

 

More in International

ਮਾਨਸਾ ਦੇ ਪੈਟਰੋਲ ਪੰਪ ਗ੍ਰਨੇਡ ਹਮਲੇ ਪਿੱਛੇ ਵੀ ਕੈਨੇਡਾ ਸਥਿਤ ਅਰਸ਼ ਡੱਲਾ ਦਾ ਹੱਥ; ਮੁੱਖ ਦੋਸ਼ੀ ਗ੍ਰਿਫਤਾਰ

ਰਾਮਗੜ੍ਹੀਆ ਸਿੱਖ ਫਾਊਂਡੇਸ਼ਨ ਆਫ ਓਨਟਾਰੀਓ ਕੈਨੇਡਾ ਵੱਲੋਂ ਮੋਗਾ ਦੇ ਸਾਬਕਾ ਕੌਂਸਲਰ ਗੋਰਵਧਨ ਪੋਪਲੀ ਅਤੇ ਉਨ੍ਹਾਂ ਦੇ ਪਰਿਵਾਰ ਦਾ ਸਨਮਾਨ

ਪਤੀ-ਪਤਨੀ ਇਕੱਠੇ ਚੱਲੇ ਕੈਨੇਡਾ, ਕੌਰ ਇੰਮੀਗ੍ਰੇਸ਼ਨ ਸਟਾਫ਼ ਨੇ ਦਿੱਤੀ ਵਧਾਈ

ਪਿਓ-ਪੁੱਤ ਦਾ 19 ਸਾਲ ਮਗਰੋਂ ਹੋਇਆ ਮਿਲਾਪ

ਕੀਵੀ ਰੇਸਿੰਗ ਸਾਈਕਲਿਸਟ ਦੀ ਚੀਨ ਵਿੱਚ ਮੌਤ

ਪੰਜਾਬ ਦੀ ਧੀ ਕੈਨੇਡਾ ‘ਚ ਬਣੀ ਜੇਲ੍ਹ ਸੁਪਰਡੈਂਟ

ਯੂਕਰੇਨ ਦੀ ਫ਼ੌਜ ਰੂਸ ਦੇ 30 ਕਿਲੋਮੀਟਰ ਅੰਦਰ ਤੱਕ ਹੋਈ ਦਾਖ਼ਲ

ਸੜਕ ਹਾਦਸੇ ‘ਚ ਅਮਰੀਕਾ ਗਏ ਪੰਜਾਬੀ ਨੌਜਵਾਨ ਦੀ ਮੌਤ

ਨੇਪਾਲ ਵਿੱਚ ਹਵਾਈ ਜਹਾਜ਼ ਹਾਦਸੇ ਵਿੱਚ 18 ਲੋਕਾਂ ਦੀ ਜਾਨ ਗਈ

ਕੈਨੇਡਾ ਦੇ PM ਟਰੂਡੋ ਪਹੁੰਚੇ ਦਿਲਜੀਤ ਦੋਸਾਂਝ ਦੇ ਸ਼ੋਅ ‘ਚ ਹੱਥ ਜੋੜ ਕੇ ਬੁਲਾਈ ‘ਸਤਿ ਸ੍ਰੀ ਅਕਾਲ’