ਕੋਵਿਡ ਅਤੇ ਡੇਂਗੁੂ ਵਿੱਚ ਬੁਖਾਰ ਦੇ ਲੱਛਣ ਇਕੋ ਜਿਹੇ ਹੋਣ ਕਾਰਣ ਜਾਂਚ ਜਰੂਰੀ: ਡਾ. ਸਤਿੰਦਰ ਸਿੰਘ
ਪਟਿਆਲਾ : ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸਿਵਲ ਸਰਜਨ ਡਾ.ਸਤਿੰਦਰ ਸਿੰਘ ਦੇ ਨਿਰਦੇਸ਼ਾਂ ਅਨੁਸਾਰ ਸਿਹਤ ਵਿਭਾਗ ਵੱਲੋਂ ਡੇਂਗੂ ਬਿਮਾਰੀ ਦੀ ਰੋਕਥਾਮ ਲਈ ਮਨਾਏ ਜਾ ਰਹੇ ਹਰੇਕ ਸ਼ੁਕਰਵਾਰ ਡਰਾਈ-ਡੇ ਤਹਿਤ ਗਲੀ ਮੁਹਲਿਆਂ ਵਿਚ ਸਿਹਤ ਟੀਮਾਂ ਵੱਲੋਂ ਘਰ ਘਰ ਜਾ ਕੇ ਪਾਣੀ ਦੇ ਖੜੇ ਸਰੋਤਾ ਦੀ ਚੈਕਿੰਗ ਕੀਤੀ ਗਈ। ਟੀਮਾਂ ਵੱਲੋ ਪਟਿਆਲਾ ਸ਼ਹਿਰ ਦੇ ਨਿਉ ਯਾਦਵਿੰਦਰਾ ਕਲੋਨੀ, ਕਾਕਾ ਕਲੋਨੀ, ਕ੍ਰਿਸ਼ਨਾ ਕਲੋਨੀ, ਜੱਟਾਂ ਵਾਲਾ ਚੋਂਤਰਾ, ਜੁਝਾਰ ਨਗਰ, ਪ੍ਰੀਤ ਗੱਲੀ ਆਦਿ ਚ ਘਰ ਘਰ ਡੇਂਗੂ ਲਾਰਵੇ ਦੀ ਜਾਂਚ ਲਈ ਪਾਣੀ ਦੇ ਖੜੇ ਸਰੋਤਾਂ ਦੀ ਚੈਕਿੰਗ ਕਰ ਰਹੀਆਂ ਟੀਮਾਂ ਦਾ ਜਿਲ੍ਹਾ ਐਪੀਡੈਮੋਲੋਜਿਸਟ ਡਾ. ਸੁਮੀਤ ਸਿੰਘ ਵੱਲੋ ਨਿਰੀਖਣ ਕੀਤਾ ਗਿਆ।
ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇ ਦੱਸਿਆਂ ਕਿ ਜਿਲ੍ਹੇ ਵਿੱਚ ਹੁਣ ਤੱਕ ਡੇਂਗੁੂ ਦਾ ਕੋਈ ਵੀ ਕੇਸ ਰਿਪੋਰਟ ਨਹੀ ਹੋਇਆ ਜੋ ਕਿ ਬਿਮਾਰੀ ਦੇ ਨਾ ਹੋਣ ਸਬੰਧੀ ਇੱਕ ਚੰਗਾ ਸੰਕੇਤ ਹੈ।ਉਹਨਾਂ ਕਿਹਾ ਕਿ ਕਰੋਨਾ ਦੇ ਫੈਲ਼ਾਅ ਨੂੰ ਰੋਕਣ ਦੇ ਨਾਲ ਨਾਲ ਜਿਲ੍ਹੇ ਵਿੱਚ ਡੇਂਗੂ ਅਤੇ ਚਿਕਨਗੁਨੀਏ ਨੂੰ ਰੋਕਣ ਲਈ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਹਰੇਕ ਪ੍ਰਕਾਰ ਦੇ ਯੋਗ ਉਪਰਾਲੇ ਕੀਤੇ ਜਾ ਰਹੇ ਹਨ ਪਰ ਸਿਹਤ ਟੀਮਾਂ ਵੱਲੋਂ ਘਰਾਂ ਵਿਚ ਚੈਕਿੰਗ ਦੋਰਾਣ ਡੇਂਗੁ ਦਾ ਲਾਰਵਾ ਮਿਲਣਾ ਜਾਰੀ ਹੈ।ਜਿਸ ਤੋਂ ਲੋਕਾਂ ਨੂੰ ਸੁਚੇਤ ਹੋਣ ਦੀ ਜਰੂਰਤ ਹੈ।ਉਹਨਾਂ ਕਿਹਾ ਕਿ ਜਿਲ੍ਹੇ ਦੇ ਮਾਤਾ ਕੁਸ਼ਲਿਆ ਹਸਪਤਾਲ, ਰਾਜਿੰਦਰਾ ਹਸਪਤਾਲ ਅਤੇ ਸਿਵਲ ਹਸਪਤਾਲ ਨਾਭਾ ਵਿਖੇ ਡੇਂਗੂੁ ਟੈਸਟਿੰਗ ਸ਼ੁਰੂ ਹੋ ਗਈ ਹੈ ਅਤੇ ਬਾਕੀ ਥਾਂਵਾ ਤੋੋਂ ਵੀ ਡੇਂਗੂ ਦੀ ਜਾਂਚ ਲਈ ਸੈਂਪਲ ਇੱਕਤਰ ਕਰਕੇ ਇਹਨਾਂ ਹਸਪਤਾਲਾ ਵਿਚ ਜਾਂਚ ਲਈ ਭੇਜੇ ਜਾਣਗੇ। ਜਿਲੇ੍ਹ ਦੇ ਜਿਲ੍ਹਾ ਹਸਪਤਾਲ, ਸਬ ਡਵੀਜਨ ਹਸਪਤਾਲਾਂ ਅਤੇ ਕਮਿਉਨਿਟੀ ਸਿਹਤ ਕੇਂਦਰਾਂ ਵਿਚ ਡੇਂਗੂੁ ਮਰੀਜਾਂ ਦੇ ਇਲਾਜ ਲਈ ਪ੍ਰਬੰਧ ਜਾਰੀ ਹਨ।
ਜਿਲਾ ਐਪੀਡੋਮੋਲੋਜਿਸਟ ਡਾ. ਸੁਮੀਤ ਸਿੰਘ ਨੇ ਕਿਹਾ ਕਿ ਕੋਵਿਡ ਅਤੇ ਡੇਂਗੂ ਵਿੱਚ ਬੂਖਾਰ ਦੇ ਲੱਛਣ ਇਕੋ ਜਿਹੇ ਹੋਣ ਕਾਰਣ ਜਾਂਚ ਕਰਨੀ ਜਰੂਰੀ ਹੈ ਤਾਂ ਜੋ ਸਹੀ ਸਮੇਂ ਤੇਂ ਸਹੀ ਇਲਾਜ ਕੀਤਾ ਜਾ ਸਕੇ।ਇਸ ਲਈ ਕਿਸੇ ਕਿਸਮ ਦਾ ਬੁਖਾਰ ਹੋਣ ਤੇਂ ਤੁਰੰਤ ਨੇੜੇ ਦੀ ਸਿਹਤ ਸੰਸਥਾਂ ਦੇ ਡਾਕਟਰ/ ਸਟਾਫ ਨਾਲ ਤਾਲਮੇਲ ਕੀਤਾ ਜਾਵੇ।ਉਹਨਾਂ ਕਿਹਾ ਮੱਛਰਾਂ ਦੀ ਪੇੈਦਾਇਸ਼ ਨੂੰ ਰੋਕਣ ਲਈ ਘਰਾਂ ਦੀਆਂ ਛੱਤਾਂ ਤੇ ਪਏ ਟੁੱਟੇ-ਫੁੱਟੇ ਬਰਤਨਾਂ ਨੂੰ ਮੁੱਧਾ ਮਾਰਨ ਜਾਂ ਨਸ਼ਟ ਕਰਨ, ਕੂਲ਼ਰ , ਫਰਿਜ਼ਾਂ ਦੀਆਂ ਟਰੇਆਂ ਅਤੇ ਪੰਛੀਆਂ ਨੂੰ ਪਾਣੀ ਪਿਲਾਉਣ ਲਈ ਰੱਖੇ ਗਏ ਬਰਤਨਾਂ ਨੂੰ ਹਫਤੇ ਚ ਇਕ ਦਿਨ ਖਾਲੀ ਕਰਕੇ ਸੁਕਾਉਣ ਲਈ ਲੋਕ ਜਾਗਰੂਕ ਹੋਣ ਤਾਂ ਜੋ ਇਨਾਂ ਬਰਤਨਾਂ ਵਿੱਚ ਪਾਣੀ ਇਕੱਠਾ ਨਾ ਹੋ ਸਕੇ।ਉਹਨਾਂ ਕਿਹਾ ਕਿ ਘਰਾਂ ਦੇ ਆਲੇ ਦੁਆਲੇ ਖੜੇ ਪਾਣੀ ਵਿਚ ਕਾਲਾ ਤੇਲ ਪਾਇਆ ਜਾਵੇ ।ਅੱਜ ਖੁਸ਼ਕ ਦਿਵਸ ਦੇ ਮੋਕੇ ਤੇਂ ਸਿਹਤ ਟੀਮਾਂ ਵੱਲੋ ਜਿਲੇ ਵਿਚ 10097 ਘਰਾਂ ਵਿਚ ਪਾਣੀ ਦੇ ਖੜੇ ਸਰੋਤਾ ਦੀ ਚੈਕਿੰਗ ਕੀਤੀ ਗਈ ਅਤੇ 58 ਘਰਾਂ ਵਿਚ ਮੱਛਰਾਂ ਦਾ ਲਾਰਵਾ ਪਾਏ ਜਾਣ ਤੇਂ ਲਾਰਵਾ ਨਸ਼ਟ ਕਰਵਾਇਆ ਗਿਆ ਅਤੇ ਘਰ ਮਾਲਕਾਂ ਨੂੰ ਡੇਂਗੂ ਪ੍ਰਤੀ ਸਾਵਧਾਨੀਆ ਵਰਤਣ ਸਬੰਧੀ ਜਾਗਰੂਕ ਵੀ ਕੀਤਾ ਗਿਆ।ਉਹਨਾਂ ਕਿਹਾ ਕਿ ਬਾਰਸ਼ਾਂ ਤੋਂ ਬਾਦ ਘਰਾਂ ਵਿੱਚ ਲਾਰਵਾ ਮਿਲਣ ਦੀ ਤਦਾਦ ਵੱਧ ਰਹੀ ਹੈ।ਇਸ ਲਈ ਲੋਕ ਇਸ ਗੱਲ ਵੱਲ ਖੁਦ ਧਿਆਨ ਦੇਣ।