ਪੱਛਮੀ ਬੰਗਾਲ: ਪਿਛੇ ਜਿਹੇ ਹੀ ਪੱਛਮੀ ਬੰਗਾਲ ਵਿਚ ਵਿਧਾਨ ਸਭਾ ਚੋਣਾਂ ਹੋਈਆਂ ਸਨ ਤਾਂ ਉਦੋਂ ਤੋਂ ਹੀ ਭਾਜਪਾ ਅਤੇ ਕਾਗਰਸ ਵਿਚ ਖਹਿਬਾਜ਼ੀ ਚਲ ਰਹੀ ਹੈ ਅਤੇ ਇਸੇ ਸਬੰਧੀ ਵਿਚ ਅੱਜ ਜੋ ਘਟਨਾ ਵਾਪਰੀ ਹੈ ਹੁਣ ਇਸ ਸਬੰਧੀ ਇਕ ਦੂਜੇ ਉਤੇ ਦੋਸ਼ ਮੜਨੇ ਸ਼ੁਰੂ ਹੋਣੇ ਲਾਜ਼ਮੀ ਹਨ। ਦਰਅਸਲ ਪੱਛਮੀ ਬੰਗਾਲ ਦੇ ਕਾਂਥੀ ਵਿੱਚ ਭਾਜਪਾ ਨੇਤਾ ਸ਼ੁਭੇਂਦੂ ਅਧਿਕਾਰੀ ਅਤੇ ਉਨ੍ਹਾਂ ਦੇ ਭਰਾ ਸੌਮੇਂਦੂ ਅਧਿਕਾਰ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ । ਤ੍ਰਿਣਮੂਲ ਕਾਂਗਰਸ ਨੇ ਦੋਵਾਂ ਨੇਤਾਵਾਂ 'ਤੇ ਨਗਰ ਪਾਲਿਕਾ ਤੋਂ ਰਾਹਤ ਸਮੱਗਰੀ ਚੋਰੀ ਕਰਨ ਦਾ ਦੋਸ਼ ਲਗਾਇਆ ਹੈ । ਕੇਂਦਰ ਅਤੇ ਬੰਗਾਲ ਸਰਕਾਰ ਦੇ ਦੋਸ਼ਾਂ ਦੇ ਵਿਚਕਾਰ TMC ਛੱਡਕੇ ਭਾਜਪਾ ਵਿੱਚ ਸ਼ਾਮਲ ਹੋਏ ਸੁਭੇਂਦੂ ਅਧਿਕਾਰੀ ਅਤੇ ਉਸਦੇ ਭਰਾ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ। ਇਹ ਕਾਰਵਾਈ TMC ਦੀ ਸ਼ਿਕਾਇਤ ਤੋਂ ਬਾਅਦ ਕੀਤੀ ਗਈ ਹੈ। ਉਨ੍ਹਾਂ ਨੇ ਨੰਦੀਗ੍ਰਾਮ ਸੀਟ ਤੋਂ ਮੁੱਖ ਮੰਤਰੀ ਮਮਤਾ ਬੈਨਰਜੀ ਖਿਲਾਫ ਚੋਣ ਲੜੀ ਅਤੇ ਮਮਤਾ ਨੂੰ ਕਰਾਰੀ ਮਾਤ ਵੀ ਦਿੱਤੀ ਸੀ। ਚੋਣ ਨਤੀਜਿਆਂ ਤੋਂ ਬਾਅਦ ਤੋਂ ਹੀ ਭਾਜਪਾ ਨੇਤਾ ਅਤੇ ਟੀਐਮਸੀ ਵਿਚਕਾਰ ਮਤਭੇਦ ਸਾਫ਼ ਦਿਖਾਈ ਦੇ ਰਹੇ ਹਨ।
ਦੱਸ ਦੇਈਏ ਕਿ, ਭਾਜਪਾ ਨੇ ਨੰਦੀਗ੍ਰਾਮ ਤੋਂ ਵਿਧਾਇਕ ਤੇ ਕਦੇ ਮਮਤਾ ਬੈਨਰਜੀ ਦੇ ਕਰੀਬੀ ਰਹੇ ਸ਼ੁਭੇਂਦੂ ਅਧਿਕਾਰੀ ਨੂੰ ਪੱਛਮੀ ਬੰਗਾਲ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦਾ ਨੇਤਾ ਚੁਣਿਆ ਹੈ । ਕੇਂਦਰ ਨੇ ਉਨ੍ਹਾਂ ਦੇ ਪਿਤਾ ਸ਼ਿਸ਼ਿਰ ਅਧਿਕਾਰੀ ਅਤੇ ਭਰਾ ਦਿਵਯੇਦੁ ਅਧਿਕਾਰੀ ਨੂੰ Y+ ਸ਼੍ਰੇਣੀ ਦੀ ਸੁਰੱਖਿਆ ਦਿੱਤੀ ਹੈ। ਦੱਸ ਦੇਈਏ ਕਿ ਸ਼ੁਭੇਂਦੂ ਅਧਿਕਾਰੀ ਨੇ ਵਿਧਾਨ ਸਭਾ ਚੋਣਾਂ ਵਿੱਚ ਨੰਦੀਗ੍ਰਾਮ ਸੀਟ ਤੋਂ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ 1956 ਵੋਟਾਂ ਨਾਲ ਹਰਾਇਆ ਸੀ । ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਵਿੱਚ ਪਹਿਲੀ ਵਾਰ ਭਾਜਪਾ ਮੁੱਖ ਵਿਰੋਧੀ ਪਾਰਟੀ ਵਜੋਂ ਉੱਭਰੀ ਹੈ । ਟੀਐਮਸੀ ਨੇ ਕੁੱਲ 292 ਸੀਟਾਂ ਵਿਚੋਂ 213 ਸੀਟਾਂ ਜਿੱਤੀਆਂ ਹਨ।