ਨਵੀਂ ਦਿੱਲੀ : ਯੂਪੀ ਵਿਚ ਇਕ ਆਕਸੀਜਨ ਪਲਾਂਟ ਦੇ ਵਰਚੁਅਲ ਪ੍ਰੋਗਰਾਮ ਦੌਰਾਨ ਕੇਂਦਰੀ ਮੰਤਰੀ ਨਿਤਿਨ ਗਡਕਰੀ ਦੀ ਜ਼ੁਬਾਨ ਫਿਸਲ ਗਈ। ਗਡਕਰੀ ਅਪਣੇ ਭਾਸ਼ਨ ਵਿਚ ਬੋਲੇ-ਸਭ ਤੋਂ ਪਹਿਲਾਂ ਮੈਨੂੰ ਬਹੁਤ ਖ਼ੁਸ਼ੀ ਹੈ ਕਿ ਕੋਵਿਡ ਨਾਲ ਇਸ ਸਮੇਂ ਸਾਡੇ ਦੇਸ਼ ਵਿਚ ਕਈ ਲੋਕਾਂ ਨੂੰ ਆਕਸੀਜਨ ਦੀ ਕਮੀ ਕਾਰਨ ਅਪਣੀ ਜਾਨ ਗਵਾਉਣੀ ਪਈ।’ ਗਡਕਰੀ ਨੂੰ ਜਿਵੇਂ ਹੀ ਅਪਣੀ ਗ਼ਲਤੀ ਦਾ ਅਹਿਸਾਸ ਹੋਇਆ ਤਾਂ ਉਨ੍ਹਾਂ ਸੰਭਲਦਿਆਂ ਕਿਹਾ ਕਿ ਹਵਾ ਤੋਂ ਆਕਸੀਜਨ ਬਣਾਉਣ ਦੀ ਤਕਨੀਕ ਹੈ। ਕੋਵਿਡ ਵਿਚ ਅਨੁਭਵ ਹੋਇਆ ਕਿ ਕਿਸੇ ਨੂੰ 3 ਤੋਂ 4 ਲਿਟਰ ਤਾਂ ਕਿਸੇ ਨੂੰ 3 ਮਿੰਟ ਵਿਚ 20 ਲਿਟਰ ਆਕਸੀਜਨ ਦੀ ਲੋੜ ਹੁੰਦੀ ਹੈ। ਅਜਿਹੇ ਵਿਚ ਸਾਰੇ ਜ਼ਿਲਿ੍ਹਆਂ ਨੂੰ ਆਕਸੀਜਨ ਦੇ ਮਾਮਲੇ ਵਿਚ ਆਤਮਨਿਰਭਰ ਹੋਣਾ ਪਵੇਗਾ। ਉਨ੍ਹਾਂ ਕਿਹਾ ਕਿ ਅਸੀਂ ਜਿਆਲਾਈਟ 350 ਟਨ ਰੂਸ ਤੋਂ ਬਰਾਮਦ ਕੀਤਾ ਹੈ। ਅੱਗੇ ਅਸੀਂ ਇਸ ਮਾਮਲੇ ਵਿਚ ਆਤਮਨਿਰਭਰ ਹਾਂ, ਇਸ ਦਾ ਯਤਨਾ ਕਰਨਾ ਹੋਵੇਗਾ। ਸਾਡੇ ਰੋਡ ਨਿਰਮਾਣ ਕੰਟਰੈਕਟਰ ਨੇ ਨੈਨੀ ਵਿਚ ਆਕਸੀਜਨ ਪਲਾਂਟ ਲਾਉਣ ਬਾਰੇ ਸੋਚਿਆ, ਇਹ ਸਮਾਜ ਲਈ ਹਿੱਤਕਾਰੀ ਹੈ। ਪ੍ਰੋਗਰਾਮ ਵਿਚ ਯੂਪੀ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ, ਸਿਧਾਰਥਨਾਥ ਸਿੰਘ ਅਤੇ ਮਹਿੰਦਰ ਨਾਥ ਸਿੰਘ ਵੀ ਮੌਜੂਦ ਰਹੇ।