ਟਰੂਕਾਲਰ ਬੀਤੇ ਕੁਝ ਸਮੇਂ ਤੋਂ ਲਗਾਤਾਰ ਨਵੇਂ ਫੀਚਰ ’ਤੇ ਕੰਮ ਕਰ ਰਿਹਾ ਹੈ। ਹੁਣ ਇਹ ਐਪ ਗਰੁੱਪ ਕਾਲਿੰਗ ਤੇ ਇਨਬਾਕਸ ਕਲੀਨਰ ਵਰਗੇ ਕਈ ਉਪਯੋਗੀ ਫੀਚਰ ਦੇ ਰਿਹਾ ਹੈ। Truecaller ਨੇ ਆਪਣੇ ਨਵੇਂ ਅਪਡੇਟ ’ਚ ਗਰੁੱਪ ਵਾਇਸ ਕਾਲਿੰਗ ਦੀ ਸੁਵਿਧਾ ਦਿੱਤੀ ਹੈ। ਇਸ ਫੀਚਰ ਦੇ ਜ਼ਰੀਏ ਇਕੱਠੇ 8 ਲੋਕ ਗੱਲ ਕਰ ਸਕਦੇ ਹਨ। ਇਸ ਤੋਂ ਇਲਾਵਾ ਇਸ ਐਪ ’ਚ ਸਮਾਰਟ SMS ਸਪੈਮ ਨੂੰ ਫਿਲਟਰ ਕਰਨ, ਯੂਜਫੁੱਲ ਇੰਫਾਰਮੈਂਸਸ ਨੂੰ ਕੈਟੇਗਰਾਈਜ਼ ਕਰਨ ਤੇ ਪੇਮੈਂਟ ਦੀ ਯਾਦ ਦਿਵਾਉਣ ਲਈ ਇੰਟੀਗ੍ਰੇਟੇਡ ਐਲਗੋਰੀਅਦਮ ਵਰਗੀਆਂ ਸੁਵਿਧਾਵਾਂ ਮਿਲ ਰਹੀਆਂ ਹਨ। ਯੂਜ਼ਰਜ਼ ਨੂੰ ਇਨਬਾਕਸ ਕਲੀਨਰ ਫੀਚਰ ਵੀ ਦਿੱਤਾ ਜਾ ਰਿਹਾ ਹੈ। ਇਸ ਦੀ ਮਦਦ ਨਾਲ ਤੁਸੀਂ ਆਸਾਨੀ ਨਾਲ SMS ਹਟਾ ਸਕਦੇ ਹੋ ਤੇ ਆਪਣਾ ਫੋਨ ਖ਼ਾਲੀ ਕਰ ਸਕਦੇ ਹੋ।Truecaller ਅਨੁਸਾਰ ਹਰ ਵਿਅਕਤੀ ਕੋਲ ਆਉਣ ਵਾਲੇ 80 ਫੀਸਦੀ ਫਾਲਤੂ ਹੁੰਦੇ ਹਨ ਤੇ ਉਨ੍ਹਾਂ ਦਾ ਯੂਜ਼ਰ ਨਾਲ ਕਈ ਖ਼ਾਸ ਸਬੰਧ ਨਹੀਂ ਹੁੰਦਾ ਹੈ। Truecaller ਦੇ ਜ਼ਰੀਏ ਤੁਸੀਂ ਸਾਰੇ ਮੈਸੇਜ ਸਿਰਫ਼ ਇਕ ਕਲਿੱਕ ’ਚ ਡਿਲੀਟ ਕਰ ਸਕਦੇ ਹੋ। ਹੁਣ ਇਹ ਐਪ ਸਪੈਮ ਦੀ ਪਛਾਣ ਕਰ ਸਕਦਾ ਹੈ। ਇਹ ਫੀਚਰ ਆਫਲਾਈਨ ਕੰਮ ਕਰਦਾ ਹੈ। ਭਾਰਤ, ਕੇਨਆ, ਨਾਈਜੀਰੀਆ ਤੇ ਦੱਖਣੀ ਅਫਰੀਕਾ ’ਚ ਇਹ ਸੁਵਿਧਾ ਸ਼ੁਰੂ ਹੋ ਚੁੱਕੀ ਹੈ ਤੇ ਕੰਪਨੀ ਨੇ ਕਿਹਾ ਹੈ ਕਿ ਜਲਦ ਹੀ ਅਮਰੀਕਾ, ਸਵੇਡਨ, ਇੰਡੋਨੇਸ਼ੀਆ, ਮਲੇਸ਼ੀਆ ਤੇ ਇਜਿਪਟ ਦੇ ਯੂਜ਼ਰਜ਼ ਨੂੰ ਵੀ ਇਹ ਸੁਵਿਧਾ ਮਿਲੇਗੀ। ਤੁਹਾਡੀ ਕਾਲਿੰਗ ਐਕਸਪੀਰੀਅੰਸ ਆਸਾਨ ਤੇ ਵਧੀਆ ਬਣਾਉਣ ਲਈ Truecaller ਐਪ ਬਣਾਈ ਗਈ ਸੀ। ਇਸ ਦੇ ਜ਼ਰੀਏ ਤੁਸੀਂ ਅਣਜਾਣ ਨੰਬਰ ਦਾ ਫੋਨ ਉਠਾਉਣ ਤੋਂ ਪਹਿਲਾਂ ਹੀ ਉਸ ਦੇ ਬਾਰੇ ’ਚ ਜਾਣਕਾਰੀ ਹਾਸਲ ਕਰ ਸਕਦੇ ਹੋ, ਪਰ ਸਮੇਂ ਦੇ ਨਾਲ ਇਸ ਐਪ ’ਚ ਕਈ ਸ਼ਾਨਦਾਰ ਫੀਚਰ ਜੋੜ ਦਿੱਤੇ ਗਏ ਹਨ, ਜੋ ਤੁਹਾਨੂੰ ਕਈ ਤਰ੍ਹਾਂ ਦੀਆਂ ਸੁਵਿਧਾਵਾਂ ਦਿੰਦੇ ਹਨ। ਇਸ ਨਾਲ ਤੁਹਾਨੂੰ ਕੰਮ ਕਰਨਾ ਆਸਾਨ ਹੁੰਦਾ ਹੈ ਤੇ ਤੁਹਾਨੂੰ ਵਧੀਆ ਸੁਵਿਧਾਵਾਂ ਮਿਲਦੀਆਂ ਹਨ।