Thursday, November 21, 2024

Articles

ਬੁਹਰੰਗੀ ਹੈ ਮੇਰਾ ਮੋਲਾ

June 25, 2021 10:44 AM
SehajTimes

ਬੇਸ਼ਕੀਮਤੀ ਬੱਚੇ ,ਅਪੰਗ ਨਹੀਂ ਸਹੀ ਸਲਾਮਤ। ਰਹਿਣ ਨੂੰ ਛੱਤ ਆਪਣੀ ਜਾਂ ਕਿਰਾਏ ਦੀ ਹੈ।  ਖਾਣ ਨੂੰ ਤਿੰਨੇ ਵੇਲੇ ਰੋਟੀ  ਮਿਲਦੀ ਹੈ। ਕਈ ਤਾਂ ਸਿਰਫ ਇਕ ਰੋਟੀ ਨੂੰ ਵੀ ਤਰਸਦੇ ਨੇ ਦਾਲ ਸਬਜ਼ੀ ਅਚਾਰ ਤਾਂ ਦੂਰ ਦੀ ਗੱਲ ਐ। ਗੰਦਾ ਪਾਣੀ ਪੀਣ ਲਈ ਮਜਬੂਰ ਨੇ।ਪਾਟੇ ਕੱਪੜੇ ਉਲ਼ਝੇ ਵਾਲ  ਹਾਲੋਂ ਬੇਹਾਲ। ਸ਼ੁਕਰਾਨੇ ਕਰਨ ਦੀ ਬਜਾਏ ਪਤਾ ਨਹੀਂ ਕਿਉਂ ਆਉਣ ਵਾਲੇ ਭਵਿੱਖ ਨੂੰ ਲੈ ਕੇ ਚਿੰਤਾ ਵਿਚ ਝੁਰਦੇ ਨੇ। ਜੋ ਹੈ ਉਸ ਵਿੱਚ ਖੁਸ਼ੀ ਨਹੀਂ ਮਹਿਸੂਸ ਕਰਨੀ ,ਕਿਸੇ ਮਾੜੇ ਰਿਸ਼ਤੇਦਾਰ ਦੀ ਤੁਸੀਂ ਕਦੇ ਨਿਸ਼ਕਾਮ ਸਹਾਇਤਾ ਨਹੀਂ ਕਰਨੀ। 

ਲਿੰਕ ਨੂੰ ਕਲਿਕ ਕਰੋ ਤੇ ਆਰਟੀਕਲ ਪੜ੍ਹੋ : ਮੁਹੱਬਤ ਬਨਾਮ ਨਫਰਤ

 

ਭਵਿੱਖ ਦੀ ਚਿੰਤਾ ਵਿਚ ਅੱਜ ਦੇ ਬੇਸ਼ਕੀਮਤੀ ਪਲਾਂ ਨੂੰ ਮਾਣਨਾ ਭੁੱਲ ਗਏ। ਭੱਵਿਖ ਬਾਰੇ ਤਾਂ ਹੋ ਸਕਦਾ ਤੁਹਾਥੋਂ ਕਿਤੇ ਜ਼ਿਆਦਾ ਪੈਸਾ ਤੇ ਜਾਇਦਾਦ ਜੋੜੀ ਹੋਵੇ ਉਨ੍ਹਾਂ ਲੋਕਾਂ ਨੇ..ਜਦੋਂ ਕਰੋਨਾ ਵਿਚ ਮਰ ਗਏ. ਜਿਹਨਾਂ ਦਾ ਕਰੋਨਾ ਦੇ ਵਿਚ ਲਵਾਰਸ ਲਾਸ਼ਾਂ ਤੋਂ ਵੀ ਬੁਰੇ ਹਾਲ ਦੇ ਵਿਚ ਅੰਤਿਮ ਸੰਸਕਾਰ  ਹੋਇਆ। ਲਾਵਾਰਸ ਲਾਸ਼ਾਂ ਨੂੰ ਵੀ ਪੁਲਿਸ ਵਾਲੇ 72 ਘੰਟੇ ਦੇ ਲਈ ਰੱਖਦੇ ਨੇ ਫੇਰ ਮਾਨ- ਸਨਮਾਨ ਦੇ ਨਾਲ ਸੰਸਕਾਰ ਕਰ ਦਿੰਦੇ ਨੇ। ਕਿਥੇ ਗਈ ਜ਼ਮੀਨ ਕਿੱਥੇ ਗਿਆ ਪੈਸਾ ਜਿਸ ਦੇ ਸਿਰ ਤੇ " ਰੱਬ ਨੂੰ ਟੱਬ " ਦੱਸਣ ਲੱਗੇ ਸੀ । ਡਰਿਆ ਕਰਿਆ ਕਰੋ ਮੇਰੇ ਮੋਲਾ ਤੋਂ। ਕਿਉਂਕਿ ਉਹ ਹਰ ਹਰ ਦੇ ਵਿਚ ਜ਼ਾਹਰ ਹੈ, ਉਹ ਅਵੱਲ ਹੈ,ਉਹ ਆਖ਼ਿਰ ਹੈ।



:- ਸੁਖਦੀਪ ਕੌਰ ਮਾਂਗਟ 

ਇਸ ਆਰਟੀਕਲ ਸਬੰਧੀ ਕੁਮੈਂਟ ਜ਼ਰੂਰ ਲਿਖੋ

Have something to say? Post your comment