ਮਿਆਮੀ : ਅਮਰੀਕਾ ਦੇ ਮਿਆਮੀ ਵਿਚ 40 ਸਾਲ ਪੁਰਾਣੀ ਇਮਾਰਤ ਦੇ ਦੋ ਟਾਵਰ ਅਚਾਨਕ ਢਹਿ ਗਏ। ਇਸ ਘਟਨਾ ਦੀ ਵੀਡੀਓ ਸਾਹਮਣੇ ਆਈ ਹੈ। ਹਾਦਸੇ ਵਿਚ ਇਕ ਵਿਅਕਤੀ ਦੀ ਜਾਨ ਗਈ ਹੈ ਅਤੇ 99 ਹਾਲੇ ਲਾਪਤਾ ਹਨ। ਰਾਹਤ ਅਤੇ ਬਚਾਅ ਕਾਮੇ ਲਗਾਤਾਰ ਡਟੇ ਹੋਏ ਹਨ। ਅਮਰੀਕੀ ਰਾਸ਼ਟਰਪਤੀ ਜੋ ਬਾਇਡੇ ਨੇ ਇਥੇ ਐਮਰਜੈਂਸੀ ਲਾਗੂ ਕਰ ਦਿਤੀ ਹੈ। ਟੀਮ ਨੇ ਸ਼ੈਂਪਲੇਨ ਟਾਵਰ ਨਾਮ ਦੀ ਇਸ ਬਿਲਡਿੰਗ ਦੇ ਹੇਠਾਂ ਬਣੀ ਅੰਡਰਗਰਾਊਂਡ ਪਾਰਕਿੰਗ ਵਿਚ ਸੁਰੰਗ ਪੁੱਟਣ ਦਾ ਕੰਮ ਸ਼ੁਰੂ ਕਰ ਦਿਤਾ ਹੈ ਤਾਕਿ ਹਾਦਸੇ ਵਿਚ ਬਚੇ ਲੋਕਾਂ ਨੂੰ ਲੱਭਿਆ ਜਾ ਸਕੇ। ਪੁਲਿਸ Çਅਧਕਾਰੀ ਫ਼ਰੈਡੀ ਰੇਮਰੇਜ ਨੇ ਦਸਿਆ ਕਿ ਉਨ੍ਹਾਂ ਦੀ ਟੀਮ ਜ਼ੋਰ-ਸ਼ੋਰ ਨਾਲ ਕੰਮ ਕਰ ਰਹੀ ਹੈ। ਹਾਦਸਾ ਵੀਰਵਾਰ ਸਵੇਰੇ ਵਾਪਰਿਆ ਅਤੇ ਟੀਮ ਨੇ ਰਾਤ ਭਰ ਕੰਮ ਕੀਤਾ। ਮਲਬੇ ਵਿਚੋਂ ਕੁਝ ਆਵਾਜ਼ਾਂ ਸੁਣਾਈ ਦੇ ਰਹੀਆਂ ੲਨ। ਹੁਣ ਤਕ 35 ਜਣਿਆਂ ਨੂੰ ਬਚਾਇਆ ਗਿਆ ਹੈ। ਇਮਾਰਤ ਵਿਚ ਰਹਿਣ ਵਾਲੇ ਬੈਰੀ ਨੇ ਕਿਹਾ ਕਿ ਉਹ ਇਥੇ 3 ਸਾਲ ਤੋਂ ਰਹਿ ਰਿਹਾ ਹੈ। ਇਮਾਰਤ ਢਹਿੰਦੇ ਹੀ ਉਹ ਅਤੇ ਉਸ ਦੀ ਪਤਨੀ ਬਾਹਰ ਨਿਕਲੇ। ਉਹ ਅਪਣੀ ਬਾਲਕਨੀ ਵਿਚ ਫਸ ਗਏ ਤੇ 20 ਮਿੰਟਾਂ ਬਾਅਦ ਬਾਹਰ ਨਿਕਲ ਸਕੇ। ਉਨ੍ਹਾਂ ਨੂੰ ਲੱਗਾ ਜਿਵੇਂ ਭੂਚਾਲ ਆ ਗਿਆ ਹੋਵੇ।