ਨਵੀਂ ਦਿੱਲੀ: ਕੋਰੋਨਾ ਵਾਇਰਸ ਜਿਸ ਦਾ ਅਸਲ ਨਾਮ ਕੋਵਿਡ-19 ਹੈ ਨੇ ਭਾਰਤ ਸਣੇ ਦੁਨੀਆਂ ਵਿਚ ਆਪਣਾ ਪੂਰਾ ਜ਼ੋਰ ਲਾਇਆ ਹੈ ਅਤੇ ਹੁਣ ਇਹ ਥੱਕ ਹਾਰ ਕੇ ਰੁਕ ਰਿਹਾ ਹੈ। ਇਸੇ ਕਰ ਕੇ ਭਾਰਤ ਵਿਚ ਇਸ ਕੋਰੋਨਾ ਦੇ ਅੰਕੜੇ ਹੌਲੀ ਹੌਲੀ ਦਿਨ ਬਾ ਦਿਨ ਘਟ ਰਹੇ ਹਨ। ਤਾਜ਼ਾ ਮਿਲੀ ਜਾਣਕਾਰੀ ਅਨੁਸਾਰ ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ ਕੋਰੋਨਾ ਦੇ 46 ਹਜ਼ਾਰ 617 ਨਵੇਂ ਕੇਸ ਸਾਹਮਣੇ ਆਏ ਹਨ ਅਤੇ 853 ਲੋਕਾਂ ਦੀ ਮੌਤ ਹੋ ਗਈ ਹੈ । ਭਾਰਤ ਵਿੱਚ ਲਗਾਤਾਰ ਚੌਥੇ ਦਿਨ 50 ਹਜ਼ਾਰ ਤੋਂ ਘੱਟ ਕੋਰੋਨਾ ਕੇਸ ਦਰਜ ਕੀਤੇ ਗਏ ਹਨ ਤੇ ਮੌਤ ਦੀ ਗਿਣਤੀ ਵੀ ਹੇਠਾਂ ਆ ਗਈ ਹੈ। ਏਨਾ ਹੀ ਨਹੀਂ ਬੀਤ ਭਲਕ 59 ਹਜ਼ਾਰ 384 ਲੋਕ ਕੋਰੋਨਾ ਨੂੰ ਹਰਾ ਕੇ ਰਾਜ਼ੀ ਵੀ ਹੋਏ ਹਨ। ਇਸ ਤੋਂ ਇਲਾਵਾ ਜੇਕਰ ਕੋਰੋਨਾ ਟੀਕਾਕਰਨ ਦੀ ਗੱਲ ਕਰੀਏ ਤਾਂ ਕੇਂਦਰੀ ਸਿਹਤ ਮੰਤਰਾਲੇ ਨੇ ਦੱਸਿਆ ਹੈ ਕਿ ਐਂਟੀ ਕੋਵਿਡ-19 ਟੀਕੇ ਦੀਆਂ 1.24 ਕਰੋੜ ਤੋਂ ਵੱਧ ਖੁਰਾਕ ਅਜੇ ਵੀ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਉਪਲਬਧ ਹਨ ਅਤੇ ਅਗਲੇ ਤਿੰਨ ਦਿਨਾਂ ਵਿੱਚ ਉਨ੍ਹਾਂ ਨੂੰ 94,66,420 ਹੋਰ ਖੁਰਾਕ ਸਪਲਾਈ ਕੀਤੀ ਜਾਏਗੀ। ਮੰਤਰਾਲੇ ਨੇ ਕਿਹਾ ਕਿ ਰਾਜ ਸਰਕਾਰਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਹੁਣ ਤੱਕ 32.92 ਕਰੋੜ ਦੀ ਖੁਰਾਕ ਮੁਫ਼ਤ ਸਪਲਾਈ ਕੀਤੀ ਜਾ ਚੁੱਕੀ ਹੈ। ਇਨ੍ਹਾਂ ਵਿੱਚ ਬਰਬਾਦ ਹੋਈਆਂ 31,67,50,891 ਖੁਰਾਕਾਂ ਵੀ ਸ਼ਾਮਲ ਹਨ।
ਕੋਰੋਨਾ ਦੇ ਅੰਕੜੇ
Total Corona Case : 3458251
Total Active Corona case: 5 ਲੱਖ 9 ਹਜ਼ਾਰ 637
ਕੁੱਲ ਮੌਤਾਂ : 4 ਲੱਖ ਅਤੇ 312