ਨਵੀਂ ਦਿੱਲੀ : ਪਾਕਿਸਤਾਨ ਵਿਚ ਭਾਰਤੀ ਸਫ਼ਾਰਤਖ਼ਾਨੇ ਦੀ ਇਮਾਰਤ ਦੇ ਉਪਰ ਬੀਤੇ ਹਫ਼ਤੇ ਇਕ ਡਰੋਨ ਵੇਖਿਆ ਗਿਆ ਸੀ ਜਿਸ ਕਾਰਨ ਸੁਰੱਖਿਆ ਸਬੰਧੀ ਦੂਤ ਘਰ ਵਿਚ ਭਾਜੜ ਮਚ ਗਈ। ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਲੋਕਾਂ ਨੇ ਸ਼ੁਕਰਵਾਰ ਨੂੰ ਇਹ ਦਸਿਆ। ਭਾਰਤੀ ਸਫ਼ਾਰਤਖ਼ਾਨੇ ਦੇ ਪਾਕਿਸਤਾਨੀ ਅਧਿਕਾਰੀਆਂ ਨੂੰ ਇਸ ਤੋਂ ਜਾਣੂੰ ਕਰਾਇਆ ਗਿਆ ਹੈ। ਜਾਣਕਾਰੀ ਮਿਲੀ ਹੈ ਕਿ ਡਰੋਨ ਪਿਛਲੇ ਹਫ਼ਤੇ ਵੇਖਿਆ ਗਿਆ। ਘਟਨਾ ਬਾਰੇ ਕੋਈ ਅਧਿਕਾਰਤ ਟਿਪਣੀ ਹਾਲੇ ਤਕ ਨਹੀਂ ਆਈ। ਇਹ ਘਟਨਾ ਅਜਿਹੇ ਸਮੇਂ ਸਾਹਮਣੇ ਆਈ ਹੈ ਜਦ ਜੰਮੂ ਹਵਾਈ ਫ਼ੌਜ ਸਟੇਸ਼ਨ ’ਤੇ 27 ਜੂਨ ਨੂੰ ਵਿਸਫੋਟਕਾਂ ਨਾਲ ਲੱਦੇ ਡਰੋਨ ਨਾਲ ਹਮਲਾ ਕੀਤਾ ਗਿਆ ਸੀ। ਜੰਮੂ ਵਿਚ ਡਰੋਨ ਦਿਸਣ ਦੀਆਂ ਤਿੰਨ ਘਟਨਾਵਾਂ ਵਾਪਰੀਆਂ ਹਨ। ਇਸ ਸਬੰਧ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਚ ਪਧਰੀ ਬੈਠਕ ਵੀ ਕੀਤੀ ਹੈ ਅਤੇ ਡਰੋਨ ਕਾਰਨ ਉਪਜੀ ਸਥਿਤੀ ਦੀ ਸਮੀਖਿਆ ਕੀਤੀ ਹੈ। ਕਿਹਾ ਗਿਆ ਹੈ ਕਿ ਵਾਦੀ ਵਿਚ ਡਰੋਨ ਨਾਲ ਪਹਿਲਾ ਅਤਿਵਾਦੀ ਹਮਲਾ ਕੀਤਾ ਗਿਆ ਜਿਸ ਕਾਰਨ ਸੁਰੱਖਿਆ ਏਜੰਸੀਆਂ ਕਾਫ਼ੀ ਚੌਕਸ ਹਨ। ਸੂਤਰਾਂ ਮੁਤਾਬਕ ਸੁਰੱਖਿਆ ਏਜੰਸੀਆਂ ਨੇ ਪਾਕਿਸਤਾਨ ਕੋਲ ਗੰਭੀਰ ਇਤਰਾਜ਼ ਪ੍ਰਗਟਾਇਆ ਹੈ। ਇਸ ਨੂੰ ਸੁਰੱਖਿਆ ਵਿਚ ਕੁਤਾਹੀ ਦਸਿਆ ਗਿਆ ਹੈ।