Friday, November 22, 2024

National

ਤੇਜੱਸਵੀ ਅਤੇ ਮੇਰੀ ਪਤਨੀ ਨਾ ਹੁੰਦੇ ਤਾਂ ਮੈਨੂੰ ਰਾਂਚੀ ਵਿਚ ਹੀ ਖ਼ਤਮ ਕਰ ਦਿੰਦੇ : ਲਾਲੂ ਪ੍ਰਸਾਦ ਯਾਦਵ

July 05, 2021 09:16 PM
SehajTimes

ਪਟਨਾ : ਲੰਮੇ ਸਮੇਂ ਬਾਅਦ ਜੇਲ ਤੋਂ ਬਾਹਰ ਆਏ ਲਾਲੂ ਪ੍ਰਸਾਦ ਯਾਦਵ ਨੇ ਰਾਸ਼ਟਰੀ ਜਨਤਾ ਦਲ ਦੇ ਜਯੰਤੀ ਸਮਾਗਮ ਵਿਚ ਵਰਚੁਅਲ ਤਰੀਕੇ ਨਾਲ ਕਾਰਕੁਨਾਂ ਨੂੰ ਸੰਬੋਧਤ ਕੀਤਾ। ਇਸ ਦੌਰਾਨ ਉਨ੍ਹਾਂ ਅਪਣੇ ਦੋਹਾਂ ਬੇਟਿਆਂ ਤੇਜੱਸਵੀ ਯਾਦਵ ਅਤੇ ਤੇਜਪ੍ਰਤਾਪ ਯਾਦਵ ਦੀ ਤਰੀਫ਼ ਕੀਤੀ। ਆਰਜੇਡੀ ਸੁਪਰੀਮੋ ਨੇ ਕਿਹਾ ਕਿ ਤੇਜੱਸਵੀ ਯਾਦਵ ਅਤੇ ਰਾਬੜੀ ਦੇਵੀ ਨਹੀਂ ਹੁੰਦੀ ਤਾਂ ਮੈਂ ਰਾਂਚੀ ਵਿਚ ਹੀ ਖ਼ਤਮ ਹੋ ਜਾਂਦਾ। ਇਨ੍ਹਾਂ ਲੋਕਾਂ ਨੇ ਮੈਨੂੰ ਏਮਜ਼ ਵਿਚ ਭਰਤੀ ਆਇਆ। ਡਾਕਟਰ ਰਾਕੇਸ਼ ਯਾਦਵ ਸਾਡਾ ਇਲਾਜ ਕਰ ਰਹੇ ਹਨ। ਅਸੀਂ ਬਹੁਤ ਛੇਤੀ ਪਟਨਾ ਜਾਵਾਂਗੇ ਅਤੇ ਹਰ ਜ਼ਿਲ੍ਹੇ ਵਿਚ ਅਪਣੀ ਮੌਜੂਦਗੀ ਦਰਜ ਕਰਾਉਣਗੇ। ਹਾਲੇ ਮੀਸਾ ਦੇ ਸਰਕਾਰੀ ਕਵਾਰਟਰ ਵਿਚ ਹਨ। ਆਰਜੇਡੀ ਮੁਖੀ ਨੇ ਕਿਹਾ ਕਿ ਸਾਡੇ ਨਾਲ ਜਨਤਾ ਦੀ ਤਾਕਤ ਹੈ, ਸਾਡੇ ਨਾਲ ਘੱਟਗਿਣਤੀ, ਦਲਿਤ, ਪਿਛਲੇ, ਅਤਿ ਪਿਛੜੇ ਗ਼ਰੀਬ ਹਾਲੇ ਹਨ। ਲਾਲੂ ਯਾਦਵ ਨੇ ਕਿਹਾ ਕਿ ਜਨਤਾ ਦਲ ਤੋਂ ਜਦ ਸਾਰੇ ਲੋਕ ਵੱਖ ਹੋਏ ਤਦ ਅਸੀਂ ਵੀ ਅਲੱਗ ਹੋਏ। ਭੰਬਲਭੂਸੇ ਦੀ ਸਥਿਤੀ ਤਾਂ ਮੈਂ ਸਾਰੇ ਸਾਥੀਆਂ ਨੂੰ ਇਕੱਤਰ ਕਰਕੇ ਬਿਹਾਰ ਭਵਨ ਵਿਚ ਮੀਟਿੰਗ ਕੀਤੀ ਸੀ ਅਤੇ ਆਰਜੇਡੀ ਦਾ ਗਠਨ ਕੀਤਾ। ਪਾਰਟੀ ਦਾ ਨਾਮ ਰੱਖਣ ਸਬੰਧੀ ਗੱਲਾਂ ਹੋ ਰਹੀਆਂ ਸਨ। ਤਦ ਮੈਂ ਰਾਮਕ੍ਰਿਸ਼ਨ ਹੇਗੜੇ ਜੀ ਨੂੰ ਕਾਲ ਕੀਤੀ ਸੀ ਤਾਂ ਉਨ੍ਹਾਂ ਰਾਸ਼ਟਰੀ ਜਨਤਾ ਦਲ ਨਾਮ ਦਿਤਾ। ਤਦ ਤੋਂ ਅਸੀਂ ਲੋਕ ਸੰਘਰਸ਼ ਕਰ ਰਹੇ ਹਨ। ਅਸੀਂ ਲੋਕਾਂ ਨੇ ਮੰਡਲ ਕਮਿਸ਼ਨ ਲਾਗੂ ਕਰਨ ਲਈ ਸੰਘਰਸ਼ ਕੀਤਾ। ਅਸੀਂ ਟਰੇਨ ਤੋਂ ਗੋਰਖਪੁਰ ਗਏ ਸੀ। ਉਸ ਸਮੇਂ ਦੀ ਸਰਕਾਰ ਨੇ ਸਾਡੀ ਖੂਬ ਕੁੱਟਮਾਰ ਕੀਤੀ ਪਰ ਅਸੀਂ ਅਪਣਾ ਇਰਾਦਾ ਨਹੀਂ ਤਿਆਗਿਆ। ਜਨਨਾਇਕ ਕਪੂਰੀ ਸਮੇਤ ਸਾਨੂੰ ਇੰਡੀਆ ਗੇਟ ਤੋਂ ਗ੍ਰਿਫ਼ਤਾਰ ਕੀਤਾ ਗਿਆ। ਜੇਪੀ ਬਾਬੂ ਨੇ ਕਿਹਾ ਸੀ ਕਿ ਸੰਪੂਰਨ ਕ੍ਰਾਂਤੀ ਸਮਾਜ ਦੀ ਆਖ਼ਰੀ ਨੁੱਕਰ ਵਿਚ ਬੈਠੇ ਲੋਕਾਂ ਲਈ ਹੈ।

Have something to say? Post your comment

 

More in National

ਪੰਜਾਬ ਭਵਨ ਵਿਖੇ ਲੱਗਣੀਆਂ ਸ਼ੁਰੂ ਹੋਈਆਂ ਪੰਜਾਬੀ ਸਾਹਿਤਕਾਰਾਂ ਦੀਆਂ ਤਸਵੀਰਾਂ

ਹਰਭਜਨ ਸਿੰਘ ਈ.ਟੀ.ਓ ਵੱਲੋਂ ਉੱਤਰੀ ਰਾਜਾਂ ਵਿਚ ਪਰਾਲੀ ਦੀ ਸਮੱਸਿਆ ਦੇ ਹੱਲ ਲਈ ਕੇਂਦਰ ਪਾਸੋਂ ਬਾਇਓਮਾਸ ਪਾਵਰ ਪ੍ਰਾਜੈਕਟਾਂ ਲਈ ਸਬਸਿਡੀ ਦੀ ਮੰਗ

ਆਂਗਣਵਾੜੀ ਵਰਕਰਾਂ-ਹੈਲਪਰਾਂ ਨਾਲ ਸਥਾਈ ਸਿਵਲ ਕਰਮਚਾਰੀਆਂ ਦੇ ਬਰਾਬਰ ਸਲੂਕ ਕਰੋ : ਗੁਜਰਾਤ ਹਾਈ ਕੋਰਟ

ਜਿੱਥੇ ਕਾਂਗਰਸ ਦੀ ਸਰਕਾਰ ਬਣ ਜਾਂਦੀ ਹੈ ਉੱਥੇ ਰਿਕਵਰੀ ਦੁਗਣੀ ਹੋ ਜਾਂਦੀ ਹੈ : ਮੋਦੀ

ਮੋਮੋਜ਼ ਖਾਣ ਨਾਲ ਔਰਤ ਦੀ ਮੌਤ ਬੱਚੇ ਹਸਪਤਾਲ ਵਿੱਚ ਇਲਾਜ ਅਧੀਨ

ਚੱਕਰਵਾਤ ਦਾਨਾ: ਓਡੀਸ਼ਾ ਦੇ ਸਾਬਕਾ ਮੁੱਖ ਮੰਤਰੀ ਪਟਨਾਇਕ ਨੇ ਲੋਕਾਂ ਨੂੰ ਰਾਜ ਸਰਕਾਰ ਨਾਲ ਸਹਿਯੋਗ ਕਰਨ ਦੀ ਕੀਤੀ ਅਪੀਲ

ਵਾਇਨਾਡ ਲੋਕ ਸਭਾ ਜ਼ਿਮਨੀ ਚੋਣ ਲਈ ਪ੍ਰਿਯੰਕਾ ਗਾਂਧੀ ਨੇ ਨਾਮਜ਼ਦਗੀ ਭਰੀ

ਮਾਓਵਾਦੀਆਂ ਦਾ ਕਹਿਣਾ ਹੈ ਕਿ 4 ਅਕਤੂਬਰ ਦੇ ਮੁਕਾਬਲੇ 'ਚ 7 ਹੋਰ ਕਾਡਰ ਮਾਰੇ ਗਏ : ਛੱਤੀਸਗੜ੍ਹ ਪੁਲਿਸ

MVA ਸੀਟ ਵੰਡ ਗੱਲਬਾਤ: ਰਾਉਤ ਨੇ ਕਿਹਾ ਕਿ ਰਾਜ ਦੇ ਕਾਂਗਰਸੀ ਆਗੂ ਫੈਸਲੇ ਨਹੀਂ ਲੈ ਸਕਦੇ

ਬਿਹਾਰ 'ਚ 'ਨਜਾਇਜ਼ ਸ਼ਰਾਬ' ਪੀਣ ਨਾਲ 10 ਹੋਰ ਮੌਤਾਂ