Friday, November 22, 2024

National

ਅੱਜ ਗੁਜ਼ਰ ਗਏ ਅਦਾਕਾਰ ਦਲੀਪ ਕੁਮਾਰ ਬਾਰੇ ਦੋ ਅੱਖਰ

July 07, 2021 10:39 AM
SehajTimes

ਦਿਲੀਪ ਕੁਮਾਰ ਨੇ 1944 ਵਿੱਚ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ


ਦਿਲੀਪ ਕੁਮਾਰ ਦਾ ਅਸਲ ਨਾਮ ਸੀ ਯੁਸੂਫ਼ ਖਾਨ

 


ਚੰਡੀਗੜ੍ਹ : ਅਦਾਕਾਰ ਦਿਲੀਪ ਕੁਮਾਰ ਦੀ ਮੁੰਬਈ ਦੇ ਇੱਕ ਹਸਪਤਾਲ ਵਿੱਚ ਅੱਜ ਮੌਤ ਹੋ ਗਈ। ਉਹ 98 ਸਾਲਾਂ ਦੇ ਸਨ। ਇਸ ਮਹੀਨੇ ਇਹ ਦੂਜੀ ਵਾਰ ਸੀ ਜਦੋਂ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਦਿਲੀਪ ਕੁਮਾਰ ਨੇ ਆਪਣੇ ਛੇ ਦਹਾਕਿਆਂ ਤੱਕ ਚੱਲੇ ਫ਼ਿਲਮੀ ਸਫ਼ਰ ਦੌਰਾਨ ਸਿਰਫ਼ 63 ਫ਼ਿਲਮਾਂ ਹੀ ਕੀਤੀਆਂ ਸਨ, ਪਰ ਉਨ੍ਹਾਂ ਨੇ ਹਿੰਦੀ ਸਿਨੇਮਾ 'ਚ ਅਦਾਕਾਰੀ ਦੀ ਕਲਾ ਨੂੰ ਇੱਕ ਨਵੀਂ ਪਰਿਭਾਸ਼ਾ ਦਿੱਤੀ ਸੀ। ਖਾਲਸਾ ਕਾਲਜ 'ਚ ਉਨ੍ਹਾਂ ਦੇ ਸਹਿਪਾਠੀ ਰਾਜ ਕਪੂਰ ਜਦੋਂ ਪਾਰਸੀ ਕੁੜੀਆਂ ਨਾਲ ਫਲਰਟ ਕਰਦੇ ਸਨ, ਉਸ ਸਮੇਂ ਸ਼ਰਮੀਲੇ ਦਿਲੀਪ ਕੁਮਾਰ ਟਾਂਗੇ ਦੇ ਇਕ ਕੋਨੇ 'ਚ ਬੈਠੇ, ਬੱਸ ਉਨ੍ਹਾਂ ਨੂੰ ਦੇਖਦੇ ਰਹਿੰਦੇ ਸਨ। ਕੌਣ ਜਾਣਦਾ ਸੀ ਕਿ ਇਕ ਦਿਨ ਇਹ ਸਖ਼ਸ਼ ਭਾਰਤ ਦੇ ਫ਼ਿਲਮ ਪ੍ਰੇਮੀਆਂ ਨੂੰ ਚੁੱਪੀ ਦੀ ਭਾਸ਼ਾ ਸਿਖਾਏਗਾ ਅਤੇ ਉਨ੍ਹਾਂ ਦੀ ਇਕ ਹੀ ਨਜ਼ਰ ਉਹ ਸਭ ਕੁਝ ਕਹਿ ਦੇਵੇਗੀ, ਜਿਸ ਨੂੰ ਕਿ ਕਈ ਪੰਨ੍ਹਿਆਂ 'ਤੇ ਲਿਖੇ ਡਾਇਲਾਗ ਵੀ ਕਹਿਣ 'ਚ ਅਸਮਰੱਥ ਹੋਣਗੇ।
ਜਦੋਂ ਦਿਲੀਪ ਕੁਮਾਰ ਨੇ 1944 ਵਿੱਚ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਤਾਂ ਪਾਰਸੀ ਥਿਏਟਰ ਦੇ ਅਸਰ ਕਾਰਨ ਫ਼ਿਲਮਾਂ ਦੇ ਅਦਾਕਾਰ ਲਾਊਡ ਐਕਟਿੰਗ ਕਰਦੇ ਸਨ। ਕਹਾਣੀਕਾਰ ਸਲੀਮ ਕਹਿੰਦੇ ਹਨ, ਦਿਲੀਪ ਕੁਮਾਰ ਨੇ ਸਭ ਤੋਂ ਪਹਿਲਾ ਭੂਮਿਕਾ ਨੂੰ ਅੰਡਰਪਲੇਅ ਕਰਨਾ ਸ਼ੁਰੂ ਕੀਤਾ ਅਤੇ ਸੂਖ਼ਮ ਅਦਾਕਾਰੀ ਦੀਆਂ ਬਾਰੀਕੀਆਂ ਨੂੰ ਪਰਦੇ 'ਤੇ ਉਤਾਰਿਆ। ਉਦਾਹਰਣ ਲਈ ਉਨ੍ਹਾਂ ਦੇ ਪੋਜ਼ ਅਤੇ ਜਾਣਬੁੱਝ ਕੇ ਚੁੱਪ ਰਹਿਣ ਦੀ ਅਦਾ ਨੇ ਦਰਸ਼ਕਾਂ 'ਤੇ ਜ਼ਬਰਦਸਤ ਅਸਰ ਛੱਡਿਆ। ਸ਼ਹਿਜ਼ਾਦਾ ਸਲੀਮ ਦੀ ਭੂਮਿਕਾ ਵਿੱਚ ਕੋਈ ਹੋਰ ਅਦਾਕਾਰ ਪ੍ਰਿਥਵੀਰਾਜ ਕਪੂਰ ਦੇ ਸਾਹਮਣੇ ਓਨਾਂ ਹੀ ਲਾਊਡ ਨਹੀਂ ਹੋ ਪਾ ਰਿਹਾ ਸੀ ਪਰ ਦਿਲੀਪ ਕੁਮਾਰ ਨੇ ਜਾਣਬੁੱਝ ਕੇ ਬਿਨਾਂ ਆਪਣੀ ਆਵਾਜ਼ ਉੱਚੀ ਕੀਤਿਆਂ ਆਪਣੀ ਮੁਲਾਇਮ, ਸੱਭਿਆਚਾਰਕ ਪਰ ਦ੍ਰਿੜ ਆਵਾਜ਼ ਵਿੱਚ ਆਪਣੇ ਡਾਇਲਾਗ ਬੋਲੇ ਅਤੇ ਦਰਸ਼ਕਾਂ ਦੀ ਵਾਹਵਾਹੀ ਖੱਟੀ। ਦਿਲੀਪ ਕੁਮਾਰ, ਰਾਜ ਕਪੂਰ ਅਤੇ ਦੇਵਾਨੰਦ ਨੂੰ ਭਾਰਤੀ ਫ਼ਿਲਮ ਜਗਤ ਦੀ ਤ੍ਰਿਮੂਰਤੀ ਕਿਹਾ ਜਾਂਦਾ ਹੈ, ਪਰ ਜਿੰਨੇ ਬਹੁਪੱਖੀ ਪਹਿਲੂ ਦਿਲੀਪ ਕੁਮਾਰ ਦੀ ਅਦਾਕਾਰੀ 'ਚ ਸਨ, ਉਨ੍ਹੇ ਸ਼ਾਇਦ ਹੀ ਇੰਨ੍ਹਾਂ ਦੋਵਾਂ ਦੀ ਅਦਾਕਾਰੀ 'ਚ ਮੌਜੂਦ ਨਹੀਂ ਸਨ।
ਰਾਜ ਕਪੂਰ ਨੇ ਚਾਰਲੀ ਚੈਪਲਿਨ ਨੂੰ ਆਪਣਾ ਆਦਰਸ਼ ਬਣਾਇਆ ਸੀ ਅਤੇ ਦੇਵਾਨੰਦ ਗ੍ਰੈਗਰੀ ਪੈਕ ਦੀ ਸ਼ੈਲੀ 'ਚ ਇੱਕ ਸਭਿਅਕ, ਸੁਚੱਜੇ ਅਤੇ ਅਦਾਵਾਂ ਵਾਲੇ ਵਿਅਕਤੀ ਦੀ ਤਸਵੀਰ ਤੋਂ ਹੀ ਬਾਹਰ ਨਾ ਆ ਸਕੇ ਸੀ।
ਦੇਵਿਕਾ ਰਾਣੀ ਲਿਆਈ ਸੀ ਦਿਲੀਪ ਕੁਮਾਰ ਨੂੰ ਫਿਲਮਾਂ 'ਚ
ਦਿਲੀਪ ਕੁਮਾਰ ਨੇ ਗੰਗਾ ਜਮਨਾ ਫ਼ਿਲਮ 'ਚ ਇੱਕ ਅਣਪੜ੍ਹ-ਗਵਾਰ ਕਿਰਦਾਰ ਦੀ ਭੂਮਿਕਾ ਜਿਸ ਸ਼ਾਨਦਾਰ ਢੰਗ ਨਾਲ ਨਿਭਾਈ ਸੀ, ਉਨ੍ਹਾਂ ਹੀ ਨਿਆਂ ਉਨ੍ਹਾਂ ਨੇ ਮੁਗ਼ਲ-ਏ-ਆਜ਼ਮ ਫ਼ਿਲਮ 'ਚ ਮੁਗ਼ਲ ਸ਼ਹਿਜ਼ਾਦੇ ਦੀ ਭੂਮਿਕਾ ਨਾਲ ਕੀਤਾ ਸੀ। ਦੇਵਿਕਾ ਰਾਣੀ ਨਾਲ ਅਚਾਨਕ ਹੋਈ ਇੱਕ ਮੁਲਾਕਾਤ ਨੇ ਦਿਲੀਪ ਕੁਮਾਰ ਦੀ ਜ਼ਿੰਦਗੀ ਬਦਲ ਕੇ ਹੀ ਰੱਖ ਦਿੱਤੀ ਸੀ। ਭਾਵੇਂ ਕਿ ਦੇਵਿਕਾ ਰਾਣੀ ਚਾਲ੍ਹੀ ਦੇ ਦਹਾਕੇ 'ਚ ਭਾਰਤੀ ਫ਼ਿਲਮ ਜਗਤ ਦਾ ਬਹੁਤ ਵੱਡਾ ਨਾਮ ਸੀ, ਪਰ ਉਨ੍ਹਾਂ ਦਾ ਸਭ ਤੋਂ ਵੱਡਾ ਯੋਗਦਾਨ ਪੇਸ਼ਾਵਰ ਦੇ ਫ਼ਲ ਵਪਾਰੀ ਦੇ ਪੁੱਤਰ ਯੁਸੂਫ਼ ਖਾਨ ਨੂੰ 'ਦਿਲੀਪ ਕੁਮਾਰ' ਬਣਾਉਣ 'ਚ ਸੀ। ਬੰਬੇ ਟਾਕੀਜ਼ ਵਿਖੇ ਇੱਕ ਫ਼ਿਲਮ ਦੀ ਸ਼ੂਟਿੰਗ ਵੇਖਣ ਗਏ ਯੁਸੂਫ਼ ਖਾਨ ਨੂੰ ਉਨ੍ਹਾਂ ਨੇ ਪੁੱਛਿਆ ਕਿ ਕੀ ਤੁਸੀਂ ਉਰਦੂ ਜਾਣਦੇ ਹੋ? ਯੁਸੂਫ਼ ਦੇ ਹਾਂ ਕਹਿੰਦਿਆਂ ਹੀ ਉਨ੍ਹਾਂ ਨੇ ਦੂਜਾ ਸਵਾਲ ਕੀਤਾ ਕੀ ਤੁਸੀਂ ਅਦਾਕਾਰ ਬਣਨਾ ਚਾਹੁੰਦੇ ਹੋ? ਅੱਗੇ ਦੀ ਕਹਾਣੀ ਇਤਿਹਾਸ ਹੈ।
ਦਿਲੀਪ ਕੁਮਾਰ ਬਣਨ ਦੀ ਕਹਾਣੀ
ਦੇਵਿਕਾ ਰਾਣੀ ਦਾ ਮੰਨਣਾ ਸੀ ਕਿ ਇੱਕ ਰੁਮਾਂਟਿਕ ਹੀਰੋ 'ਤੇ ਯੁਸੂਫ਼ ਖਾਨ ਦਾ ਨਾਂਅ ਵਧੀਆ ਨਹੀਂ ਲੱਗੇਗਾ। ਉਸ ਸਮੇਂ ਬੰਬੇ ਟਾਕੀਜ਼ 'ਚ ਕੰਮ ਕਰਨ ਵਾਲੇ ਅਤੇ ਬਾਅਦ 'ਚ ਹਿੰਦੀ ਦੇ ਮਹਾਨ ਕਵੀ ਬਣੇ ਨਰਿੰਦਰ ਸ਼ਰਮਾ ਨੇ ਉਨ੍ਹਾਂ ਨੂੰ ਤਿੰਨ ਨਾਮ ਸੁਝਾਏ- ਜਹਾਂਗੀਰ, ਵਾਸੁਦੇਵ ਅਤੇ ਦਿਲੀਪ ਕੁਮਾਰ। ਯੁਸੂਫ ਖਾਨ ਨੇ ਆਪਣਾ ਨਵਾਂ ਨਾਮ ਦਿਲੀਪ ਕੁਮਾਰ ਚੁਣਿਆ ਸੀ। ਇਸ ਨਾਮ ਦੀ ਚੋਣ ਪਿੱਛੇ ਇੱਕ ਪ੍ਰਮੁੱਖ ਕਾਰਨ ਇਹ ਵੀ ਸੀ ਕਿ ਇਸ ਨਾਮ ਤੋਂ ਉਨ੍ਹਾਂ ਦੇ ਪੁਰਾਣੇ ਵਿਚਾਰਾਂ ਵਾਲੇ ਪਿਤਾ ਨੂੰ ਉਨ੍ਹਾਂ ਦੇ ਅਸਲੀ ਪੇਸ਼ੇ ਦਾ ਪਤਾ ਨਹੀਂ ਲੱਗੇਗਾ। ਫ਼ਿਲਮਾਂ ਬਣਾਉਣ ਵਾਲਿਆਂ ਬਾਰੇ ਉਨ੍ਹਾਂ ਦੇ ਪਿਤਾ ਦੀ ਰਾਏ ਚੰਗੀ ਨਹੀਂ ਸੀ ਅਤੇ ਉਹ ਉਨ੍ਹਾਂ ਸਾਰਿਆਂ ਨੂੰ ਨੌਟੰਕੀ ਵਾਲਾ ਕਹਿ ਕੇ ਉਨ੍ਹਾਂ ਦਾ ਮਜ਼ਾਕ ਉਡਾਉਂਦੇ ਸਨ। ਦਿਲਚਸਪ ਗੱਲ ਇਹ ਹੈ ਕਿ ਆਪਣੇ ਪੂਰੇ ਫ਼ਿਲਮੀ ਸਫ਼ਰ ਦੌਰਾਨ ਦਿਲੀਪ ਕੁਮਾਰ ਨੇ ਸਿਰਫ਼ ਇੱਕ ਵਾਰ ਹੀ ਮੁਸਲਮਾਨ ਕਿਰਦਾਰ ਨਿਭਾਇਆ ਸੀ ਅਤੇ ਉਹ ਫ਼ਿਲਮ ਸੀ ਆਸਿਫ਼ ਦੀ ਮੁਗ਼ਲ-ਏ-ਆਜ਼ਮ।
ਛੇ ਦਹਾਕਿਆਂ ਤੱਕ ਚੱਲੇ ਆਪਣੇ ਫ਼ਿਲਮੀ ਸਫ਼ਰ 'ਚ ਦਿਲੀਪ ਕੁਮਾਰ ਨੇ ਕੁੱਲ 63 ਫ਼ਿਲਮਾਂ 'ਚ ਕੰਮ ਕੀਤਾ ਅਤੇ ਹਰ ਕਿਰਦਾਰ 'ਚ ਆਪਣੇ ਆਪ ਨੂੰ ਪੂਰੀ ਤਰ੍ਹਾਂ ਢਾਲਿਆ ਵੀ। ਫ਼ਿਲਮ ਕੋਹੇਨੂਰ 'ਚ ਇੱਕ ਗਾਣੇ 'ਚ ਸਿਤਾਰ ਵਜਾਉਣ ਦੇ ਰੋਲ ਲਈ ਉਨ੍ਹਾਂ ਨੇ ਕਈ ਸਾਲ ਉਸਤਾਦ ਅਬਦੁੱਲ ਹਲੀਮ ਜਾਫ਼ਰ ਖਾਨ ਤੋਂ ਸਿਤਾਰ ਵਜਾਉਣ ਦੀ ਸਿਖਲਾਈ ਲਈ ਸੀ।

Have something to say? Post your comment

 

More in National

ਪੰਜਾਬ ਭਵਨ ਵਿਖੇ ਲੱਗਣੀਆਂ ਸ਼ੁਰੂ ਹੋਈਆਂ ਪੰਜਾਬੀ ਸਾਹਿਤਕਾਰਾਂ ਦੀਆਂ ਤਸਵੀਰਾਂ

ਹਰਭਜਨ ਸਿੰਘ ਈ.ਟੀ.ਓ ਵੱਲੋਂ ਉੱਤਰੀ ਰਾਜਾਂ ਵਿਚ ਪਰਾਲੀ ਦੀ ਸਮੱਸਿਆ ਦੇ ਹੱਲ ਲਈ ਕੇਂਦਰ ਪਾਸੋਂ ਬਾਇਓਮਾਸ ਪਾਵਰ ਪ੍ਰਾਜੈਕਟਾਂ ਲਈ ਸਬਸਿਡੀ ਦੀ ਮੰਗ

ਆਂਗਣਵਾੜੀ ਵਰਕਰਾਂ-ਹੈਲਪਰਾਂ ਨਾਲ ਸਥਾਈ ਸਿਵਲ ਕਰਮਚਾਰੀਆਂ ਦੇ ਬਰਾਬਰ ਸਲੂਕ ਕਰੋ : ਗੁਜਰਾਤ ਹਾਈ ਕੋਰਟ

ਜਿੱਥੇ ਕਾਂਗਰਸ ਦੀ ਸਰਕਾਰ ਬਣ ਜਾਂਦੀ ਹੈ ਉੱਥੇ ਰਿਕਵਰੀ ਦੁਗਣੀ ਹੋ ਜਾਂਦੀ ਹੈ : ਮੋਦੀ

ਮੋਮੋਜ਼ ਖਾਣ ਨਾਲ ਔਰਤ ਦੀ ਮੌਤ ਬੱਚੇ ਹਸਪਤਾਲ ਵਿੱਚ ਇਲਾਜ ਅਧੀਨ

ਚੱਕਰਵਾਤ ਦਾਨਾ: ਓਡੀਸ਼ਾ ਦੇ ਸਾਬਕਾ ਮੁੱਖ ਮੰਤਰੀ ਪਟਨਾਇਕ ਨੇ ਲੋਕਾਂ ਨੂੰ ਰਾਜ ਸਰਕਾਰ ਨਾਲ ਸਹਿਯੋਗ ਕਰਨ ਦੀ ਕੀਤੀ ਅਪੀਲ

ਵਾਇਨਾਡ ਲੋਕ ਸਭਾ ਜ਼ਿਮਨੀ ਚੋਣ ਲਈ ਪ੍ਰਿਯੰਕਾ ਗਾਂਧੀ ਨੇ ਨਾਮਜ਼ਦਗੀ ਭਰੀ

ਮਾਓਵਾਦੀਆਂ ਦਾ ਕਹਿਣਾ ਹੈ ਕਿ 4 ਅਕਤੂਬਰ ਦੇ ਮੁਕਾਬਲੇ 'ਚ 7 ਹੋਰ ਕਾਡਰ ਮਾਰੇ ਗਏ : ਛੱਤੀਸਗੜ੍ਹ ਪੁਲਿਸ

MVA ਸੀਟ ਵੰਡ ਗੱਲਬਾਤ: ਰਾਉਤ ਨੇ ਕਿਹਾ ਕਿ ਰਾਜ ਦੇ ਕਾਂਗਰਸੀ ਆਗੂ ਫੈਸਲੇ ਨਹੀਂ ਲੈ ਸਕਦੇ

ਬਿਹਾਰ 'ਚ 'ਨਜਾਇਜ਼ ਸ਼ਰਾਬ' ਪੀਣ ਨਾਲ 10 ਹੋਰ ਮੌਤਾਂ