ਧਰਮਸ਼ਾਲਾ : ਇੱਕ ਪਾਸੇ ਜਿਥੇ ਗਰਮੀ ਨਾਲ ਹਰ ਕੋਈ ਤ੍ਰਾਹ ਤ੍ਰਾਹ ਕਰ ਰਿਹਾ ਹੈ ਉਥੇ ਹੀ ਮੌਨਸੂਨ ਦੀ ਦਸਤਕ ਨਾਲ ਕਈ ਜਗ੍ਹਾ ਹੜ੍ਹ ਵਰਗੀ ਸਥਿਤੀ ਬਣ ਗਈ ਹੈ। ਤਾਜ਼ਾ ਜਾਣਕਾਰੀ ਹਿਮਾਚਲ ਪ੍ਰਦੇਸ਼ ਤੋਂ ਹੈ ਜਿਥੇ ਅਚਨਚੇਤ ਆਏ ਹੜ੍ਹ ਕਾਰਨ ਕਈ ਕਾਰਾਂ ਤੇ ਮਕਾਨ ਨੁਕਸਾਨੇ ਗਏ। ਦੱਸਣਯੋਗ ਹੈ ਕਿ ਧਰਮਸ਼ਾਲਾ ਦੇ ਭਾਗਸੂਨਾਗ ਖੇਤਰ ਵਿਚ ਕਾਫੀ ਤਬਾਹੀ ਹੋਈ। ਇਥੇ ਲਗਾਤਾਰ ਮੀਂਹ ਪੈਣ ਕਾਰਨ ਛੋਟੀਆਂ ਨਦੀਆਂ ਪਾਣੀ ਨਾਲ ਭਰ ਗਈਆਂ। ਇਸ ਦਾ ਕਾਰਨ ਇਸ ਖੇਤਰ ਵਿਚ ਲੋਕਾਂ ਵਲੋਂ ਨਹਿਰਾਂ ਕੰਢੇ ਕੀਤੇ ਨਾਜਾਇਜ਼ ਕਬਜ਼ੇ ਹਨ ਜਿਸ ਕਾਰਨ ਪਾਣੀ ਦਾ ਵਹਾਅ ਬਾਹਰ ਮਕਾਨਾਂ ਵੱਲ ਨੂੰ ਹੋ ਗਿਆ ਹੈ। ਮੀਂਹ ਕਾਰਨ ਇਥੋਂ ਦੇ ਧੌਲਾਧਾਰ ਪਹਾੜੀਆਂ ਤੋਂ ਆ ਰਹੇ ਝਰਨੇ ਤੇ ਨਹਿਰਾਂ ਵਿਚ ਇਕਦਮ ਪਾਣੀ ਆ ਗਿਆ।