ਰੂਪਨਗਰ : ਹੁਣ ਮੀਂਹ ਨੇ ਇਸ ਥਾਂ ਤੇ ਸੜਕਾਂ ਤੇ ਧੰਨ ਧੰਨ ਕਰਵਾ ਦਿੱਤੀ ਹੈ। ਪੰਜਾਬ ਵਿੱਚ ਹੋਣ ਵਾਲੀ ਬਰਸਾਤ ਦਾ ਵਧੇਰੇ ਅਸਰ ਰੋਪੜ ਜ਼ਿਲ੍ਹੇ ਵਿੱਚ ਉਸ ਸਮੇਂ ਵਧੇਰੇ ਦੇਖਣ ਨੂੰ ਮਿਲਿਆ ਜਦੋਂ ਰੂਪਨਗਰ ਸ਼ਹਿਰ ਦੇ ਹਾਲਾਤ ਬਰਸਾਤ ਹੋਣ ਤੋਂ ਬਾਅਦ ਹੋਰ ਮਾੜੇ ਹੋ ਗਏ। ਜਿਸ ਨੇ ਪ੍ਰਸ਼ਾਸਨ ਵੱਲੋਂ ਕੀਤੀਆਂ ਗਈਆਂ ਤਿਆਰੀਆਂ ਦੀ ਪੋਲ ਵੀ ਖੋਲ੍ਹ ਕੇ ਰੱਖ ਦਿੱਤੀ ਹੈ। ਸ਼ਹਿਰ ਅੰਦਰ ਹੋਈ ਬਰਸਾਤ ਨੇ ਸਭ ਪਾਸੇ ਪਾਣੀ-ਪਾਣੀ ਕਰ ਦਿੱਤਾ ਜਿਸ ਨਾਲ ਗਲ਼ੀਆਂ-ਮੁਹੱਲਿਆਂ ਵਿੱਚ ਆਉਣ ਵਾਲੇ ਲੋਕਾਂ ਲਈ ਭਾਰੀ ਮੁਸ਼ਕਲ ਪੇਸ਼ ਆਈ। ਆਜ਼ਾਦੀ ਤੋਂ ਬਾਅਦ ਕਈ ਸਰਕਾਰਾਂ ਆਈਆਂ ਤੇ ਗਈਆਂ ,ਪਰ ਰੂਪਨਗਰ ਦੇ ਹਾਲਾਤ ਅਜੇ ਵੀ ਇੰਝ ਹੀ ਬਣੇ ਹੋਏ ਹਨ। ਕਿ ਚੋਣਾਂ ਤੋਂ ਪਹਿਲਾਂ ਸਰਕਾਰ ਵੱਲੋਂ ਲੋਕਾਂ ਦੀਆਂ ਇਨ੍ਹਾਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ ਜਾਂ ਲਾਰੇ ਲਾਏ ਜਾਣਗੇ। ਲੋਕਾਂ ਦਾ ਕਹਿਣਾ ਹੈ ਕਿ ਚੋਣਾਂ ਦੇ ਦੌਰਾਨ ਝੂਠੇ ਵਾਅਦੇ ਕੀਤੇ ਜਾਂਦੇ ਹਨ ਪਰ ਮੁੜ ਕੇ ਕੋਈ ਵੀ ਸਾਰ ਨਹੀਂ ਲੈਂਦਾ। ਆਜ਼ਾਦੀ ਤੋਂ ਬਾਅਦ ਰੋਪੜ ਸ਼ਹਿਰ ਵਾਸੀ ਇਸ ਸਮੱਸਿਆ ਨਾਲ ਜੂਝ ਰਹੇ ਹਨ। ਉੱਥੇ ਹੀ ਇਕ ਸਮਾਜ ਸੇਵੀ ਸੰਸਥਾ ਵੱਲੋਂ ਸਰਕਾਰ ਅਤੇ ਸਿਆਸੀ ਲੀਡਰਾਂ ਨੂੰ ਜਗਾਉਣ ਵਾਸਤੇ ਕਿਸ਼ਤੀ ਚਲਾ ਕੇ ਵੱਖਰੇ ਤਰੀਕੇ ਨਾਲ ਰੋਸ ਵੀ ਜ਼ਾਹਰ ਕੀਤਾ ਜਾ ਰਿਹਾ ਹੈ। ਜ਼ਿਲ੍ਹਾ ਰੋਪੜ ਵਿੱਚ ਇੱਕ ਘੰਟੇ ਦੀ ਹੋਈ ਬਰਸਾਤ ਤੋਂ ਬਾਅਦ ਅੱਜ ਰੂਪਨਗਰ ਸ਼ਹਿਰ ਦੇ ਹਾਲਾਤ ਵੀ ਖਰਾਬ ਹੋ ਗਏ ਹਨ। ਸ਼ਹਿਰ ਦੀਆਂ ਪੱਕੀਆਂ ਪਾਰਕਿੰਗ ਦੇ ਵਿੱਚ ਕਰੋੜਾਂ ਰੁਪਏ ਦੀਆਂ ਟਾਇਲਾ ਲਗਾ ਕੇ ਲੋਕਾਂ ਦੇ ਟੈਕਸ ਨੂੰ ਬਰਬਾਦ ਕੀਤਾ ਜਾ ਰਿਹਾ ਹੈ, ਉਥੇ ਹੀ ਸ਼ਹਿਰ ਵਿੱਚ ਬਰਸਾਤੀ ਪਾਣੀ ਦੇ ਨਿਕਾਸ ਦਾ ਕੋਈ ਵੀ ਪ੍ਰਬੰਧ ਨਹੀਂ ਕੀਤਾ ਗਿਆ ਹੈ।