Friday, November 22, 2024

Malwa

ਵਿੱਦਿਆ ਦੇ ਤਕਨੀਕੀ ਪਸਾਰ ਲਈ ‘ਸ਼ਬਦ ਲੰਗਰ’ ਦਾ ਹੋਇਆ ਆਗਾਜ਼

July 22, 2021 06:05 PM
ਦਲਜੀਤ ਕੌਰ

‘ਸ਼ਬਦ ਲੰਗਰ’ ਪੰਜਾਬ ਨੂੰ ਨਵੀਂ ਨਰੋਈ ਸੋਚ ਦੇਵੇਗਾ : ਡਾ. ਸੁਰਜੀਤ ਪਾਤਰ

ਪੰਜਾਬ ਨੂੰ ਨਵੀਂ ਸੇਧ ਦੇਣ ਲਈ ਭਾਈ ਘਨੱਈਏ ਦੇ ਵਾਰਿਸ ਬਣਨ ਦੀ ਲੋੜ : ਜੱਥੇਦਾਰ ਹਰਪ੍ਰੀਤ ਸਿੰਘ

ਸੰਗਰੂਰ/ਲਹਿਰਾਗਾਗਾ : ਗੁੱਡ ਲਰਨਿੰਗ ਸਾਫਟਵੇਅਰ ਸਰਵਿਸਜ਼ ਪ੍ਰਾਈਵੇਟ ਲਿਮਟਿਡ ਵੱਲੋਂ ਸ਼ੁਰੂ ਕੀਤੇ ਗਏ ਵਿੱਦਿਆ ਦੇ ਪਸਾਰ ਲਈ ਤਕਨੀਕੀ ਪਲੇਟਫਾਰਮ ‘ਸ਼ਬਦ ਲੰਗਰ’ ਦਾ ਆਗਾਜ਼ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਭਾਈ ਹਰਪ੍ਰੀਤ ਸਿੰਘ ਅਤੇ ਪੰਜਾਬ ਆਰਟ ਕੌਂਸਲ ਦੇ ਚੇਅਰਮੈਨ ਸ਼ਾਇਰ ਸੁਰਜੀਤ ਪਾਤਰ ਨੇ ਇੱਥੇ ਸੀਬਾ ਸਕੂਲ ਲਹਿਰਾਗਾਗਾ ਵਿਖੇ ਕੀਤਾ।
ਇਸ ਮੌਕੇ ਕੇਂਦਰੀ ਯੂਨੀਵਰਸਿਟੀ ਬਠਿੰਡਾ ਦੇ ਚਾਂਸਲਰ ਡਾ. ਜਗਬੀਰ ਸਿੰਘ, ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਦੇ ਵਾਈਸ ਚਾਂਸਲਰ ਡਾ. ਨੀਲਮ ਗਰੇਵਾਲ, ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਪ੍ਰੋ. ਮਨਜੀਤ ਸਿੰਘ, ਉੱਘੇ ਚਿੰਤਕ ਅਮਰਜੀਤ ਸਿੰਘ ਗਰੇਵਾਲ, ਡਾਇਰੈਕਟਰ ਵਰਲਡ ਪੰਜਾਬੀ ਸੈਂਟਰ ਡਾ. ਬਲਕਾਰ ਸਿੰਘ, ਸਵਰਨਜੀਤ ਸਵੀ, ਉੱਘੇ ਕਵੀ ਜਸਵੰਤ ਜਫ਼ਰ, ਸ. ਕੇਹਰ ਸਿੰਘ ਨੇ ਸੰਬੋਧਨ ਕਰਦਿਆਂ ਇਸ ਤਕਨੀਕ ਨਾਲ ਬੱਚਿਆਂ ਨੂੰ ਸਿੱਖਿਆ ਨਾਲ ਜੋੜਨ ਦੇ ਕਦਮ ਨੂੰ ਮੀਲ ਪੱਥਰ ਦੱਸਿਆ।

ਲਿੰਕ ਨੂੰ ਕਲਿਕ ਕਰੋ ਤੇ ਖ਼ਬਰ ਪੜ੍ਹੋ : ਦੈਨਿਕ ਭਾਸਕਰ ਤੇ ਯੂਪੀ ਦੇ ਖ਼ਬਰ ਚੈਨਲ ਦੇ ਦਫ਼ਤਰਾਂ ਵਿਚ ਆਮਦਨ ਵਿਭਾਗ ਦੇ ਛਾਪੇ

 

ਭਾਈ ਹਰਪ੍ਰੀਤ ਸਿੰਘ ਨੇ ਕਿਹਾ ਕਿ ਅਜੋਕੇ ਸਮੇਂ ਵਿਚ ‘ਸ਼ਬਦ ਲੰਗਰ’ ਦਾ ਪ੍ਰਸਾਰ ਬੇਹੱਦ ਜ਼ਰੂਰੀ ਹੈ, ਸਿੱਖ ਕੌਮ ਲੰਗਰ ਛਕਾਉਂਦਿਆਂ ਕੋਈ ਆਪਣਾ ਪਰਾਇਆ ਨਹੀਂ ਵੇਖਦੀ। ਗੁਰੂ ਸਾਹਿਬਾਨ ਸਮੇਂ ਯੁੱਧਾਂ ਦੌਰਾਨ ਮੁਗਲ ਵੀ ਲੰਗਰ ਛਕਦੇ ਰਹੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਪੰਜਾਬ ਨੂੰ ਨਵੀਂ ਸੇਧ ਦੇਣ ਲਈ ਭਾਈ ਘਨੱਈਏ ਦੇ ਵਾਰਿਸ ਬਣਨਾ ਪਵੇਗਾ। ਉਨ੍ਹਾਂ ਆਸ ਪ੍ਰਗਟਾਈ ਕਿ ‘ਸ਼ਬਦ ਲੰਗਰ’ ਨਾਲ ਸਿੱਖਿਆ ਕਾਰਪੋਰੇਟ ਅਤੇ ਨਿੱਜੀ ਹੱਥਾਂ ਵਿਚ ਜਾਣ ਦੀ ਬਜਾਏ ਆਮ ਆਦਮੀ ਦੀ ਪਹੁੰਚ ਵਿਚ ਹੋਵੇਗੀ। ਸਿੱਖਿਆ ਜੋ ਸੇਵਾ ਹੋਣੀ ਚਾਹੀਦੀ ਸੀ ਪਰ ਵਪਾਰ ਬਣ ਗਈ ਹੈ। ਡਾ. ਸੁਰਜੀਤ ਪਾਤਰ ਨੇ ਕਿਹਾ ਕਿ ਮਸ਼ੀਨੀਕਰਨ ਨੇ ਮਨੁੱਖ ਨੂੰ ਸੰਵੇਦਨਾਹੀਣ ਮਾਡਲ ਦਿੱਤਾ ਹੈ।
‘ਸ਼ਬਦ ਲੰਗਰ’ ਪੰਜਾਬ ਨੂੰ ਨਵੀਂ-ਨਰੋਈ ਸੋਚ ਪ੍ਰਦਾਨ ਕਰੇਗਾ ਅਤੇ ਗੁਰੂ ਨਾਨਕ ਦੇਵ ਜੀ ਦੇ ਮਹਾਂਵਾਕਾਂ ਦੀ ਪੂਰਤੀ ਲਈ ਯੋਗਦਾਨ ਪਾਵੇਗਾ। ਸਾਬਕਾ ਜਥੇਦਾਰ ਭਾਈ ਮਨਜੀਤ ਸਿੰਘ ਨੇ ਕਿਹਾ ਕਿ ‘ਸ਼ਬਦ ਲੰਗਰ’ ਵਿਚ ਆਨਲਾਈਨ ਪੜ੍ਹਾਈ ਰਾਹੀਂ ਨੌਜਵਾਨਾਂ ਨੂੰ ਇਸ ਸਮੇਂ ਦੇ ਹਾਣੀ ਬਣਾਉਣ ਦਾ ਯਤਨ ਹੈ। ਉੱਘੇ ਚਿੰਤਕ ਅਮਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਪੰਜਾਬ ਰੁਜ਼ਗਾਰ ਨਾਲ ਜੁੜੀਆਂ ਅਨੇਕਾਂ ਸਮੱਸਿਆਵਾਂ ਨਾਲ ਜੂਝ ਰਿਹਾ ਹੈ, ਰੁਜ਼ਗਾਰ ਪ੍ਰਾਪਤੀ ਨਾ ਹੋਣ ਕਾਰਨ ਹੀ ਨੌਜਵਾਨ ਵਿਦੇਸ਼ਾਂ ਵੱਲ ਨੂੰ ਭੱਜ ਰਹੇ ਹਨ।
‘ਸ਼ਬਦ ਲੰਗਰ’ ਨੂੰ ਪੱਛੜੇ ਇਲਾਕੇ ਲਹਿਰਾਗਾਗਾ ਤੋਂ ਸ਼ੁਰੂ ਕਰਨ ਦਾ ਮਕਸਦ ਇੱਥੋਂ ਦੇ ਲੋਕਾਂ ਨੂੰ ਮਿਆਰੀ ਅਤੇ ਸਿਰਜਣਾਤਮਕ ਸਿੱਖਿਆ ਪ੍ਰਦਾਨ ਕਰਵਾਉਣਾ ਹੈ। ਡਾ. ਜਗਬੀਰ ਸਿੰਘ ਨੇ ਕਿਹਾ ਕਿ ‘ਸ਼ਬਦ ਲੰਗਰ’ ਵਰਤਮਾਨ ਦੀ ਚਿੰਤਾ ਕਰਦਿਆਂ ਭਵਿੱਖ ਲਈ ਸੁਪਨਾ ਹੈ ਜੋ ਅਤੀਤ ਦੇ ਗਿਆਨ ਤੋਂ ਸੇਧ ਲਵੇਗਾ। ਡਾ. ਨੀਲਮ ਗਰੇਵਾਲ ਨੇ ਕਿਹਾ ਕਿ ਪੰਜਾਬੀ ਵਿਚ ਖੋਜ ਲਈ ਹੁਣ ਤਕ ਕੋਈ ਬਿਹਤਰ ਡਿਜ਼ੀਟਲ ਪਲੇਟਫਾਰਮ ਉਪਲਬਧ ਨਹੀਂ ਸੀ ਪਰ ਹੁਣ ‘ਸ਼ਬਦ ਲੰਗਰ’ ਰਾਹੀਂ ਅਜਿਹੀਆਂ ਕਮੀਆਂ ਨੂੰ ਪੂਰਾ ਕਰਨ ਦਾ ਟੀਚਾ ਮਿੱਥਿਆ ਗਿਆ ਹੈ। ਸਵਰਨਜੀਤ ਸਵੀ ਨੇ ਕਿਹਾ ਕਿ ‘ਸ਼ਬਦ ਲੰਗਰ’ ਦੇ ਨਾਲ-ਨਾਲ ਸ਼ਬਦ ਲੋਕ ਰਾਹੀਂ ਪੁਸਤਕ ਪ੍ਰਕਾਸ਼ਿਤ ਕਰਕੇ ਲੇਖਕਾਂ ਦੀ ਮਿਹਨਤ ਦਾ ਮੁੱਲ ਮਿਲੇਗਾ।
ਡਾ. ਸੋਨੂੰ ਗਰੇਵਾਲ ਨੇ ਪੀ.ਪੀ.ਟੀ ਰਾਹੀਂ ਇਸ ਤਕਨੀਕ ਦੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਗੁੱਡ ਲਰਨਿੰਗ ਦੇ ਐਮ.ਡੀ. ਗੁਰਪ੍ਰੀਤ ਸਿੰਘ ਨੇ ਆਏ ਮਹਿਮਾਨਾਂ ਨੂੰ ਯਾਦਗਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਸਕੂਲ ਦੇ ਪ੍ਰਬੰਧਕ ਕੰਵਲਜੀਤ ਢੀਂਡਸਾ ਨੇ ਆਏ ਮਹਿਮਾਨਾ ਨੂੰ ਜੀ ਆਇਆ ਕਿਹਾ। ਮੰਚ ਸੰਚਾਲਨ ਮੈਡਮ ਅਮਨ ਛਾਜਲਾ ਨੇ ਕੀਤਾ। ਇਸ ਮੌਕੇ ਆਲ ਇੰਡੀਆ ਰੇਡੀਓ ਲੁਧਿਆਣਾ ਤੋਂ ਗੁਰਿੰਦਰ ਗੈਰੀ, ਬਲਰਾਮ ਭਾਅ, ਡੀ.ਐਸ.ਪੀ ਪਰਮਿੰਦਰ ਸਿੰਘ ਬਾਠ, ਡੀ.ਐਸ.ਪੀ ਰਛਪਾਲ ਸਿੰਘ, ਗੁਰਨਾਮ ਸਿੰਘ ਛਾਜਲੀ, ਸਤਦੀਪ ਗਿੱਲ, ਗੁਰਪ੍ਰੀਤ ਹੈਰੀ, ਸੁਖਵੰਤ ਸਿੰਘ ਧੀਮਾਨ, ਰੰਗਕਰਮੀ ਸੈਮੂਅਲ ਜੌਨ, ਸਹਾਇਕ ਸਿਵਲ ਸਰਜਨ ਡਾ. ਜਗਮੋਹਨ ਸਿੰਘ ਆਦਿ ਮੌਜੂਦ ਸਨ।

Have something to say? Post your comment

 

More in Malwa

ਡੀਟੀਐੱਫ ਦੇ ਸੱਦੇ ਤੇ ਸੈਂਕੜੇ ਅਧਿਆਪਕਾਂ ਨੇ ਜ਼ਿਲ੍ਹਾ ਸਿੱਖਿਆ ਅਫਸਰ ਸੰਗਰੂਰ ਦੇ ਦਫ਼ਤਰ ਦੇ ਅੱਗੇ ਲਗਾਇਆ ਧਰਨਾ

ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਜ਼ਿਲ੍ਹਾ ਸੰਗਰੂਰ ਦੀ ਮੀਟਿੰਗ ਪ੍ਰਧਾਨ ਗੁਰਮੀਤ ਸਿੰਘ ਕਪਿਆਲ ਦੀ ਪ੍ਰਧਾਨਗੀ ਹੇਠ ਹੋਈ

ਪਿੰਡ ਮੰਡੋਫਲ ਦੇ ਕਿਸਾਨ ਜਸਵਿੰਦਰ ਸਿੰਘ ਨੇ ਡੀ.ਏ.ਪੀ. ਦੀ ਥਾਂ ਸਿੰਗਲ ਸੁਪਰ ਫਾਸਫੇਟ ਵਰਤਕੇ ਕੀਤੀ ਕਣਕ ਦੀ ਬਿਜਾਈ

ਊੜਾ ਅਤੇ ਜੂੜਾ ਬਚਾਉ ਲਹਿਰ’ ਵਲੋਂ ਕਰਵਾਏ ਕੁਇਜ ਮੁਕਾਬਲਿਆਂ ਵਿਚ ਬਾਬਾ ਸਾਹਿਬ ਦਾਸ ਸਕੂਲ ਨੇ ਪਹਿਲਾ ਸਥਾਨ ਹਾਸਲ ਕੀਤਾ

ਕਰਜ਼ਾ ਵਸੂਲੀ ਬਦਲੇ ਕਿਸੇ ਦੀ ਜਾਇਦਾਦ ਕੁਰਕ ਨਹੀਂ ਹੋਣ ਦੇਵਾਂਗੇ : ਉਗਰਾਹਾਂ

ਸੰਤ ਰਤਨ ਸਿੰਘ ਜੀ ਗੁ: ਅਤਰਸਰ (ਰਾੜਾ ਸਾਹਿਬ) ਵਾਲਿਆਂ ਦੀ ਤੀਸਰੀ ਬਰਸੀ ਮਨਾਈ 

ਸੁਨਾਮ ਵਿਖੇ ਕਿਸਾਨਾਂ ਨੇ ਮਾਰਕੀਟ ਕਮੇਟੀ ਦਾ ਦਫ਼ਤਰ  ਘੇਰਿਆ 

ਸਵਰਗੀ ਹਰਭਜਨ ਸਿੰਘ ਥਿੰਦ ਨੂੰ ਸ਼ਰਧਾਂਜਲੀਆਂ ਭੇਟ 

ਮੁੱਖ ਮੰਤਰੀ ਦੀ ਨਵੇਂ ਚੁਣੇ ਪੰਚਾਂ ਨੂੰ ਅਪੀਲ; ਆਪਣੇ ਪਿੰਡਾਂ ਨੂੰ ‘ਆਧੁਨਿਕ ਵਿਕਾਸ ਧੁਰੇ’ ਵਿੱਚ ਤਬਦੀਲ ਕਰੋ

ਸੁਨਾਮ ਪੁਲਿਸ ਵੱਲੋਂ ਸੱਤ ਮੈਂਬਰੀ ਲੁਟੇਰਾ ਗਿਰੋਹ ਕਾਬੂ