ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡਿਜੀਟਲ ਪੇਮੈਂਟ ਸਲੂਸ਼ਨ ਈ-ਰੂਪੀ ਨੂੰ ਵੀਡੀਉ ਕਾਨਫ਼ਰੰਸ ਜ਼ਰੀਏ ਲਾਂਚ ਕੀਤਾ। ਇਹ ਵਾਊਚਰ ਆਧਾਰਤ ਅਦਾਇਗੀ ਹੱਲ ਹੈ। ਈ-ਰੂਪੀ ਜ਼ਰੀਏ ਕੈਸ਼ਲੈਸ ਅਤੇ ਕੰਟੈਕਟ-ਲੈਸ ਤਰੀਕੇ ਨਾਲ ਡਿਜੀਟਲ ਅਦਾਇਗੀ ਕੀਤੀ ਜਾ ਸਕਦੀ ਹੈ। ਮੁੰਬਈ ਵਿਚ ਇਕ ਔਰਤ ਨੇ ਪ੍ਰਾਈਵੇਟ ਹਸਪਤਾਲ ਵਿਚ e-R”P9 ਈ-ਰੂਪੀ ਨਾਲ ਟੀਕਾਕਰਨ ਦਾ ਭੁਗਤਾਨ ਕੀਤਾ ਅਤੇ ਇਸ ਤਰ੍ਹਾਂ ਇਸ ਤਰੀਕੇ ਦੀ ਪਹਿਲੀ ਵਰਤੋਂਕਾਰ ਬਣ ਗਈ। ਇਸ ਅਹਿਮ ਡਿਜੀਟਲ ਪ੍ਰੋਗਰਾਮ ਵਿਚ ਦੇਸ਼ ਦੇ ਵੱਖ ਵੱਖ ਰਾਜਾਂ ਦੇ ਰਾਜਪਾਲਾਂ, ਕੇਂਦਰੀ ਮੰਤਰੀਆਂ, ਆਰਬੀਆਈ ਦੇ ਗਵਰਨਰ ਅਤੇ ਹੋਰ ਵਿਅਕਤੀਆਂ ਨੇ ਹਿੱਸਾ ਲਿਆ। ਮੋਦੀ ਨੇ ਕਿਹਾ, ‘ਅੱਜ ਦੇਸ਼, ਡਿਜੀਟਲ ਗਵਰਨੈਂਸ ਨੂੰ ਨਵਾਂ ਆਯਾਮ ਦੇ ਰਿਹਾ ਹੈ। ਈ ਰੂਪੀ ਵਾਊਚਰ, ਦੇਸ਼ ਵਿਚ ਡਿਜੀਟਲ ਲੈਣ-ਦੇਣ ਨੂੰ ਡੀਬੀਟੀ ਨੂੰ ਹੋਰ ਅਸਰਦਾਰ ਬਣਾਉਣ ਵਿਚ ਬਹੁਤ ਵੱਡੀ ਭੂਮਿਕਾ ਨਿਭਾਉਣ ਵਾਲਾ ਹੈ। ਇਸ ਨਾਲ ਟੀਚਾਗਤ, ਟਰਾਂਸਪੋਰਟ ਅਤੇ ਲੀਕੇਜ ਫ਼ਰੀ ਡਲਵਿਰੀ ਵਿਚ ਸਾਰਿਆਂ ਨੂੰ ਵੱਡੀ ਮਦਦ ਮਿਲੇਗੀ। ਸਰਕਾਰ ਹੀ ਨਹੀਂ, ਜੇ ਕੋਈ ਆਮ ਸੰਸਕਾ ਜਾਂ ਸੰਗਠਨ ਕਿਸੇ ਦੇ ਇਲਾਜ ਵਿਚ, ਕਿਸੇ ਦੀ ਪੜ੍ਹਾਈ ਵਿਚ ਜਾਂ ਦੂਜੇ ਦੇ ਕੰਮ ਲਈ ਕੋਈ ਮਦਦ ਕਰਨਾ ਚਾਹੁੰਦਾ ਹੈ ਤਾਂ ਕੈਸ਼ ਦੀ ਬਜਾਏ ਈ-ਰੂਪੀ ਦੇ ਸਕੇਗਾ। ਇਸ ਨਾਲ ਯਕੀਨੀ ਹੋਵੇਗਾ ਕਿ ਉਸ ਦੁਆਰਾ ਦਿਤਾ ਗਿਆ ਧਨ, ਉਸ ਦੇ ਕੰਮ ਵਿਚ ਲੱਗਾ ਹੈ ਜਿਸ ਲਈ ਉਹ ਰਕਮ ਦਿਤੀ ਗਈ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਸਾਡੇ ਦੇਸ਼ ਵਿਚ ਕੁਝ ਲੋਕ ਕਹਿੰੇਦੇ ਸਨ ਕਿ ਤਕਨੀਕ ਤਾਂ ਕੇਵਲ ਅਮੀਰਾਂ ਦੀ ਚੀਜ਼ ਹੈ, ਭਾਰਤ ਤਾਂ ਗ਼ਰੀਬ ਮੁਲਕ ਹੈ, ਇਸ ਲਈ ਭਾਰਤ ਲਈ ਤਕਨੀਕ ਦਾ ਕੀ ਕੰਮ। ਜਦ ਸਾਡੀ ਸਰਕਾਰ ਤਕਨੀਕ ਨੂੰ ਮਿਸ਼ਨ ਬਣਾਉਣ ਦੀ ਗੱਲ ਕਰਦੀ ਸੀ ਤਾਂ ਬਹੁਤ ਸਾਰੇ ਰਾਜਨੇਤਾ ਕੁਝ ਖ਼ਾਸ ਕਿਸਮ ਦੇ ਮਾਹਰ ਉਸ ’ਤੇ ਸਵਾਲ ਖੜਾ ਕਰਦੇ ਸਨ।