ਇਹ ਕੋਈ ਜ਼ਰੂਰੀ ਨਹੀਂ ਕਿ ਜਿਸ ਖ਼ੇਤਰ ਨੂੰ ਤੁਸੀਂ ਚੁਣ ਰਹੇ ਹੋ ਉਸ ਲਈ ਸੋਹਣਾ ਸੁਨੱਖਾ ਤੇ ਕੱਦ ਕਾਠ ਉੱਚਾ ਲੰਮਾਂ ਹੀ ਹੋਵੇ ਅੱਜ ਸਾਡੇ ਸਾਹਮਣੇ ਬੁਹਤ ਸਾਰੀਆਂ ਅਜਿਹੀਆਂ ਮਿਸਾਲਾਂ ਹਨ ਜਿਨ੍ਹਾਂ ਵਿੱਚ ਅਜਿਹੀਆਂ ਸ਼ਖਸ਼ੀਅਤਾਂ ਹਨ ਜਿਨ੍ਹਾਂ ਨੇ ਆਪਣੀ ਮੇਹਨਤ ਦੇ ਬਲਬੂਤੇ ਤੇ ਮੰਜ਼ਿਲਾਂ ਨੂੰ ਛੂਹਿਆ ਹੈ ਤੇ ਆਪਣੀ ਕਾਮਯਾਬੀ ਵਿੱਚ ਆਉਣ ਵਾਲੀਆਂ ਸਾਰੀਆਂ ਕਠਨਾਇਆ ਨੂੰ ਦੇਰ ਸਵੇਰ ਰਫੂ ਚੱਕਰ ਕਰ ਦਿੱਤਾ ਕਿਸੇ ਵੀ ਖੇਤਰ ਵਿੱਚ ਲੰਮਾਂ ਸਮਾਂ ਵਿਚਰਨ ਲਈ ਇਨਸਾਨ ਵਿੱਚ ਸਾਦਗੀਪਨ ਦਾ ਹੋਣਾ ਬੇਹੱਦ ਜ਼ਰੂਰੀ ਹੁੰਦਾ ਹੈ ਤੇ ਕਦੇ ਵੀ ਮੰਜ਼ਿਲ ਦੀ ਉੱਚਾਈ ਤੇ ਅੱਪੜ ਕੇ ਮਾਣ ਨਹੀ ਕਰੀਦਾ ਹਮੇਸ਼ਾ ਨੀਵੇਂ ਵੱਲ ਹੀ ਝੁਕਾਅ ਹੋਵੇ ਤਾਂ ਉਸ ਨਾਲ਼ ਕਾਮਯਾਬੀ ਦੀ ਗੱਡੀ ਲੀਹ ਤੇ ਚੜ੍ਹੀ ਰਹਿੰਦੀ ਹੈ ਪਰ ਏਸ ਸਭ ਲਈ ਲੰਮਾ ਸੰਘਰਸ਼ ਦਿ੍ੜ ਇਰਾਦਾ ਦਿਲ ਚ ਕੁਝ ਕਰਨ ਦਾ ਜਨੂੰਨ ਹੋਣਾ ਵੀ ਜ਼ਰੂਰੀ ਕਿਹਾ ਜਾ ਸਕਦਾ ਹੈ ਜੇਕਰ ਤੁਸੀ ਅਜਿਹਾ ਕਰਨ ਵਿੱਚ ਸਫ਼ਲ ਹੋ ਜਾਦੇ ਹੋ ਤਾ ਉਹ ਦਿਨ ਦੂਰ ਨਹੀਂ ਜਦੋਂ ਕਾਮਯਾਬੀ ਤੁਹਾਡਾ ਰਾਹ ਦੇਖ ਰਹੀ ਹੋਵੇਗੀ ਤੇ ਸੋਨੂੰ ਪਤਾ ਵੀ ਨਹੀਂ ਲੱਗਣਾ ਕਿ ਕਿਸ ਵਕ਼ਤ ਤੁਸੀਂ ਵੱਖਰਾ ਮੁਕਾਮ ਹਾਸਿਲ ਕਰ ਲਿਆ ਤੇ ਅੱਜ ਤੁਸੀ ਤਾਹੀ ਕੁੱਝ ਕਰਨ ਦੇ ਕਾਬਲ ਹੋ ਜਾਉਗੇ ਜੇਕਰ ਪੂਰੀ ਤਿਆਰੀ ਨਾਲ ਜਿਸ ਖ਼ੇਤਰ ਨੂੰ ਸਮਰਪਿਤ ਹੋ ਕੇ ਕੰਮ ਕਰ ਰਹੇ ਹੋ ਉਸ ਲਈ ਕਿੰਨੀ ਮੇਹਨਤ ਕੀਤੀ ਹੈ ਜਾਂ ਕਰ ਰਹੇ ਹੋ ਇਹ ਸਭ ਤੁਹਾਡੇ ਤੇ ਨਿਰਭਰ ਕਰਦਾ ਹੈ ਫਿਲਮ ਖੇਤਰ ਵਿੱਚ ਅਨੇਕਾਂ ਹੀ ਚਿਹਰੇ ਕੰਮ ਕਰ ਰਹੇ ਹਨ ਤੇ ਅਹਿਸਤਾ ਅਹਿਸਤਾ ਫ਼ਿਲਮ ਪਰਦੇ ਤੇ ਆਪਣੀ ਪਹਿਚਾਣ ਬਣਾਉਣ ਚ ਲੱਗੇ ਹੋਏ ਹਨ ਤੇ ਕੰਮ ਕਰਨ ਨੂੰ ਪੂਰੀ ਤਰਜੀਹ ਦੇ ਰਹੇ ਹਨ ਵੈਸੇ ਤਾਂ ਦਰਸ਼ਕ ਅਜਿਹੇ ਫ਼ਿਲਮੀ ਚਿਹਰਿਆਂ ਨੂੰ ਜਦ ਫ਼ਿਲਮ ਨਾਟਕਾਂ ਗੀਤਾਂ ਜ਼ਰੀਏ ਪਰਦੇ ਤੇ ਦੇਖਦੇ ਹਨ ਤਾਂ ਆਪ ਮੁਹਾਰੇ ਹੀ ਉਨ੍ਹਾਂ ਦੀ ਕਲਾਂ ਨੂੰ ਦੇਖ ਕੇ ਤਾੜੀਆਂ ਨਾਲ਼ ਸਵਾਗਤ ਕਰ ਦਿੰਦੇ ਹਨ ਜਿਸ ਨਾਲ ਕਲਾਕਾਰ ਦਾ ਹੋਂਸਲਾ ਤਾਂ ਵਧਦਾ ਹੀ ਇਸ ਨਾਲ਼ ਉਨ੍ਹਾਂ ਵੱਲੋਂ ਨਿਭਾਏ ਜਾਂਦੇ ਕਿਰਦਾਰਾਂ ਵਿੱਚ ਹੋਰ ਜਾਨ ਪਾਉਣ ਦੀ ਅਹਿਮ ਭੂਮਿਕਾ ਦਾ ਅਹਿਸਾਸ ਵੀ ਹੋ ਜਾਂਦਾ ਹੈ ਅਸੀਂ ਜਿਸ ਕਲਾਕਾਰ ਬਾਰੇ ਗੱਲ ਕਰਨ ਜਾ ਰਹੇ ਹਾ ਉਹ ਵੀ ਕੁੱਝ ਨਿਵੇਕਲੇ ਅੰਦਾਜ ਵਿੱਚ ਕੰਮ ਕਰਨ ਦਾ ਜਨੂੰਨੀ ਹੈ ਮੇਰੀ ਮੁਰਾਦ ਮਧਰੇ ਕੱਦ ਤੇ ਕਲਾਂ ਚ ਹੰਢੇ ਹੋਏ ਕਲਾਕਾਰ ਰਣਦੀਪ ਭੰਗੂ ਤੋ ਹੈ ਜਿਸ ਨੂੰ ਦੇਖ ਦਰਸ਼ਕ ਆਪ ਮੁਹਾਰੇ ਹੀ ਉਸ ਦੇ ਕੰਮ ਦੀ ਤਾਰੀਫ਼ ਕਰਨ ਲੱਗਦੇ ਹਨ ਕਿਉਕਿ ਰਣਦੀਪ ਭੰਗੂ ਦੇ ਕੱਦ ਨੂੰ ਦੇਖ ਕੇ ਇਹ ਲੱਗਦਾ ਨਹੀ ਕਿ ਇਸ ਵਿੱਚ ਐਨਾਂ ਕੁੱਝ ਕਰਨ ਦੀ ਚਾਹਤ ਹੋਵੇਗੀ ਜਿਵੇਂ ਕਿ ਮੈ ਪਹਿਲਾਂ ਹੀ ਕਿਹਾਂ ਕਿ ਕੱਦ ਕਾਠ ਸੋਹਣੀ ਸੁਰਤ ਇਹ ਸਭ ਵਿਖਾਵਾਂ ਹੈ ਤੇ ਇਸ ਧਾਰਨਾਂ ਨੂੰ ਰਣਦੀਪ ਨੇ ਆਪਣੀ ਕਲਾਂ ਰਾਹੀਂ ਪੇਸ਼ ਕਰਕੇ ਸਾਬਤ ਕਰ ਦਿੱਤਾ ਹੈ ਕਿ ਜੇਕਰ ਕੂਝ ਕਰਨ ਦੀ ਇੱਛਾ ਹੋਵੇ ਤਾਂ ਮੇਹਨਤ ਲਗਨ ਕੂਝ ਬਣਨ ਦਾ ਸੁਪਨਾ ਹੋਣਾ ਚਾਹੀਦਾ ਹੈ ਤੇ ਇਹ ਧਾਰਨਾ ਰਣਦੀਪ ਭੰਗੂ ਨੇ ਟੀ ਵੀ ਤੇ ਸਿਨੇਮਾਂ ਸਕਰੀਨ ਤੇ ਕੰਮ ਕਰਕੇ ਸਾਬਤ ਕਰ ਦਿੱਤਾ ਹੈ ਕਲਾਕਾਰ ਰਣਦੀਪ ਭੰਗੂ ਦਾ ਪਿਛੋਕੜ ਪਿੰਡ ਚੂਹੜ ਮਾਜਰਾ ਜਿਲ੍ਹਾ ਰੋਪੜ ਹੈ ਪਿਤਾ ਦਲਬਾਰਾ ਸਿੰਘ ਦੇ ਗ੍ਰਹਿ ਵਿਖੇ ਮਾਤਾ ਸ੍ਰੀਮਤੀ ਬਲਵਿੰਦਰ ਕੌਰ ਦੀ ਕੁੱਖੋਂ ਪੈਦਾ ਹੋਏ ਇਸ ਹੋਣਹਾਰ ਪੁੱਤਰ ਨੇ ਮਾਪਿਆਂ ਦਾ ਨਾਂਅ ਦੂਰ ਦੂਰ ਤੱਕ ਰੋਸ਼ਨ ਕੀਤਾਂ ਹੈ ਮੁੱਢਲੀ ਪੜ੍ਹਾਈ ਪਿੰਡ ਦੇ ਸਕੂਲ ਤੇ ਕੂਝ ਡੀ ਏ ਵੀ ਪਬਲਿਕ ਸਕੂਲ ਰੋਪੜ ਚ ਕਰਨ ਤੋ ਇਲਾਵਾ ਕਾਲਜ ਵਿੱਚ ਜਾ ਕੇ ਪੁਰੀ ਕੀਤੀ ਰਣਦੀਪ ਪੜ੍ਹਾਈ ਸਮੇ ਚ ਕਬੱਡੀ ਦਾ ਵਧੀਆ ਖਿਡਾਰੀ ਵੀ ਰਿਹਾ ਤੇ ਸਰਕਲ ਸਟਾਈਲ ਚ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਮਾਂ ਖੇਡ ਕਬੱਡੀ ਖੇਡ ਕੇ ਚੰਗਾ ਪ੍ਰਦਰਸ਼ਨ ਕਰਕੇ ਨਾਮਣਾਂ ਖੱਟਿਆ ਪਰ ਉਸ ਅੰਦਰ ਕੁਝ ਵੱਖਰਾ ਕਰਕੇ ਦਿਖਾਉਣ ਦਾ ਇੱਕ ਜਨੂੰਨ ਸਵਾਰ ਸੀ ਕਿਉਂਕਿ ਉਹ ਇਹ ਸਾਬਤ ਕਰਨਾਂ ਚਾਹੁੰਦਾ ਸੀ ਕਿ ਭਾਵੇਂ ਉਹ ਕੱਦੋ ਮਧਰਾ ਹੈ ਪਰ ਉਹ ਬੁਹਤ ਕੁਝ ਕਰ ਸਕਦਾ ਹੈ ਤਾ ਕਿ ਉਸ ਵਾਗ ਹੋਰ ਲੋਕਾ ਨੂੰ ਵੀ ਹੋਸਲਾ ਮਿਲੇ ਸ਼ੁਰੂਆਤੀ ਦੋਰ ਭਾਵ ਪੜ੍ਹਾਈ ਸਮੇਂ ਤੋਂ ਸਕੂਲ ਕਾਲਜ ਵਿੱਚ ਹੁੰਦੇ ਛੋਟੇ ਛੋਟੇ ਕਲਾਂ ਰੂਪੀ ਪ੍ਰੋਗਰਾਮਾਂ ਵਿੱਚ ਵਧ ਚੜ੍ਹ ਕੇ ਹਿੱਸਾ ਲੈਦਿਆ ਉਸ ਨੂੰ ਪਤਾ ਵੀ ਨਹੀਂ ਲੱਗਿਆਂ ਉਹ ਕਦੋ ਆਪ ਆਪਣੇ ਕੱਦ ਤੋ ਉਚੇ ਕਿਰਦਾਰ ਕਰਨ ਵਾਲੇ ਕਲਾਕਾਰਾਂ ਦੀ ਕਤਾਰ ਚ ਸ਼ਾਮਲ ਹੋ ਗਿਆ ਤੇ ਪੱਕੇ ਤੋਰ ਤੇ ਰੰਗਕਰਮੀ ਗੁਰੂਆਂ ਤੋ ਰੰਗਮੰਚ ਦੀ ਬਰੀਕੀਆਂ ਸਿੱਖਣ ਦਾ ਗੁਣ ਹਾਸਲ ਕਰਨ ਲੱਗਾ ਇਸ ਪਿੱਛੇ ਉਹ ਫ਼ਿਲਮ ਇੰਡਸਟਰੀ ਦੇ ਦਿੱਗਜ ਕਲਾਕਾਰ ਮਲਕੀਤ ਰੋਣੀ ਨੂੰ ਆਪਣਾ ਸਭ ਕੁਝ ਮੰਨਦਾ ਹੈ ਜਿਹਨਾਂ ਦੀ ਛਤਰ ਛਾਇਆ ਹੇਠ ਬੁਹਤ ਕੁੱਝ ਸਿੱਖਣ ਨੂੰ ਮਿਲਿਆ ਤੇ ਮਿਲ ਰਿਹੈ ਹੈਂ ਕਲਾਕਾਰ ਰਣਦੀਪ ਭੰਗੂ ਨੇ ਆਪਣੇ ਕਰੀਅਰ ਦੀ ਪਾਰੀ ਫ਼ਿਲਮ ਕਲਾਕਾਰ ਮੈਡਮ ਗੁਰਪ੍ਰੀਤ ਭੰਗੂ ਦੇ ਚੇਤਨਾਂ ਕਲਾਂ ਮੰਚ ਚਮਕੋਰ ਸਾਹਿਬ ਤੋ ਕੀਤੀ ਜਿਥੇ ਉਸ ਨੇ ਨਾਟਕ ਡਾਇਰੈਕਟਰ ਗੁਰਨੈਲ ਮਠਾਣ ਦੀ ਨਿਰਦੇਸ਼ਨਾ ਵਿੱਚ ਨਾਟਕ ਮਿੱਟੀ ਰੁਦਨ ਕਰੇ,ਇਹ ਲਹੂ ਕਿਸ ਦਾ ਹੈ,ਸਰਪੰਚਨੀ, ਤਮਾਸ਼ਾ, ਹਿੰਦੋਸਤਾਨ,ਟੋਆ, ਮੈਂ ਇਹ ਨਹੀ ਹੋਣ ਦਿਆਂਗੀ,ਨਵੀ ਸਵੇਰ ਤੇ ਸਰਹੱਦਾਂ ਹੋਰ ਵੀ ਨੇ ਆਦਿ ਖੇਡੇ ਇਸ ਤਰ੍ਹਾਂ ਹੀ ਰੰਗਮੰਚ ਦੇ ਬਾਬਾ ਬੋਹੜ ਸਵ:ਗੁਰਸ਼ਰਨ ਸਿੰਘ ਉਰਫ਼ ਭਾਈ ਮੰਨਾ ਸਿੰਘ ਦੇ ਨਾਟਕ ਗੁਰੱਪ ਚੰਡੀਗੜ੍ਹ ਸਕੂਲ ਆਫ ਡਰਾਮਾਂ ਚ ਨਾਟਕ ਡਰਾਇਕੈਟਰ ਇੱਕਤਰ ਸਿੰਘ ਦੀ ਸਰਪ੍ਰਸਤੀ ਵਿੱਚ ਨਾਟਕ ਬੱਬਰ ਅਕਾਲੀ,ਸੱਤ ਬਿਗਾਨੇ, ਮੁਨਸ਼ੀ ਖ਼ਾਨ, ਖ਼ੂਹ ਦਾ ਡੱਡੂ,ਚਣਾ ਦੇ ਪਾਣੀ,ਤੇ ਮਿੱਟੀ ਦਾ ਮੁੱਲ ਨਾਟਕ ਖੇਡੇ ਤੇ ਨਾਟਕ ਮਿੱਟੀ ਦਾ ਮੁੱਲ ਵਿਚਲੇ ਮਿਲਖੀ ਦੇ ਕਿਰਦਾਰ ਨੇ ਗੂੜ੍ਹੀ ਪਹਿਚਾਣ ਬਣਾਉਣ ਚ ਅਹਿਮ ਰੋਲ ਪਾਇਆ ਤੇ ਦਰਸ਼ਕਾਂ ਦਾ ਖੂਬ ਪਿਆਰ ਬਟੋਰਿਆ,ਜਦ ਕਿ ਅਕਸ਼ ਰੰਗਮੰਚ ਸਮਰਾਲਾ ਦੇ ਨਾਟਕ ਗੁਰੱਪ ਚ ਡਰਾਇਕੈਟ ਰਾਜਵਿੰਦਰ ਸਮਰਾਲਾ ਦੀ ਨਿਰਦੇਸ਼ਨਾ ਵਿੱਚ ਨਾਟਕ ਚੀਕ, ਜਲਪਰੀ, ਮਾਵਾਂ ਦੇ ਦੁੱਖੜੇ,ਕੋਣ ਸੁਣੇ, ਧਾਰਮਿਕ ਨਾਟਕ ਸਤਿਗੁਰ ਨਾਨਕ ਪ੍ਰਗਟਿਉ ਵਿੱਚ ਮੋਲਵੀ ਦੇ ਕਰੈਕਟਰ ਨੇ ਵੀ ਵੱਖਰੀ ਪਛਾਣ ਦਿੱਤੀ ਰਣਦੀਪ ਭੰਗੂ ਰੰਗਮੰਚ ਰਾਹੀ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਕਲਾਂ ਦਾ ਜਾਦੂ ਬਖੇਰ ਚੁਕਿਆਂ ਹੈਂ ਤੇ ਇਸ ਵੇਲੇ ਇਕ ਵਧੀਆਂ ਕਲਾਕਾਰ ਬਣਕੇ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ ਰਿਹਾ ਕਿਸਮਤ ਨੇ ਸਾਥ ਦਿੱਤਾ ਭੰਗੂ ਨੇ ਫ਼ਿਲਮਾਂ ਵਿੱਚ ਪ੍ਰਵੇਸ਼ ਕਰ ਲਿਆ ਤੇ ਪਹਿਲੀ ਪੰਜਾਬੀ ਫ਼ਿਲਮ "ਇਹ ਜਨਮ ਤੁਮਹਾਰੇ ਲੇਖੇ,ਤੋ ਸ਼ੁਰੂਆਤ ਕਰਕੇ ਫਿਰ ਪਿੱਛੇ ਮੁੜ ਕੇ ਨਹੀਂ ਦੇਖਿਆ ਹੁਣ ਤੱਕ ਕਲਾਕਾਰ ਰਣਦੀਪ ਭੰਗੂ ਪੰਜਾਬੀ ਫ਼ਿਲਮ ਦੁੱਲਾ ਭੱਟੀ,ਕਰੇਜੀ ਟੱਬਰ,ਅਰਜਨ, ਸਰਦਾਰ ਮੁਹੰਮਦ,ਪ੍ਰਹਣਾ,ਦੋ ਦੂਣੀ ਪੰਜ,ਲੁਕਣ ਮਿੱਚੀ, ਸਿੰਗਮ ਦਾ ਰੀਮੇਕ,ਭਗਤ ਸਿੰਘ ਦੀ ਉਡੀਕ,ਢੋਲ ਰੱਤੀ, ਗਿੱਦੜ ਸਿੰਗੀ, ਦੂਰਬੀਨ, ਉੱਨੀਂ ਇੱਕੀ, ਭਲਵਾਨ ਸਿੰਘ,ਤੋ ਇਲਾਵਾ ਮਸ਼ਹੂਰ ਗਾਇਕ ਤੇ ਅਦਾਕਾਰ ਤਰਸੇਮ ਜੱਸੜ ਦੇ ਗੀਤ "ਰੋਂਦਾ ਵਾਲਾ, ਗਾਇਕ ਤੇ ਗੀਤਕਾਰ ਸ਼ਿਵਜੋਤ ਨਾਲ ਗੀਤ " ਵਿਆਹ ਚ ਗਾਹ,ਤੇ ਗਾਇਕ ਸੰਦੀਪ ਬਰਾੜ ਨਾਲ਼ ਗੀਤ "ਪਚ ਦੀ ਨੀ,ਤੋ ਇਲਾਵਾ ਵੈਬ ਸੀਰੀਜ ਗੈਗਲੈਡ ਚ ਅਦਾਕਾਰੀ ਕਰ ਚੁੱਕਿਆ ਹੈ ਤੇ ਆਉਣ ਵਾਲੇ ਦਿਨਾਂ ਚ ਰੀਲੀਜ਼ ਲਈ ਤਿਆਰ ਫਿਲਮਾਂ ਤਖਤਗੜ੍ਹ, ਉੱਚਾ ਪਿੰਡ,ਕਾਲੇ ਕੱਛਿਆਂ ਵਾਲੇ,ਸਤਰੰਜ, ਰੇਂਜ 302, ਤੇ ਭੂਤ ਅੰਕਲ ਤੁਸੀ ਗਰੇਟ ਹੋ ਵਗੈਰਾ ਫ਼ਿਲਮਾਂ ਵਿੱਚ ਵੱਖਰੇ ਤਰ੍ਹਾਂ ਦੇ ਕਿਰਦਾਰਾਂ ਵਿੱਚ ਦਰਸ਼ਕਾਂ ਨੂੰ ਬੇਹੱਦ ਪਸੰਦ ਆਵੇਗਾ ਰਣਦੀਪ ਭੰਗੂ ਇਸ ਕਾਮਯਾਬੀ ਪਿੱਛੇ ਜਿਥੇ ਆਪਣੇ ਮਾਪਿਆਂ ਦਾ ਅਹਿਸਾਨ ਮੰਦ ਹੈ ਉਥੇ ਹੀ ਇਸ ਖ਼ੇਤਰ ਚ ਮੁਕਾਮ ਤੇ ਪੁਹਚਾਉਣ ਲਈ ਅਦਾਕਾਰ ਕਰਮਜੀਤ ਅਨਮੋਲ, ਮਲਕੀਤ ਰੋਣੀ, ਮੈਡਮ ਗੁਰਪ੍ਰੀਤ ਭੰਗੂ,ਗੁਰਨੈਲ ਮਠਾਣ,ਇੱਕਤਰ ਸਿੰਘ, ਰਾਜਵਿੰਦਰ ਸਮਰਾਲਾ, ਮੱਖਣ ਖੋਖਰ,ਤੇ ਹਰਵਿੰਦਰ ਔਜਲਾ ਜਿਹੀਆਂ ਦਿੱਗਜ਼ ਹਸਤੀਆਂ ਦਾ ਸਦਾ ਰਿਣੀ ਰਹੇਗਾ ਜਿਨਾਂ ਨੇ ਉਸ ਨੂੰ ਕਲਾਂ ਖ਼ੇਤਰ ਚ ਬਾਂਹ ਫੜ ਕੇ ਚੱਲਣਾ ਸਿੱਖਾਇਆ
ਜੌਹਰੀ ਮਿੱਤਲ ਪਿੰਡ ਤੇ ਡਾਕ ਬੁਜਰਕ ਤਹਿਸੀਲ ਸਮਾਣਾ ਪਟਿਆਲਾ 98762 -20422