Thursday, November 21, 2024

Entertainment

ਪੰਜਾਬੀ ਫ਼ਿਲਮ 'ਕਦੇ ਹਾ ਕਦੇ ਨਾ' ਰਾਹੀ ਵੱਖਰੇ ਅੰਦਾਜ਼ ਚ ਨਜਰ ਆਏਗਾ ਕਲਾਕਾਰ: ਹੈਪੀ ਸਿੰਘ

December 09, 2021 08:17 PM
johri Mittal Samana
ਬੇਸ਼ੱਕ ਇਸ ਵੇਲੇ ਅਣਗਿਣਤ ਚਿਹਰੇ ਫਿਲਮਾਂ ਦੇ  ਖ਼ੇਤਰ ਵਿੱਚ ਵੱਡੀ ਪੱਧਰ ਤੇ ਸਰਗਰਮ ਹਨ ਪਰ ਇਸ ਸੰਘਰਸ਼ ਭਰੇ ਦੋਰ ਵਿੱਚੋਂ ਨਿਕਲ ਕੇ ਜੋ ਕਲਾਕਾਰ ਦਰਸ਼ਕਾਂ ‌ਵਿੱਚ ਆਪਣੀ ‌ਵੱਖਰੀ ਪਹਿਚਾਣ ਬਣਾਉਦੇ ਆ ਰਹੇ ‌ਹਨ ਉਹਨਾ ਦੇ ਕਿਰਦਾਰਾਂ ਨੂੰ ਲੰਮਾ ਸਮਾਂ ਯਾਦ ਰੱਖਿਆ ਜਾਦਾ ਹੈ। ਜਿਸ ਦੀਆ ਬਹੁਤ  ਸਾਰੀਆਂ ਮਿਸਾਲਾਂ ਵੀ ਹਨ।
ਖ਼ੇਤਰ ਕੋਈ ਵੀ ਹੋਵੇ ਇੱਕ ਕਲਾਕਾਰ ਵਲੋ ਨਿਭਾਏ ਕਿਰਦਾਰ ਨੂੰ ਉਸ ਵਲੋਂ  ਕਿੰਨੀ ਤਿਆਰੀ ਤੇ ‌ਮੇਹਨਤ ਨਾਲ ਕੰਮ ਕੀਤਾ ਜਾਂਦਾ ਹੈ ਇਸ ਦਾ ਸਬੂਤ ਦਰਸ਼ਕਾਂ ਦੀਆਂ ਤਾੜੀਆ ਨਾਲ ਮਿਲ ਜਾਂਦਾ ਹੈ ਜੋ ਉਸ ਵੱਲੋਂ ਕੀਤੇ ਕਿਰਦਾਰ ਦਾ ਮੁੱਲ ਮੋੜਨ ਵਿੱਚ ਸਫ਼ਲਤਾ ਦੀ ਨੀਂਹ  ਕਿਹਾ ਜਾ ਸਕਦਾ ਹੈ। ਜਿਸ ਨਾਲ ਉਸ ਕਲਾਕਾਰ ਦੀ ਹੋਸਲਾ ਅਫ਼ਜ਼ਾਈ ਤਾਂ ਹੁੰਦੀ ਹੀ ਹੈ ਨਾਲੋਂ ਨਾਲ ਕਲਾ ਖ਼ੇਤਰ ਵਿਚ ਅੱਗੇ ਵਧਣ ਲਈ ਰਸਤੇ ਵੀ ਖੁੱਲ ਜਾਂਦੇ ਹਨ। ਵੈਸੇ ਕਿਸ ਵਿਅਕਤੀ ਨੂੰ ਕਿਹੜੇ ਰਸਤੇ ਤੇ ਕਦੋ ਸਫ਼ਲਤਾ ਮਿਲ ਜਾਵੇ ਇਹ ਸਭ ਤਾਂ ਉਸ ਡਾਢੇ ਦੇ ਹੱਥ ਹੈ। ਜੇਕਰ ਲੰਮੇ ਸਮੇਂ ਤੋਂ ਕਲਾ ਖ਼ੇਤਰ ਵਿੱਚ ਰਹਿ ਕੇ ਇਸ ਦੀਆਂ  ਬਾਰੀਕੀਆਂ ਵੱਲ ਧਿਆਨ ਦਿੱਤਾ ਜਾਵੇ ਤਾਂ ਉਹ ਦਿਨ ਵੀ ਦੂਰ ਨਹੀ ਹੁੰਦੇ ਜਦੋਂ  ਇਕ ਤੋ ਬਾਅਦ ਇੱਕ ਪ੍ਰੋਜੈਕਟ ਮਿਲਣੇ ਸ਼ੁਰੂ ਹੋ ਜਾਣ ਤਾਂ ਇਹ ਸਮਝੋ ਕਿ ਦਰਸ਼ਕਾਂ ਨੇ ਕਲਾ ਦਾ ਮੁੱਲ ਪਾਉਣਾ ਸ਼ੁਰੂ ਕਰ ਦਿੱਤਾ ਹੈ।
ਜੇਕਰ ਪਿੱਛੇ ਮੁੜ ਕੇ ਦੇਖੀਏ ਤਾਂ ਛੋਟੇ ਵੱਡੇ ਪਰਦੇ ਲਈ ਵਧੇਰੇ ਨਾਟਕਾਂ/ਫ਼ਿਲਮਾਂ ਆਦਿ ਦੇ ਨਿਰਮਾਣ ਦੀ ਗਿਣਤੀ ਵਿਚ ਚੋਖਾ ਵਾਧਾ ਹੋਇਆ ਹੈ ਜਿਸ ਨਾਲ ਹਰ ਛੋਟੇ ਵੱਡੇ ਰੰਗਮੰਚ ਦੇ ਕਲਾਕਾਰਾਂ ਦਾ ਮੁੱਲ ਵੀ ਪਿਆ ਹੈ। ਵੱਡੀ ਪੱਧਰ ਤੇ ਇਸ ਖ਼ੇਤਰ ਵਿਚ ਨਵੇ ਕਲਾਕਾਰਾਂ ਦੀ ਆਮਦ ਹੋਈ ਹੈ ਬੰਬਈ ਫ਼ਿਲਮ ਨਗਰੀ ਵਿੱਚ ਪੱਕੇ ਪੈਰੀਂ ਸਥਾਪਤ ਹੋਣ ਲਈ ਦਿਨ-ਰਾਤ ਇਕ ਕਰਕੇ ਛੋਟੇ ਛੋਟੇ ਕਿਰਦਾਰ ਰਾਹੀ ਵੱਡੀ ਸਫਲਤਾ ਪਾਉਂਣ ਵਾਲੇ ਕਲਾਕਾਰਾਂ ਦੀਆ ਅਨੇਕਾ ਹੀ ਉਦਾਹਰਣਾਂ  ਹਨ।  ਸ਼ਾਇਦ ਉਹ  ਸੰਘਰਸ਼ ਕਰ ਰਹੇ ਕਲਾਕਾਰਾਂ ਲਈ ਮਾਰਗ ਦਾ ਰਸਤਾ ਵੀ ਬਣਦੇ ਹਨ। ਜਿਨ੍ਹਾਂ ਦੀ ਹਿਸਟਰੀ ਪੜ ਸੁਣ ਕੇ ਸੋਚ ਬਦਲ ਜਾਂਦੀ ਹੈ ਤੇ ਅੱਗੇ ਵਧਣ ਲਈ ਪੂਰੀ ਤਰ੍ਹਾਂ ਨਾਲ ਸੰਜੀਵਨੀ ਬੂਟੀ ਦਾ ਕੰਮ ਕਰਦੀ ਹੈ।  ਜਦੋ ਦਰਸ਼ਕ ਕਿਸੇ ਕਲਾਕਾਰ ਨੂੰ ਰੰਗੀਨ ਪਰਦੇ ਤੇ ਦੇਖਦੇ ਹਨ ਤਾਂ  ਉਸ ਦੇ ਅਗਲੇ ਪਿਛਲੇ ਕੰਮਾਂ  ਦਾ ਵੀ ਜ਼ਿਕਰ ਸ਼ੁਰੂ ਹੋ ਜਾਂਦਾ ਹੈ  ਕਿ ਇਸ ਕਲਾਕਾਰ ਨੇ ਤਾਂ  ਪਹਿਲਾਂ ਫਲਾਣੀ ਫ਼ਿਲਮ ਜਾਂ ਨਾਟਕ ਵਿਚ ਬੜਾ ਵਧੀਆ ਕੰਮ ਕੀਤਾ ਸੀ।
ਹੁਣ ਇਸ ਵਿਚ ਜਮੀ ਸਿਰਾ ਈ ਕਰਾਤਾ ਬਹੁਤੀ ਵਾਰ ਸਿਰਫ਼ ਕਿਰਦਾਰ ਕਰਕੇ ਹੀ ਜਾਣਿਆ ਜਾਂਦਾ ਹੈ ਪਰ ਉਸ ਦੇ ਫ਼ਿਲਮੀ ਨਾਂ ਤੋ ਦਰਸ਼ਕ ਪੂਰੀ ਤਰ੍ਹਾਂ ਵਾਕਿਫ ਹੀ ਨਹੀਂ ਹੁੰਦੇ ਤੇ ਉੱਗਲਾਂ ਦੀਆਂ ਗੰਢਾਂ  ਭੰਨਣ ਲਈ ਮਜਬੂਰ ਹੋ ਜਾਦੇ ਹਨ।  ਕਲਾਕਾਰ ਦਾ ਨਾਮ ਕੀ ਹੈ  ਜਾਂ ਫਿਰ ਕਿਸੇ ਫ਼ਿਲਮ /ਨਾਟਕ ਵਿੱਚ ਕੀਤੇ ਕਰੈਕਟਰ ਵਾਲੀ ਪਹਿਚਾਣ ਮਿਲ ਜਾਂਦੀ ਹੈ ਜਿਸ ਕਰਕੇ ਦਰਸ਼ਕ ਵਰਗ ਉਸ ਨੂੰ ਉਸ ਨਾਮ ਜਾਂ ਕਰੈਕਟਰ ਨਾਲ ਜਿਆਦਾ ਜਾਨਣਾ ਸ਼ੁਰੂ ਕਰ ਦਿੰਦੇ ਹਨ।ਇਸ ਲੇਖ ਵਿਚ ਅਸੀ ਇੱਕ ਅਜਿਹੇ ਹੀ ਕਲਾਕਾਰ/ਮਿਊਜ਼ਿਕ ਡਾਇਰੈਕਟਰ ਦਾ ਜ਼ਿਕਰ ਕਰ ਰਹੇ ਹਾਂ  ਜਿਸ ਨੂੰ ਸੱਚਮੁੱਚ ਹੀ ਪਹਿਚਾਣ ਅਜਿਹੇ ਤਾਰੀਕੇ ਨਾਲ ਮਿਲੀ ਹੈ ਜਿਸ ਨੂੰ ਦਰਸ਼ਕਾਂ ਨੇ ਬੇਹੱਦ ਪਸੰਦ ਕੀਤਾ ਹੈ। ਤਕਰੀਬਨ ਦੋ ਦਹਾਕਿਆਂ ਤੋਂ ਬੰਬਈ ਫ਼ਿਲਮ ਨਗਰੀ ਵਿੱਚ ਰਹਿਕੇ ਮਿਊਜ਼ਿਕ ਦੀਆਂ ਬਾਰੀਕੀਆਂ ਸਿੱਖਣ ਵਾਲੇ ਇਸ ਫ਼ਨਕਾਰ ਕਲਾਕਾਰ ਦਾ ਨਾਮ ਹੈਪੀ ਸਿੰਘ ਹੈ ਜੋ ਆਪਣੇ ਨਾਮ ਦੀ ਤਰ੍ਹਾਂ ਹਰ ਵੇਲੇ ਖੁਸ਼ ਮਿਜਾਜ਼ ਰਹਿੰਦਾ ਹੈ ਇਸ ਹਰਦਿਲ ਅਜੀਜ਼ ਕਲਾਕਾਰ ਦੇ ਚਿਹਰੇ ਨੂੰ ਦੇਖ ਕੇ ਆਪ ਮੁਹਾਰੇ ਹੀ ਹਾਸਾ ਫੁੱਟ ਪੈਂਦਾ ਹੈ ਕਿਉਂਕਿ ਇਸ ਨੂੰ ਪ੍ਰਮਾਤਮਾ ਨੇ ਕਲਾ ਦਾ ਜੋ ਗੁਣ ਦਿੱਤਾ ਹੈ ਸ਼ਾਇਦ ਹੀ ਕਿਸੇ ਹੋਰ ਦੇ ਹਿੱਸੇ ਆਇਆ ਹੋਵੇ। 

ਲਿੰਕ ਨੂੰ ਕਲਿਕ ਕਰੋ ਤੇ ਆਰਟੀਕਲ ਪੜ੍ਹੋ : ਪੁਰਾਤਨ ਪੰਜਾਬ ਦੇ ਦਿਲਚਸਪ ਮਾਹੌਲ ਨਾਲ ਜੁੜੀ ਕਾਮੇਡੀ ਭਰਪੂਰ ਫ਼ਿਲਮ ‘ਸ਼ਾਵਾ ਨੀਂ ਗਿਰਧਾਰੀ ਲਾਲ’

ਹੈਪੀ ਸਿੰਘ ਪਟਿਆਲਾ ਦਾ ਰਹਿਣ ਵਾਲਾ ਹੈ ਜਿਸ ਨੇ ਹੁਣ ਤੱਕ ਪੰਜਾਬੀ ਦੀਆਂ ਕਈ ਫ਼ਿਲਮਾਂ ਵਿੱਚ ਕੰਮ ਕਰਕੇ ਦਰਸ਼ਕਾਂ ਵਿੱਚ ਵੱਖਰੀ ਪਛਾਣ ਬਣਾਈ ਹੈ। ਉਹ ਜਿਥੇ ਇਕ ਵਧੀਆ ਫ਼ਿਲਮ ਕਲਾਕਾਰ ਹੈ ਉਥੇ ਹੀ ਉਹ ਲੰਮੇ ਸਮੇਂ ਤੋਂ ਮਿਊਜ਼ਿਕ ਡਾਇਰੈਕਟਰ ਵਜੋਂ ਵੀ ਬੰਬਈ ਰਹਿ ਕੇ ਕੰਮ ਕਰ ਰਿਹਾ ਹੈ। ਉਸ ਨੇ ਸੰਗੀਤ ਦੇ ਗੁਰ ਮਨੋਜ ਪ੍ਰਵੀਨ ਤੋ ਸਿੱਖੇ।  ਮਾਇਆ ਨਗਰੀ ਚ ਸੰਗੀਤ ਦੇ ਦਿੱਗਜਾਂ ਨਾਲ ਕੰਮ ਕਰਕੇ ਕਾਫ਼ੀ ਕੁੱਝ ਸਿੱਖਿਆ।  ਹੈਪੀ ਸਿੰਘ  ਨੇ ਪਹਿਲੀ ਵਾਰ ਪੰਜਾਬੀ ਫ਼ਿਲਮ ਮਾਈ ਸੈਲਫ ਪੇਂਡੂ ਵਿੱਚ ਕੰਮ ਕੀਤਾ। ਇਸ ਤੋ ਬਾਅਦ ਫ਼ਿਲਮਾਂ ਗਿੱਦੜ ਸਿੰਗੀ, ਮੈਰਿਜ਼ ਪੈਲੇਸ, ਮਿਸਟਰ ਐਂਡ ਮਿਸਿਜ਼ 420, ਪੁਆੜਾ, ਆਦਿ ਵਿੱਚ ਕੰਮ ਕੀਤਾ। ਜਿਨ੍ਹਾਂ ਵਿਚਲੀ ਅਦਾਕਾਰੀ ਨੇ ਹੈਪੀ ਸਿੰਘ ਲਈ ਕੰਮ ਦੇ ਦਰਵਾਜ਼ੇ ਖੋਲ੍ਹ ਦਿੱਤੇ ਸੀ।

ਲਿੰਕ ਨੂੰ ਕਲਿਕ ਕਰੋ ਤੇ ਆਰਟੀਕਲ ਪੜ੍ਹੋ : ਡਾਇਰੈਕਟਰ ਰਵੀ ਪੁੰਜ ਦਾ ਪਹਿਲੀ ਹਿੰਦੀ ਫਿਲਮ ਖਿਲਜ਼ੀ ਨਾਲ ਬਾਲੀਵੁੱਡ ’ਚ ਆਗ਼ਾਜ਼

ਹੈਪੀ ਸਿੰਘ ਦੱਸਦਾ ਹੈ ਕਿ ਫ਼ਿਲਮ ਮਿਸਟਰ ਐਂਡ ਮਿਸਿਜ਼ 420 ਵਿਚਲੇ ਅਮਲੀ ਦੇ ਕਿਰਦਾਰ ਨੇ ਉਸ ਨੂੰ ਇੱਕ ਵੱਖਰੀ ਪਛਾਣ ਦਿੱਤੀ। ਜਿਸ ਵਿਚ ਉਸ ਨੇ ਭੁੱਕੀ (ਨਸ਼ਾ)ਖਾਣ ਵਾਲੇ ਅਮਲੀ ਦਾ ਕਿਰਦਾਰ ਨਿਭਾਇਆ ਸੀ। ਬੇਸ਼ੱਕ ਨਸ਼ਾ ਸਾਡੀ ਨੋਜਵਾਨੀ ਲਈ ਘਾਤਕ ਹੈ। ਜਿਸ ਨਾਲ ਘਰਾ ਦੇ ਘਰ ਤਬਾਹ ਹੋ ਗਏ ਹਨ ਜੋ ਹਕੀਕਤ ਚ ਵੀ ਮਾੜਾ ਹੈ। ਜਦੋ ਇਹ ਫ਼ਿਲਮ ਦਰਸ਼ਕਾਂ ਨੇ ਦੇਖੀ ਤਾਂ ਉਸ ਦੇ ਰੋਲ਼ ਨੂੰ ਬਾਖ਼ੂਬੀ ਪਸੰਦ ਕੀਤਾ ਗਿਆ।  ਉਹ ਦਰਸ਼ਕ ਵਰਗ ਚ ਵਿਚਰਦਾ ਤਾਂ  ਉਸ ਤੋ ਮਜ਼ਾਕ ਮਜਾਕ ਵਿੱਚ ਭੁੱਕੀ ਦੀ ਚੁਟਕੀ ਦੀ ਮੰਗ ਵੀ ਕੀਤੀ ਜਾਣ ਲੱਗੀ ਸੀ।  ਜਦ ਕਿ ਉਸ ਨੂੰ ਅਜਿਹੇ ਨਸ਼ੇ ਬਾਰੇ ਪਤਾ ਵੀ ਨਹੀਂ ਸੀ। ਹੈਪੀ ਸਿੰਘ ਦੀਆ ਆਉਣ ਵਾਲੀਆਂ ਫ਼ਿਲਮਾਂ ਵਿੱਚ ਬਰਾਤ ਬੰਦੀ, ਕਾਲੇ ਕੱਛਿਆਂ ਵਾਲੇ ਹਨ। ਦਸੰਬਰ ਮਹੀਨੇ ਰੀਲੀਜ਼ ਹੋ ਰਹੀ ਪੰਜਾਬੀ ਫ਼ਿਲਮ "ਕਦੇ ਹਾ ਕਦੇ ਨਾਂ" ਚ ਵੀ ਉਸ ਦੇ ਨਿਵੇਕਲੇ ਕਿਰਦਾਰ ਨੂੰ ਬੇਹੱਦ ਪਸੰਦ ਕੀਤਾ ਜਾਵੇਗਾ।  ਜਿਸ ਵਿੱਚ ਉਹ ਜਪਾਨੀ ਅੰਦਾਜ਼ ਵਿਚ ਪੇਸ਼ਕਾਰੀ ਕਰਦਾ ਨਜ਼ਰ ਆਵੇਗਾ। ਇਸ ਫ਼ਿਲਮ ਤੋ ਹੈਪੀ ਸਿੰਘ ਤੇ ਪੂਰੀ ਟੀਮ ਨੂੰ ਪੂਰੀਆ ਉਮੀਦਾਂ ਹਨ। ਇਹ ਫ਼ਿਲਮ ਦਰਸ਼ਕਾਂ ਦੀ ਕੱਸਵੱਟੀ ਤੇ ਪੂਰੀ ਤਰ੍ਹਾਂ ਖਰੀ ਉਤਰੇਗੀ। ਇਸ ਫ਼ਿਲਮ ਦੇ ਟ੍ਰੇਲਰ ਨੂੰ ਫ਼ਿਲਹਾਲ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

ਲਿੰਕ ਨੂੰ ਕਲਿਕ ਕਰੋ ਤੇ ਆਰਟੀਕਲ ਪੜ੍ਹੋ : ਪੁਰਾਤਨ ਸੱਭਿਆਚਾਰ, ਰੀਤ ਰਿਵਾਜ਼ਾਂ ਅਤੇ ਸੰਗੀਤ ਨਾਲ ਜੁੜੀ ਕਾਮੇਡੀ ਤੇ ਰੁਮਾਂਟਿਕਤਾ ਭਰਪੂਰ ਹੋਵੇਗੀ ਫ਼ਿਲਮ 'ਪਾਣੀ 'ਚ ਮਧਾਣੀ'

ਹੈਪੀ ਸਿੰਘ ਕਲਾਕਾਰ ਤੇ ਕਹਾਣੀਕਾਰ ਨਰੇਸ਼ ਕਥੂਰੀਆ, ਫ਼ਿਲਮ ਡਾਇਰੈਕਟਰ ਨਗਿੰਦਰ ਚੌਹਾਨ,  ਕਲਾਕਾਰ  ਬੀ ਐਨ ਸ਼ਰਮਾ, ਸੁਨੀਲ ਠਾਕੁਰ, ਰਾਕੇਸ਼ ਧਵਨ, ਤੇ ਅੰਬਰਦੀਪ ਜਿਹੀਆ ਦਿੱਗਜ਼ ਸ਼ਖ਼ਸੀਅਤਾਂ ਦਾ ਬੇਹੱਦ ਸ਼ੁਕਰਗੁਜ਼ਾਰ ਹੈ।  ਜਿਨ੍ਹਾਂ ਤੋ ਕਾਫ਼ੀ ਕੁੱਝ ਸਿੱਖਣ/ਜਾਨਣ ਦਾ ਮੋਕਾ ਮਿਲਿਆ ਕਲਾਕਾਰ ਹੈਪੀ ਸਿੰਘ ਆਉਣ ਵਾਲੇ ਸਮੇਂ ਵਿੱਚ ਦਿੱਗਜ਼ ਗਾਇਕ ਕਲਾਕਾਰਾਂ  ਦੀਆਂ  ਸੁਰੀਲੀਆਂ ਆਵਾਜ਼ਾਂ ਨੂੰ ਸੰਗੀਤਕ ਧੁਨਾਂ ਚ ਪ੍ਰਰੋੰਦਾ ਨਜ਼ਰ ਆਵੇਗਾ।  ਬਾਲੀਵੁੱਡ ਤੇ ਪਾਲੀਵੁੱਡ ਖ਼ੇਤਰ ਵਿੱਚ ਉਸ ਦੇ ਕਿਰਦਾਰ ਦੀ ਤੂਤੀ ਬੋਲਦੀ ਨਜ਼ਰ ਆਵੇ ਦਰਸ਼ਕਾਂ ਨੂੰ ਉਸ ਤੋ ਪੂਰੀਆ ਉਮੀਦਾ ਹਨ। ਹੈਪੀ ਸਿੰਘ ਜਿਥੇ ਦਰਸ਼ਕਾਂ ਦਾ ਸਦਾ ਰਿਣੀ ਹੈ ਉਥੇ ਹੀ ਉਸ ਅੰਦਰ ਦੇਸ਼ ਦੀਆਂ  ਹੱਦਾ/ਸਰਹੱਦਾ ਤੇ ਆਪਣੇ ਹੱਕ ਲੈਣ ਲਈ ਲੜਾਈ ਲੜ ਰਹੇ ਕਿਸਾਨਾ/ਮਜ਼ਦੂਰਾਂ ਦਾ ਦਰਦ ਸਾਫ਼ ਝਲਕਦਾ ਹੈ ਜਿਸ ਨੂੰ ਸਮੇ ਦੀ ਸਰਕਾਰ ਮੰਨਣ ਨੂੰ ਤਿਆਰ ਨਹੀਂ ਹੋਈ ਸੀ।


ਜੌਹਰੀ ਮਿੱਤਲ ਪਿੰਡ ਤੇ ਡਾਕ ਬੁਜਰਕ ਤਹਿਸੀਲ ਸਮਾਣਾ ਪਟਿਆਲਾ
98762-20422

Have something to say? Post your comment

 

More in Entertainment

 ਲੇਖਕ, ਨਿਰਮਾਤਾ ਅਤੇ ਬਤੌਰ ਨਿਰਦੇਸ਼ਕ ਚਰਚਾ ‘ਚ ਬਲਰਾਜ ਸਿਆਲ

ਭਾਵੁਕਤਾ ਭਰੀ ਪਰਿਵਾਰਕ ਸਾਂਝਾਂ ਅਤੇ ਰਿਸ਼ਤਿਆਂ ਦੀ ਕਹਾਣੀ ਫ਼ਿਲਮ ‘ਆਪਣੇ ਘਰ ਬਿਗਾਨੇ’

ਸਰਸ ਮੇਲਾ ਮੋਹਾਲੀ; ਗਿੱਪੀ ਗਰੇਵਾਲ ਦੀ ਦਮਦਾਰ ਗਾਇਕੀ ਦੇ ਪ੍ਰਦਰਸ਼ਨ ਨਾਲ 10 ਦਿਨਾਂ ਤੋਂ ਚੱਲ ਰਿਹਾ ਮੇਲਾ ਹੋਇਆ ਸਮਾਪਤ

‘ਜੁਗਨੀ ਕੱਤਦੀ ਚਰਖਾ’ ਗਾ ਕੇ ਲਖਵਿੰਦਰ ਵਡਾਲੀ ਨੇ ਪੰਜਾਬੀ ਵਿਰਾਸਤ ਨੂੰ ਕੀਤਾ ਲੋਕਾਂ ਦੇ ਰੂਬਰੂ

ਸਲਮਾਨ ਖਾਨ ਨੂੰ ਮਿਲੀ Lawrence Bishnoi ਦੇ ਨਾਮ ਤੇ ਜਾਨੋ ਮਾਰਨ ਦੀ ਧਮਕੀ

ਸੁਨੱਖੀ ਪੰਜਾਬਣ  ਗ੍ਰੈਂਡ ਫਿਨਾਲੇ: ਪੰਜਾਬੀ ਮਾਣ ਅਤੇ ਸਨਮਾਨ ਦਾ ਜਸ਼ਨ

ਵਰਲਡ ਟੈਲੀਵਿਜ਼ਨ ਪ੍ਰੀਮਿਅਰ ਇਸ ਵਾਰ ਹੋਵੇਗਾ ਕਿਉਂਕਿ ਆ ਰਹੀ ਹੈ ਪੰਜਾਬੀ ਹਿੱਟ ਫਿਲਮ "ਨਿਗ੍ਹਾ ਮਾਰਦਾ ਆਈ ਵੇ" 27 ਅਕਤੂਬਰ ਨੂੰ ਦੁਪਹਿਰ ਇੱਕ ਵਜੇ ਜ਼ੀ ਪੰਜਾਬੀ ਤੇ!!

ਗੀਤੂ ਜੈਨ ਬਣੀ ਟ੍ਰਾਈਸਿਟੀ 2024 ਦੀ ਸਟਾਰ, ਚੰਡੀਗੜ੍ਹ ਦੀ ਕਰਵਾ ਰਾਣੀ

ਨਵੇਂ ਸ਼ੋਅ "ਜਵਾਈ ਜੀ" ਵਿੱਚ "ਅਮਰੀਨ" ਦ ਕਿਰਦਾਰ ਨਿਭਾਉਣ ਲਈ ਤਿਆਰ ਹੈ ਪੈਮ ਧੀਮਾਨ, ਸ਼ੁਰੂ ਹੋਣ ਵਾਲਾ ਹੈ 28 ਅਕਤੂਬਰ ਨੂੰ ਸ਼ਾਮ 7:30 ਵਜੇ

ਨਵੇਂ ਸ਼ੋਅ "ਜਵਾਈ ਜੀ", ਦੇ ਵਿੱਚ "ਸਿਦਕ" ਦਾ ਰੋਲ ਨਿਭਾਉਣ ਆ ਰਹੀ ਹੈ ਨੇਹਾ ਚੌਹਾਨ, 28 ਅਕਤੂਬਰ ਨੂੰ ਸ਼ਾਮ 7:30 ਵਜੇ!