ਜੋਗਾ : ਨੇੜਲੇ ਪਿੰਡ ਬੁਰਜ ਹਰੀ ਵਿਖੇ ਸੁਖਚਰਨ ਸਿੰਘ ਟੀਟੂ ਯਦਾਗਾਰੀ ਵਾਲੀਬਾਲ (ਸਮੈਸ਼ਿੰਗ) ਟੂਰਨਾਮੈਂਟ ਦਾ ਆਯੋਜਨ ਕੀਤਾ ਗਿਆ। ਟੂਰਨਾਮੈਂਟ ਦੌਰਾਨ ਪੰਜਾਬ ਦੇ ਵੱਖ-ਵੱਖ ਜਿਲ੍ਹਿਆਂ ਵਿੱਚੋਂ ਵਾਲੀਬਾਲ ਦੀਆਂ 18 ਟੀਮਾਂ ਨੇ ਹਿੱਸਾ ਲਿਆ। ਇਸ ਟੂਰਨਾਮੈਂਟ ਦਾ ਉਦਘਾਟਨ ਕਰਨ ਲਈ ਉਚੇਚੇ ਤੌਰ 'ਤੇ ਪਹੁੰਚੇ ਡੀ.ਐਸ.ਪੀ. ਮਾਨਸਾ ਕੇ.ਕੇ. ਚੌਧਰੀ ਨੇ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਨਸ਼ਾ ਮੁਕਤ ਖੇਡ ਤੇ ਨਸ਼ਾ ਮੁਕਤ ਜੀਵਨ ਜਿਉਣ ਲਈ ਪੇਰ੍ਰਿਤ ਕੀਤਾ। ਹਰਦੀਪ ਸਿੰਘ ਦੰਦੀਵਾਲ ਨੇ ਸੁਖਚਰਨ ਸਿੰਘ ਟੀਟੂ ਨੂੰ ਯਾਦ ਕਰਦਿਆ ਉਹਨਾਂ ਦੀਆਂ ਖੇਡ ਪ੍ਰਾਪਤੀਆਂ ਤੇ ਵਾਲੀਬਾਲ ਲਈ ਉਹਨਾਂ ਦੇ ਯੋਗਦਾਨ ਬਾਰੇ ਚਾਨਣਾ ਪਾਇਆ। ਫਾਇਨਲ ਮੁਕਾਬਲੇ ਵਿੱਚ ਭੈਣੀ ਜੱਸਾ ਦੀ ਟੀਮ ਨੇ ਅਮਰਗ੍ਹੜ ਦੀ ਟੀਮ ਨੂੰ 3-1 ਨਾਲ ਹਰਾਕੇ ਪਹਿਲਾ ਸਥਾਨ ਹਾਸਲ ਕੀਤਾ। ਇਸ ਮੌਕੇ ਪੁਸਪਿੰਦਰ ਬੱਬੂ ਮੰਡੀਕਲਾਂ ਡੀ.ਐਸ.ਪੀ. ਸਰਦੂਲਗੜ, ਬਾਸਕਟਬਾਲ ਕੋਚ ਭੈਣੀ ਬਾਘਾ ਰਾਜ ਤੇ ਬੱਬੀ ਨੂੰ ਵਾਲੀਬਾਲ ਕਲੱਬ ਵੱਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਜੇਤੂ ਟੀਮਾਂ ਨੂੰ ਇਨਾਮ ਵੰਡਣ ਦੀ ਰਸਮ ਬੀ.ਡੀ.ਪੀ.ਓ. ਮਾਨਸਾ ਸੁਖਵਿੰਦਰ ਸਿੰਘ ਸਿੱਧੂ ਨੇ ਨਿਭਾਈ। ਉਹਨਾਂ ਨੇ ਪਿੰਡ ਵਿੱਚ ਸਟੇਡੀਅਮ ਬਣਾਉਣ ਲਈ ਮਗਨਰੇਗਾ ਸਕੀਮ ਤਹਿਤ 50 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਵਾਅਦਾ ਕੀਤਾ। ਇਸ ਤੋਂ ਪਹਿਲਾਂ ਵੀ ਉਹ ਵਾਲੀਬਾਲ ਗਰਾਊਂਡ ਲਈ ਡੇਢ ਲੱਖ ਅਤੇ ਓਪਨ ਜਿੰਮ ਲਈ 3 ਲੱਖ ਰੁਪਏ ਦੀ ਗ੍ਰਾਂਟ ਭੇਜ ਚੁੱਕੇ ਹਨ। ਇਸ ਮੌਕੇ ਸਮੂਹ ਵਾਲੀਬਾਲ ਖਿਡਾਰੀ ਅਤੇ ਕਲੱਬ ਮੈਂਬਰ ਮੌਜੂਦ ਸਨ।