ਸੰਦੌੜ : ਪਿੰਡ ਖ਼ਾਨਪੁਰ ਵਿਖੇ ਸਰਪੰਚ ਗੁਰਮੁੱਖ ਸਿੰਘ ਵਲੋਂ ਸਰਪੰਚ ਬਣਨ ਦੀ ਖ਼ੁਸ਼ੀ ਵਿਚ ਸੁਕਰਾਨੇ ਵਲੋਂ ਆਪਣੇ ਗ੍ਰਹਿ ਵਿਖੇ ਪ੍ਰਕਾਸ ਕੀਤੇ ਸ਼੍ਰੀ ਆਖੰਠ ਪਾਠ ਸਾਹਿਬ ਦੇ ਭੋਗ ਤੇ ਹਲਕਾ ਮਲੇਰਕੋਟਲਾ ਤੋਂ ਵਿਧਾਇਕ ਡਾ ਮੁਹੰਮਦ ਜਮੀਲ-ਉਰ-ਰਹਿਮਾਨ ਅਤੇ ਹਲਕਾ ਅਮਰਗੜ੍ਹ ਤੋਂ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਵਿਸ਼ੇਸ਼ ਤੌਰ ਤੇ ਸ਼ਿਰਕੱਤ ਕੀਤੀ। ਇਸ ਦੇ ਨਾਲ ਹੀ ਵੱਖ-ਵੱਖ ਪਿੰਡਾਂ ਤੋਂ ਸਰਪੰਚ ਸਾਹਿਬਾਨ ਅਤੇ ਹਲਕੇ ਦੀਆਂ ਸਖਸੀਅਤਾਂ ਪਹੁੰਚੀਆਂ। ਭੋਗ ਉਪਰੰਤ ਹਾਜ਼ਰ ਲੋਕਾਂ ਨੂੰ ਸੰਬੋਧਨ ਕਰਦਿਆਂ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਨੇ ਕਿਹਾ ਕਿ ਸਰਪੰਚ ਗੁਰਮੁੱਖ ਸਿੰਘ ਪੀ.ਏ ਐੱਮ.ਐੱਲ.ਏ ਮਲੇਰਕੋਟਲਾ ਨੂੰ ਪਿੰਡ ਵਾਸੀਆਂ ਨੇ ਪਿੰਡ ਦੇ ਵਿਕਾਸ਼ ਕੰਮ ਕਰਵਾਉਣ ਲਈ ਇਕ ਵਾਰ ਫਿਰ ਤੋਂ ਪਿੰਡ ਦੀ ਵਾਗਡੋਰ ਸੰਭਾਈ ਹੈ ਅਤੇ ਇਹ ਬਿਨਾਂ ਕਿਸੇ ਭੇਦ-ਭਾਵ ਤੋਂ ਪਿੰਡ ਵਾਸੀਆਂ ਦੇ ਮਸਲੇ ਦਾ ਹੱਲ ਕਰਨਗੇ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਨੇ ਕਿਹਾ ਕਿ ਪਿੰਡ ਖ਼ਾਨਪੁਰ ਨੂੰ ਹਲਕੇ ਅਮਰਗੜ੍ਹ ਦਾ ਨਮੂਨੇ ਦਾ ਪਿੰਡ ਬਣਾਵਾਂਗੇ ’ਤੇ ਗ੍ਰਾਂਟਾਂ ਦੀ ਕਮੀ ਨਹੀਂ ਆਉਣ ਵਿੱਤੀ ਜਾਵੇਗੀ। ਉਹਨਾਂ ਸਖਤ ਸਬਦਾਂ ਵਿਚ ਐਲਾਨ ਕੀਤਾ ਕਿ ਉਹ ਕਦੇ ਵੀ ਉਸ ਵਿਅਕਤੀ ਦੀ ਮਦਦ ਨਹੀਂ ਕਰਨਗੇ ਜੋ ਸਰਕਾਰੀ ਜਮੀਨ ਤੇ ਨਜਾਇਜ ਕਬਜਾ ਕਰੇਗਾ ਉਹਨਾਂ ਹਾਰੇ ਹੋਏ ਪੰਚ ਸਰਪੰਚਾਂ ਨੂੰ ਵੀ ਪਿੰਡ ਦੇ ਵਿਕਾਸ ਕੰਮਾਂ ਵਿਚ ਸਾਥ ਦੇਣ ਲਈ ਪਹਿਲ ਕਦਮੀ ਕਰਨ ਦੀ ਗੱਲ਼ ਆਂਖੀ। ਇਸ ਉਪਰੰਤ ਵਿਧਾਇਕ ਡਾ ਮੁਹੰਮਦ ਜਮੀਲ-ਉਰ-ਰਹਿਮਾਨ ਨੇ ਸਮਾਗਮ ਤੇ ਪਹੁੰਚੀਆਂ ਹਲਕੇ ਦੀਆਂ ਸਖਸੀਅਤਾਂ ਦਾ ਧੰਨਵਾਦ ਕੀਤਾ ਅਤੇ ਨਵੀਂ ਪੰਚਾਇਤ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ। ਸਮਾਗਮ ਦੇ ਅੰਤ ਵਿਚ ਪੰਚਾਇਤ ਵਲੋਂ ਦੋਵੇ ਵਿਧਾਇਕ ਪ੍ਰੋ.ਜਸਵੰਤ ਸਿੰਘ ਗੱਜਣਮਾਜਰਾ ਅਤੇ ਡਾ.ਮੁਹੰਮਦ ਜਮੀਲ-ਉਰ- ਰਹਿਮਾਨ ਦਾ ਵਿਸ਼ੇਸ ਸਨਮਾਨ ਕੀਤਾ ਗਿਆ। ਇਸ ਮੌਕੇ ਵਿਧਾਇਕ ਰਹਿਮਾਨ ਦੀ ਸਰੀਕੇ ਹਿਆਤ ਮੈਡਮ ਫਰਿਆਲ ਰਹਿਮਾਨ, ਜ਼ਿਲ੍ਹਾ ਪ੍ਰਧਾਨ ਜਾਫਰ ਅਲੀ, ਅਬਦੁਲ ਹਲੀਮ ਚੇਅਰਮੈਨ ਮਿਲਕੋਵੈਲ, ਟਰੱਕ ਯੂਨੀਅਨ ਸੰਦੌੜ ਦੇ ਪ੍ਰਧਾਨ ਸੰਤੋਖ ਸਿੰਘ,ਸੂਬਾ ਯੂਥ ਜਰਨਲ ਸਕੱਤਰ ਜਗਤਾਰ ਸਿੰਘ ਜੱਸ਼ਲ, ਸਰਪੰਚ ਕੁਲਵੀਰ ਸਿੰਘ ਮਾਣਕ, ਸਰਪੰਚ ਕਮਲਜੀਤ ਸਿੰਘ ਹਥਨ, ਆਪ ਆਗੂ ਸੁੱਖਾ ਮਿੱਠੇਵਾਲ, ਸਰਪੰਚ ਸਿੰਗਾਰਾ ਸਿੰਘ ਰੁੜਕਾ, ਇਮਤਿਆਜ ਬਾਬੂ,ਅਮਨਦੀਪ ਸਿੰਘ ਮੰਡੀਆਂ, ਸਾਬਕਾ ਸਰਪੰਚ ਮਨਜੀਤ ਸਿੰਘ ਕਲਿਆਣ, ਅਜਮੇਰ ਬਿਸ਼ਨਗੜ੍ਹ, ਸਾਜਨ ਅਨਸਾਰੀ, ਸਰਪੰਚ ਅਮਨਦੀਪ ਸਿੰਘ ਸੰਧੂ, ਜਸਪਾਲ ਸਿੰਘ ਚੀਮਾ, ਸਾਬਕਾ ਸਰਪੰਚ ਕੁਲਜਿੰਦਰ ਸਿੰਘ ਬੁੰਗਾ, ਜਗਦੀਪ ਸਿੰਘ ਨਹਿਲ, ਜਸਪਾਲ ਸਿੰਘ ਨਹਿਲ, ਸੰਦੀਪ ਸਿੰਘ ਨਹਿਲ,ਨਾਇਬ ਸਿੰਘ ਨਹਿਲ, ਜਸਵੀਰ ਸਿੰਘ ਨਹਿਲ, ਦਿਲਵਰ ਚੁੰਘਾਂ, ਜਸਵੀਰ ਸਿੰਘ ਜੱਸੀ, ਰੋਹਿਤ ਸ਼ਰਮਾ ਆਦਿ ਹਾਜਰ ਸਨ।