ਦਰਸ਼ਕਾਂ ਦੇ ਉ .ਟੀ. ਟੀ .ਪਲੇਟਫਾਰਮਾਂ ਰਾਹੀਂ ਫ਼ਿਲਮਾਂ ਦੇਖਣ ਦੇ ਵੱਧ ਰਹੇ ਰੁਝਾਨ ਕਾਰਨ ਵੱਖ -ਵੱਖ ਪਲੇਟਫਾਰਮਾਂ ਉੱਤੇ ਹਰ ਰੋਜ ਦਰਸ਼ਕਾਂ ਨੂੰ ਫ਼ਿਲਮਾਂ ਦੇ ਰੂਪ ਵਿੱਚ ਨਵੇਂ -ਨਵੇਂ ਵਿਸ਼ੇ ਦੇਖਣ ਨੂੰ ਮਿਲ ਰਹੇ ਹਨ। ਜਿਸ ਨਾਲ਼ ਜਿੱਥੇ ਘਰ ਬੈਠਿਆਂ ਹੀ ਦਰਸ਼ਕਾਂ ਦਾ ਖ਼ੂਬ ਮਨੋਰੰਜਨ ਹੋ ਰਿਹਾ ਹੈ ,ਉੱਥੇ ਹੀ ਰੋਜ਼ਾਨਾ ਨਵੇਂ ਰੀਲੀਜ਼ ਹੋ ਰਹੇ ਪ੍ਰੋਜੈਕਟਾਂ ਨੂੰ ਦਰਸ਼ਕ ਵਰਗ ਦੀ ਕੋਈ ਮਾਰ ਨਹੀਂ ਪੈ ਰਹੀ। ਜਿਸ ਦੇ ਚਲਦਿਆਂ ਮੰਨੋਰੰਜਨ ਦੇ ਪਲੇਟਫਾਰਮ ਵੱਡੀ ਪੱਧਰ ਤੇ ਫ਼ਿਲਮ ਨਿਰਮਾਤਾਵਾਂ ਲਈ ਹਰ ਪੱਖ ਤੋਂ ਸਹਾਈ ਨਜ਼ਰ ਆ ਰਹੇ ਹਨ।
ਹਾਲ ਹੀ ਵਿੱਚ ਸਿਨੇਮੇ ਪਲੇਟਫਾਰਮ ਵਿੱਚ ਰੀਲੀਜ਼ ਹੋਈਆ ਤਕਰੀਬਨ ਬਹੁਤ ਸਾਰੀਆਂ ਫ਼ਿਲਮਾਂ ਨੂੰ ਦਰਸ਼ਕ ਨਾ ਮਿਲਣ ਕਰਕੇ ਕਮਾਈ ਪੱਧਰ ਤੋਂ ਫ਼ਿਲਮ ਨਿਰਮਾਤਾਵਾਂ ਨੂੰ ਨਮੋਸ਼ੀ ਹੀ ਝੱਲਣੀ ਪਈ ਪਰ ਵੱਖ-ਵੱਖ ਉ .ਟੀ. ਟੀ .ਪਲੇਟਫਾਰਮਾਂ ਉਂਤੇ ਪ੍ਰਦਰਸ਼ਿਤ ਹੋਈਆ ਵੱਡੀਆਂ -ਛੋਟੀਆਂ ਫ਼ਿਲਮਾਂ ਨੂੰ ਦਰਸ਼ਕ ਵਰਗ ਨੇ ਭਰਵਾਂ ਹੁੰਗਾਰਾ ਦਿੱਤਾ। ਦਰਸ਼ਕਾਂ ਦੇ ਇੱਧਰ ਵੱਧ ਰਹੇ ਰੁਝਾਨਾਂ ਨੂੰ ਵੇਖਦਿਆਂ ਕਾਫ਼ੀ ਗਿਣਤੀ ਵਿੱਚ ਪੰਜਾਬੀ ਅਤੇ ਹਿੰਦੀ ਫ਼ਿਲਮਾਂ ਉ .ਟੀ. ਟੀ .ਪਲੇਟਫਾਰਮਾਂ ਉਂਤੇ ਦਰਸ਼ਕ ਦੇਖ ਕੇ ਖ਼ੂਬ ਆਨੰਦ ਲੈ ਰਹੇ ਹਨ ।ਜਿਸ ਕਰਕੇ ਇਹ ਕਿਹਾ ਜਾ ਸਕਦਾ ਹੈ ਕਿ ਇਸ ਵੇਲੇ ਅਜਿਹੇ ਪਲੇਟਫਾਰਮ ਦਰਸ਼ਕਾਂ ਦੀ ਪਹਿਲੀ ਪਸੰਦ ਬਣਦੇ ਜਾ ਰਹੇ ਹਨ ।
ਇਸੇ ਲੜੀ ਵਿੱਚ ਦਰਸ਼ਕਾਂ ਦੇ ਭਰਪੂਰ ਮੰਨੋਰੰਜਨ ਲਈ ਪੰਜਾਬੀ ਫ਼ਿਲਮ "ਐਸ .ਐਚ .ਓ. ਸ਼ੇਰ ਸਿੰਘ " ਵੀ 23 ਸਤੰਬਰ ,2022ਨੂੰ ਚੌਪਾਲ ਪਲੇਟਫਾਰਮ ਰਾਹੀਂ ਰਿਲੀਜ਼ ਹੋਣ ਜਾ ਰਹੀ ਹੈ, ਜਿਸ ਦਾ ਦਰਸ਼ਕ ਲੰਮੇ ਸਮੇਂ ਤੋਂ ਬੜੀ ਹੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ ਕਿਉਂਕਿ ਇਸ ਫ਼ਿਲਮ ਵਿੱਚ ਕਮੇਡੀ ਦੇ ਬਾਦਸ਼ਾਹ ਜਸਵਿੰਦਰ ਭੱਲਾ ਨੇ(ਐਸ .ਐਚ .ਓ .ਸ਼ੇਰ ਸਿੰਘ)ਦੀ ਦਮਦਾਰ ਭੂਮਿਕਾ ਵਿੱਚ ਕੰਮ ਕੀਤਾ ਹੈ ਅਤੇ ਇਸ ਫ਼ਿਲਮ ਦੇ ਟ੍ਰੇਲਰ ਨੂੰ ਫ਼ਿਲਹਾਲ ਤਾਂ ਚੁਫ਼ੇਰਿਓਂ ਵਧੀਆ ਉਤਸ਼ਾਹ ਮਿਲ ਰਿਹਾ ਹੈ ਕਿਉਂਕਿ ਕਾਫ਼ੀ ਸਮੇਂ ਬਾਅਦ ਦਰਸ਼ਕਾਂ ਨੂੰ ਹਰ ਪੱਖੋਂ ਭਰਪੂਰ ਮੰਨੋਰੰਜਨ ਕਰਨ ਵਾਲੀ ਇਸ ਫ਼ਿਲਮ ਵਿੱਚ ਕਾਫ਼ੀ ਕੁੱਝ ਵੇਖਣ ਨੂੰ ਮਿਲੇਗਾ ਅਤੇ ਇਹ ਫ਼ਿਲਮ ਦੇਖ ਕੇ ਦਰਸ਼ਕ ਨਿਰਾਸ਼ ਨਹੀਂ ਹੋਣਗੇ ।
ਫ਼ਿਲਮ ਵਿੱਚ ਹਰ ਇੱਕ ਕਲਾਕਾਰ ਨੇ ਪੂਰੀ ਮਿਹਨਤ ਨਾਲ਼ ਕੰਮ ਕੀਤਾ ਹੈ। ਰਾਜਪੂਤ ਪ੍ਰੋਡਕਸ਼ਨ ਹਾਊਸ ਦੀ ਇਸ ਫ਼ਿਲਮ ਦੀ ਕਹਾਣੀ ਅਤੇ ਡਾਇਲਾਗ ਵੀਲੀਅਮ ਰਾਜਪੂਤ ਨੇ ਲਿਖੇ ਹਨ। ਇਸ ਫ਼ਿਲਮ ਦੇ ਡਾਇਰੈਕਟਰ ਸ਼ਕਤੀ ਰਾਜਪੂਤ ਅਤੇ ਪ੍ਰੋਡਿਊਸਰ ਮਨਦੀਪ ਸਿੰਘ ਟੁਰਨਾ ਹਨ। ਫ਼ਿਲਮ ਵਿੱਚ ਵੱਖ-ਵੱਖ ਭੁਮਿਕਾਂਵਾਂ ਵਿੱਚ ਜਸਵਿੰਦਰ ਭੱਲਾ, ਬਾਲ ਮੁਕੰਦ ਸ਼ਰਮਾ, ਸ਼ਾਮ ਥਾਪਰ, ਜੈਨੀਫ਼ਰ ਸ਼ਰਮਾ, ਅਵਤਾਰ ਗਿੱਲ,ਪ੍ਰਕਾਸ਼ ਗਾਧੂ, ਸਤਵਿੰਦਰ ਕੌਰ,ਹੌਬੀ ਧਾਲੀਵਾਲ,ਰਾਜੂ ਸ੍ਰੇਸ਼ਟਠਾ,ਰੂਪੀ ਮਾਨ, ਸੁਸ਼ਮਾ ਪ੍ਰਸ਼ਾਂਤ, ਸੰਨੀ ਢਿੱਲੋਂ,ਸੰਦੀਪ ਪਟਿਆਲਾ, ਆਰ. ਐੱਸ. ਯਮਲਾ ਆਦਿ ਕਲਾਕਾਰ ਨਜ਼ਰ ਆਉਣਗੇ ।ਫ਼ਿਲਮ ਦੇ ਸਿਰਲੇਖ ਨਾਲ਼ ਸਬੰਧਤ ਗੀਤ ਨੂੰ ਸੁਪਰ ਸਟਾਰ ਗਾਇਕ ਅਤੇ ਅਦਾਕਾਰ ਕਰਮਜੀਤ ਅਨਮੋਲ ਨੇ ਗਾਇਆ ਹੈ। ਸੰਗੀਤ ਪੰਕਜ ਸ਼ਰਮਾ ਅਤੇ ਆਰ. ਡੀ .ਬੀਟ ਨੇ ਦਿੱਤਾ ਹੈ।ਜਦ ਕਿ ਗੀਤਾਂ ਨੂੰ ਰੁਪਿੰਦਰ ਸੰਧੂ ਤੇ ਸ਼ਕਤੀ ਰਾਜਪੂਤ ਨੇ ਲਿਖਿਆ ਹੈ। ਫ਼ਿਲਮ ਦੀ ਪੂਰੀ ਟੀਮ ਦਾ ਕਹਿਣਾ ਹੈ ਕਿ ਫ਼ਿਲਮ ਦਰਸ਼ਕਾਂ ਨੂੰ ਆਪਣੇ ਵੱਲ ਖਿੱਚਣ ਵਿੱਚ ਕਾਮਯਾਬ ਹੋਵੇਗੀ।
ਜੌਹਰੀ ਮਿੱਤਲ ਸਮਾਣਾ
98762-20422