ਮੰਨੋਰੰਜਨ ਜਗਤ ਨੂੰ ਸਿਨੇਮੇ ਦੇ ਬਰਾਬਰ ਦਾ ਕਰਨ ਲਈ ਬਹੁਤ ਸਾਰੇ ਉ. ਟੀ. ਟੀ ਪਲੇਟਫਾਰਮਾਂ ਦੀ ਆਮਦ ਹੋਈ ਹੈ ਜਿਸ ਦਾ ਕਾਰਨ ਇਹ ਵੀ ਮੰਨਿਆਂ ਜਾਦਾ ਹੈ ਕਿ ਵਿਸ਼ਵ ਪੱਧਰ ਤੇ ਕਰੋਨਾ ਦੀ ਪਈ ਮਾਰ ਨੇ ਦਰਸ਼ਕਾਂ ਦਾ ਸਿਨੇਮੇ ਤੋ ਮੂੰਹ ਜਿਹਾ ਮੋੜ ਦਿੱਤਾ ਜਿਸ ਕਰਕੇ ਸਿਨੇਮੇ ਜਗਤ ਨੂੰ ਆਰਥਿਕ ਪੱਖੋਂ ਵੱਡੀ ਮਾਰ ਵੀ ਝੱਲਣੀ ਪੈ ਰਹੀ ਹੈ ਅਤੇ ਫ਼ਿਲਮ ਮੇਕਰ ਵੀ ਕੋਈ ਰਿਸਕ ਨਹੀ ਲੈ ਰਹੇ ਫ਼ਿਲਹਾਲ ਦੇਖਣ ਵਿੱਚ ਆਇਆ ਹੈ ਕਿ ਫ਼ਿਲਮ ਨਿਰਮਾਤਾ ਪ੍ਰੋਜੈਕਟਾਂ ਦੇ ਬਜ਼ਟ ਮੁਤਾਬਕ ਹੀ ਚੱਲ ਰਹੇ ਹਨ ਜਿਨ੍ਹਾਂ ਕੁ ਬਜਟ ਉਸ ਹਿਸਾਬ ਨਾਲ ਫ਼ਿਲਮ ਪ੍ਰੋਜੈਕਟਾਂ ਨੂੰ ਰੀਲੀਜ਼ ਕਰਨ ਦਾ ਜੋਖ਼ਮ ਉੱਠਾ ਰਹੇ ਹਨ ਬਾਕੀ ਇਹ ਵੀ ਕਿਹਾ ਜਾ ਸਕਦਾ ਹੈ ਕਿ ਦਰਸ਼ਕ ਵਰਗ ਵਿੱਚ ਘਰ ਬੈਠਿਆਂ ਹੀ ਸਿਨੇਮੇ ਦਾ ਆਨੰਦ ਲੈਣ ਲਈ ਉ ਟੀ ਟੀ ਪਲੇਟਫਾਰਮ ਵੱਡਾ ਸਾਧਨ ਬਣ ਰਹੇ ਹਨ ਵੱਖ-ਵੱਖ ਪਲੇਟਫਾਰਮਾਂ ਤੇ ਰੀਲੀਜ਼ ਹੋ ਰਹੀਆ ਧਮਾਕੇਦਾਰ ਫ਼ਿਲਮਾਂ ਨਾਲ ਜਿੱਥੇ ਦਰਸ਼ਕ ਆਪਣਾ ਕੀਮਤੀ ਸਮਾਂ ਬਚਾ ਰਿਹਾ ਹੈ ਉੱਥੇ ਹੀ ਹੋਰਨਾਂ ਖਰਚਿਆਂ ਤੋ ਵੀ ਬਚਣ ਦੀ ਕੋਸ਼ਿਸ਼ ਕੀਤੀ ਜਾਦੀ ਹੈ ਪਿਛਲੇ ਕੁਝ ਸਮੇਂ ਵਿੱਚ ਉ ਟੀ ਟੀ ਪਲੇਟਫਾਰਮਾਂ ਦੀ ਕਾਫ਼ੀ ਆਮਦ ਹੋਈ ਹੈ ਜਿਸ ਕਰਕੇ ਇਸ ਵੇਲੇ ਵੱਡੀ ਪੱਧਰ ਤੇ ਅਜਿਹੇ ਪਲੇਟਫਾਰਮ ਦਰਸ਼ਕਾਂ ਦੇ ਮੰਨੋਰੰਜਨ ਦਾ ਵੱਡਾ ਸਾਧਨ ਬਣ ਗਏ ਹਨ ।
ਫ਼ਿਲਮਾਂ/ਵੈਬਸੀਰੀਜ ਦੇ ਰੀਲੀਜ਼ ਹੋਣ ਦੀ ਉਤਸਕਤਾ ਦਰਸ਼ਕਾਂ ਵਿੱਚ ਇਸ ਗੱਲ ਤੋ ਵੀ ਵੇਖੀ ਜਾ ਸਕਦੀ ਹੈ ਪਟਾਰਾ ਚੈਨਲ ਦਾ ਉ ਟੀ ਟੀ ਪਲੇਟਫਾਰਮ ਚੌਪਾਲ ਇਸ ਵੇਲੇ ਬਹੁਤ ਸਾਰੇ ਧਮਾਕੇਦਾਰ ਪ੍ਰੋਜੈਕਟ ਪੇਸ਼ ਕਰ ਰਿਹਾ ਹੈ ਜਿਨ੍ਹਾਂ ਵਿੱਚ ਖ਼ਾਸ ਤੌਰ ਤੇ ਪੰਜਾਬੀ ਫ਼ਿਲਮ ਐਸ ਐਚ ਓ ਸ਼ੇਰ ਸਿੰਘ ਦੀ ਰੀਲੀਜ਼ ਹੋਣ ਤੋ ਪਹਿਲਾਂ ਹੀ ਚਰਚਾਂ ਪੂਰੇ ਜ਼ੋਰਾਂ ਤੇ ਹੈ ਹਾਲ ਹੀ ਵਿੱਚ ਫ਼ਿਲਮ ਦੇ ਪੋਸਟਰ ਤੋ ਬਾਅਦ ਸਕਰੀਨ ਤੇ ਟ੍ਰੇਲਰ ਸਾਹਮਣੇਂ ਆਉਂਣ ਨਾਲ਼ ਦਰਸ਼ਕਾਂ ਵਿੱਚ ਵਧੇਰੀ ਉਤਸਕਤਾ ਵੇਖਣ ਨੂੰ ਮਿਲ ਰਹੀ ਹੈ ਕਿਉਂਕਿ ਇਹ ਫ਼ਿਲਮ ਕਮੇਡੀ ਤੇ ਅਧਾਰਿਤ ਹੋਣ ਕਰਕੇ ਦਰਸ਼ਕਾਂ ਨੂੰ ਕਾਫ਼ੀ ਸਮੇ ਬਾਅਦ ਕੋਈ ਮੰਨੋਰੰਜਨ ਭਰਪੂਰ ਫ਼ਿਲਮ ਵੇਖਣ ਨੂੰ ਮਿਲੇਗੀ ਇਸ ਫ਼ਿਲਮ ਦੇ 23 ਸਤੰਬਰ 2022 ਨੂੰ ਰੀਲੀਜ਼ ਹੋਣ ਤੋ ਪਹਿਲਾਂ ਫ਼ਿਲਮ ਦੀ ਪ੍ਰਮੋਸ਼ਨ ਦਾ ਕੰਮ ਵੱਡੀ ਪੱਧਰ ਤੇ ਚੱਲ ਰਿਹਾ ਹੈ।ਜਿਸ ਨੂੰ ਲੈ ਕੇ ਪੂਰੀ ਟੀਮ ਇਸ ਵੇਲੇ ਫ਼ਿਲਮ ਦੀ ਪਬਲਸਿਟੀ ਵਿੱਚ ਜੁਟੀ ਹੋਈ ਹੈ ਫ਼ਿਲਮ ਨੂੰ ਹਰ ਪੱਖੋਂ ਦਰਸ਼ਕਾਂ ਦੀ ਪਸੰਦ ਦਾ ਖ਼ਿਆਲ ਚ ਰੱਖ ਕੇ ਮੰਨੋਰੰਜਨ ਭਰਪੂਰ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।
ਰਾਜਪੂਤ ਪ੍ਰੋਡਕਸ਼ਨ ਹਾਊਸ ਦੀ ਏਸ ਫ਼ਿਲਮ ਦੀ ਕਹਾਣੀ ਤੇ ਡਾਇਲਾਗ ਉੱਘੇ ਕਲਾਕਾਰ ਤੇ ਐਡੀਟਰ ਵੀਲੀਅਮ ਰਾਜਪੂਤ ਨੇ ਲਿਖੀਂ ਹੈ ਜੋ ਪਹਿਲੀ ਵੀ ਕਾਫ਼ੀ ਕਹਾਣੀਆਂ ਤੇ ਕੰਮ ਕਰ ਚੁੱਕੇ ਹਨ ਤੇ ਫ਼ਿਲਮ ਦੀ ਕਹਾਣੀ ਬਾਰੇ ਉਨ੍ਹਾਂ ਦੱਸਿਆਂ ਕਿ ਉਹ ਇਸ ਕਹਾਣੀ ਤੇ ਲੰਮੇ ਸਮੇਂ ਤੋਂ ਕੰਮ ਕਰ ਰਹੇ ਸਨ ਇੱਕਲੇ ਇੱਕਲੇ ਪਾਤਰ ਨੂੰ ਧਿਆਨ ਵਿੱਚ ਰੱਖਕੇ ਫ਼ਿਲਮੀ ਪਾਤਰਾਂ ਨਾਲ ਇਨਸਾਫ਼ ਕੀਤਾ ਗਿਆ ਹੈ ਇਸ ਨਾਲ ਦਰਸ਼ਕਾਂ ਦੀ ਪਸੰਦ ਦਾ ਪੂਰਾ ਖਿਆਲ ਰੱਖਿਆ ਗਿਆ ਹੈ।
ਮੰਨੇਂ ਪ੍ਰਮੰਨੇ ਫ਼ਿਲਮ ਡਾਇਰੈਕਟਰ ਸ਼ਕਤੀ ਰਾਜਪੂਤ ਦਾ ਕਹਿਣੇ ਸੀ ਕਿ ਉਹਨਾਂ ਦੀ ਪੂਰੀ ਟੀਮ ਨੂੰ ਫ਼ਿਲਮ ਦੀ ਕਾਮਯਾਬੀ ਤੋ ਪੁਰੀ ਉਮੀਦ ਹੈ ਕਿਉਂਕਿ ਇਸ ਦੇ ਨਿਰਮਾਣ ਸਮੇਂ ਕਿਸੇ ਵੀ ਤਰ੍ਹਾਂ ਦੇ ਪਾਤਰ ਨਾਲ ਜਾ ਤਕਨੀਕੀ ਪੱਧਰ ਤੇ ਕੋਈ ਸਮਝੋਤਾ ਨਹੀ ਕੀਤਾ ਗਿਆ ਤੇ ਉਹਨਾਂ ਦੀ ਸਾਰੀ ਟੀਮ ਨੇ ਬਹੁਤ ਹੀ ਮੇਹਨਤ ਨਾਲ ਕੰਮ ਕੀਤਾ ਹੈ।ਇਸ ਫ਼ਿਲਮ ਵਿਚਲੇ ਕਲਾਕਾਰਾਂ ਦੀ ਇੱਕ ਖ਼ਾਸੀਅਤ ਇਹ ਵੀ ਹੈ ਕਿ ਇਸ ਵਿੱਚ ਪੰਜਾਬੀ ਤੋ ਇਲਾਵਾ ਹਿੰਦੀ ਫ਼ਿਲਮਾਂ ਦੇ ਮੰਨੇ ਪ੍ਰਮੰਨੇ ਕਲਾਕਾਰਾ ਨੇ ਕੰਮ ਕੀਤਾ ਹੈ ਜਿਸ ਕਰਕੇ ਇਹ ਫ਼ਿਲਮ ਵਿੱਚ ਹਰ ਤਰ੍ਹਾਂ ਦੇ ਵਰਗ ਦੇ ਮੰਨੋਰੰਜਨ ਦਾ ਪੂਰਾ ਖਿਆਲ ਰੱਖਿਆ ਗਿਆ ਹੈ ਜਿਸ ਕਰਕੇ ਇਹ ਫ਼ਿਲਮ ਕਿਸੇ ਨੂੰ ਵੀ ਨਿਰਾਸ਼ ਕਰੇਗੀ ਫ਼ਿਲਮ ਦੇ ਪ੍ਰੋਡਿਊਸਰ ਮਨਦੀਪ ਸਿੰਘ ਟੁਰਨਾ ਨੇ ਫ਼ਿਲਮ ਬਾਰੇ ਆਪਣਾ ਅਨੁਭਵ ਸਾਂਝਾ ਕਰਦਿਆਂ ਕਿਹਾ ਕਿ ਇਸ ਫ਼ਿਲਮ ਰਾਹੀ ਦਰਸ਼ਕਾਂ ਨੂੰ ਬਹੁਤ ਕੁਝ ਨਵਾਂ ਵੇਖਣ ਨੂੰ ਮਿਲੇਗਾ ਕਿਉਂਕਿ ਕਮੇਡੀ ਕਿੰਗ ਜਸਵਿੰਦਰ ਭੱਲਾ, ਬਾਲ ਮੁਕੰਦ ਸ਼ਰਮਾ, ਸ਼ਾਮ ਥਾਪਰ, ਜੈਨੀਫ਼ਰ ਸ਼ਰਮਾ, ਅਵਤਾਰ ਗਿੱਲ,ਪ੍ਰਕਾਸ਼ ਗਾਧੂ, ਸਤਵਿੰਦਰ ਕੌਰ,ਹੌਬੀ ਧਾਲੀਵਾਲ,ਰਾਜੂ ਸ੍ਰੇਸ਼ਟਠਾ,ਰੂਪੀ ਮਾਨ, ਸੁਸ਼ਮਾ ਪ੍ਰਸ਼ਾਂਤ, ਸੰਨੀ ਢਿੱਲੋਂ,ਸੰਦੀਪ ਪਟਿਆਲਾ, ਆਰ ਐੱਸ ਯਮਲਾ, ਮੰਗਤ ਕੁਲਾਰ ਆਦਿ ਕਲਾਕਾਰ ਨਜ਼ਰ ਆਉਣਗੇ ਫ਼ਿਲਮ ਦੇ ਟਾਇਟਲ ਗੀਤ ਨੂੰ ਸੁਪਰ ਸਟਾਰ ਗਾਇਕ ਤੇ ਅਦਾਕਾਰ ਕਰਮਜੀਤ ਅਨਮੋਲ ਨੇ ਗਾਇਆ ਹੈ। ਸੰਗੀਤ ਪੰਕਜ ਸ਼ਰਮਾ ਤੇ ਆਰ ਡੀ ਬੀਟ ਨੇ ਦਿੱਤਾ ਹੈ।ਜਦ ਕਿ ਗੀਤਾਂ ਨੂੰ ਰੁਪਿੰਦਰ ਸੰਧੂ ਤੇ ਸ਼ਕਤੀ ਰਾਜਪੂਤ ਨੇ ਲਿਖਿਆ ਹੈ। ਫ਼ਿਲਮ ਦੀ ਪੂਰੀ ਟੀਮ ਦਾ ਕਹਿਣਾ ਹੈ ਕਿ ਫ਼ਿਲਮ ਦਰਸ਼ਕਾਂ ਨੂੰ ਆਪਣੇ ਵੱਲ ਖਿੱਚਣ ਵਿੱਚ ਕਾਮਯਾਬ ਹੋਵੇਗੀ ਤੇ ਸਾਰਿਆਂ ਨੇ ਇਸ ਫ਼ਿਲਮ ਨੂੰ ਵੱਧ ਤੋਂ ਵੱਧ ਦੇਖਣਾ ਹੈ।
ਜੌਹਰੀ ਮਿੱਤਲ ਸਮਾਣਾ/ਮੰਗਤ ਗਰਗ ਬਠਿੰਡਾ