ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੂੰ ਰਾਜ ਸਭਾ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਰਾਘਵ ‘ਤੇ ਦੁਰਵਿਵਹਾਰ ਦਾ ਦੋਸ਼ ਲਗਾਇਆ ਹੈ। ਸਪੀਕਰ ਜਗਦੀਪ ਧਨਖੜ ਨੇ ‘ਆਪ’ ਦੇ ਦੋ ਸੰਸਦ ਮੈਂਬਰਾਂ ਰਾਘਵ ਚੱਢਾ ਅਤੇ ਸੰਜੇ ਸਿੰਘ ਖਿਲਾਫ ਕਾਰਵਾਈ ਕੀਤੀ। ਰਾਘਵ ਨੂੰ ਨਿਯਮਾਂ ਦੀ ਉਲੰਘਣਾ ਅਤੇ ਅਪਮਾਨਜਨਕ ਵਿਵਹਾਰ ਲਈ ਉਪਰਲੇ ਸਦਨ ਤੋਂ ਮੁਅੱਤਲ ਕਰ ਦਿੱਤਾ ਗਿਆ ਸੀ, ਜਦਕਿ ਸੰਜੇ ਸਿੰਘ ਦੀ ਮੁਅੱਤਲੀ ਵਧਾ ਦਿੱਤੀ ਗਈ ਸੀ। ਆਮ ਆਦਮੀ ਪਾਰਟੀ ਦੇ ਇਨ੍ਹਾਂ ਦੋਵਾਂ ਸੰਸਦ ਮੈਂਬਰਾਂ ਦੀ ਮੁਅੱਤਲੀ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਵਿਸ਼ੇਸ਼ ਅਧਿਕਾਰ ਕਮੇਟੀ ਸਦਨ ਵਿੱਚ ਉਨ੍ਹਾਂ ਦੇ ਅਣਉਚਿਤ ਵਿਵਹਾਰ ਬਾਰੇ ਕੋਈ ਨਿਰਣਾਇਕ ਰਿਪੋਰਟ ਨਹੀਂ ਲੈ ਕੇ ਆਉਂਦੀ। ਇਸ ਦੇ ਨਾਲ ਹੀ ਪੰਜਾਬ ਵਿੱਚ ਰਾਘਵ ਚੱਢਾ ਨੂੰ ਮੁਅੱਤਲ ਕਰਨ ‘ਤੇ ਵਿਰੋਧ ਸ਼ੁਰੂ ਹੋ ਗਿਆ ਹੈ। ਆਪ ਦੇ ਪੰਜਾਬ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਕੇਂਦਰ ਤਾਨਾਸ਼ਾਹੀ ਦੇ ਖਿਲਾਫ ਉਠਣ ਵਾਲੀ ਹਰ ਆਵਾਜ਼ ਨੂੰ ਬੰਦ ਕਰਨ ‘ਤੇ ਉਤਾਰੂਰ ਹੈ। ਕੇਂਦਰ ਨੇ ਪਹਿਲਾਂ ਸੰਜੇ ਸਿੰਘ ਖਿਲਾਫ ਕਾਰਵਾਈ ਕੀਤੀ ਸੀ। ਦੇਖੋ ਕਿ ਉਨ੍ਹਾਂ ਨੇ ਰਾਹੁਲ ਗਾਂਧੀ ਅਤੇ ਫਿਰ ਡੇਰੇਕ ਓ ਬ੍ਰਾਇਨ ਨਾਲ ਕੀ ਕੀਤਾ। ਇਹ ਸਪੱਸ਼ਟ ਹੈ ਕਿ ਉਸ ਵਿਅਕਤੀ ਦੀ ਆਵਾਜ਼ ਦਬਾ ਰਹੇ ਹਨ। ਉਨ੍ਹਾਂ ਕਿਹਾ ਕਿ ਜੋ ਕੋਈ ਵੀ ਮੁੱਦਾ ਉਠਾਉਣ ਦੀ ਕੋਸ਼ਿਸ਼ ਕਰਦਾ ਹੈ। ਰਾਘਵ ਜੀ ਨੇ ਦਿੱਲੀ ਸੇਵਾ ਬਿੱਲ ਖਿਲਾਫ ਸ਼ਾਨਦਾਰ ਢੰਗ ਨਾਲ ਗੱਲ ਕੀਤੀ। ਉਹ ਹੁਣ ਉਨ੍ਹਾਂ ਨੂੰ ਫੜਣ ਨਿਕਲੇ ਹਨ। ਇਹ ਗੈਰ-ਸੰਵਿਧਾਨਕ ਤੇ ਤਾਨਾਸ਼ਾਹੀ ਹੈ। ਦੱਸ ਦੇਈਏ ਕਿ ਸੰਜੇ ਸਿੰਘ ‘ਤੇ ਵੇਲ ‘ਚ ਆਉਣ, ਦਿੱਲੀ ਸੇਵਾ ਬਿੱਲ ਦਾ ਵਿਰੋਧ ਕਰਨ, ਚੇਅਰ ਦੀਆਂ ਹਦਾਇਤਾਂ ਅਤੇ ਸਦਨ ਦੇ ਨਿਯਮਾਂ ਦੀ ਉਲੰਘਣਾ ਕਰਨ ਦਾ ਦੋਸ਼ ਹੈ। ਉਨ੍ਹਾਂ ਨੂੰ ਸਪੀਕਰ ਜਗਦੀਪ ਧਨਖੜ ਨੇ 24 ਜੁਲਾਈ ਨੂੰ ਮਾਨਸੂਨ ਸੈਸ਼ਨ ਦੇ ਬਾਕੀ ਕੰਮਾਂ ਲਈ ਮੁਅੱਤਲ ਕਰ ਦਿੱਤਾ ਸੀ। ਆਪਣੇ ਖਿਲਾਫ ਹੋਈ ਕਾਰਵਾਈ ਦੇ ਵਿਰੋਧ ‘ਚ ਸੰਜੇ ਸਿੰਘ ਸੰਸਦ ਕੰਪਲੈਕਸ ‘ਚ ਹੀ ਧਰਨੇ ‘ਤੇ ਬੈਠੇ ਸਨ। ਦੂਜੇ ਪਾਸੇ ਰਾਘਵ ਚੱਢਾ ਦੇ ਮਾਮਲੇ ‘ਚ 4 ਰਾਜ ਸਭਾ ਸੰਸਦ ਮੈਂਬਰਾਂ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ 7 ਅਗਸਤ ਨੂੰ ਉਨ੍ਹਾਂ ਦੀ ਇਜਾਜ਼ਤ ਤੋਂ ਬਿਨਾਂ ਇਕ ਮਤੇ ‘ਚ ਉਨ੍ਹਾਂ ਦਾ ਨਾਂ ਸ਼ਾਮਲ ਕੀਤਾ ਸੀ। 9 ਅਗਸਤ ਨੂੰ ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਨੇ ਸੰਸਦ ਮੈਂਬਰਾਂ ਦੀਆਂ ਸ਼ਿਕਾਇਤਾਂ ਦੀ ਜਾਂਚ ਵਿਸ਼ੇਸ਼ ਅਧਿਕਾਰ ਕਮੇਟੀ ਨੂੰ ਸੌਂਪ ਦਿੱਤੀ ਸੀ। ਸੰਸਦ ਮੈਂਬਰ ਸਸਮਿਤ ਪਾਤਰਾ, ਐੱਸ ਫਾਂਗਨੋਨ ਕੋਨਯਕ, ਐੱਮ ਥੰਬੀਦੁਰਾਈ ਅਤੇ ਨਰਹਰੀ ਅਮੀਨ ਨੇ ਚੱਢਾ ‘ਤੇ ਦੋਸ਼ ਲਾਇਆ ਹੈ ਕਿ ਉਨ੍ਹਾਂ ਨੇ ਬਿਨਾਂ ਪੁੱਛੇ ਉਨ੍ਹਾਂ ਦੇ ਨਾਂ ਸਦਨ ਦੇ ਪੈਨਲ ‘ਚ ਸ਼ਾਮਲ ਕੀਤੇ ਹਨ। ਇਸ ਦੌਰਾਨ ਆਮ ਆਦਮੀ ਪਾਰਟੀ ਨੇ ਭਾਰਤੀ ਜਨਤਾ ਪਾਰਟੀ ‘ਤੇ ਚੱਢਾ ਨੂੰ ‘ਜਾਣ ਬੁੱਝ ਕੇ ਫਸਾਉਣ ਦੀ ਕੋਸ਼ਿਸ਼’ ਕਰਨ ਦਾ ਦੋਸ਼ ਲਾਇਆ ਹੈ।