ਜਲੰਧਰ ਵਿੱਚ 2 ਸੱਕੇ ਭਰਾਵਾਂ ਨੇ ਬਿਆਸ ਦਰਿਆ ਵਿੱਚ ਛਾਲ ਮਾਰ ਦਿੱਤੀ ਹੈ । ਇਲਜ਼ਾਮ ਪੁਲਿਸ ‘ਤੇ ਲੱਗੇ ਹਨ । ਜਲੰਧਰ ਥਾਣੇ ਦੇ show ‘ਤੇ ਇਲਜ਼ਾਮ ਹੈ ਕਿ ਉਸ ਨੇ ਜ਼ਲੀਲ ਕੀਤਾ ਸੀ ਇਸੇ ਲਈ ਦੋਵੇਂ ਭਰਾਵਾਂ ਨੇ ਤਲਵੰਡੀ ਚੌਧਰੀਆ ਅਧੀਨ ਆਉਂਦੇ ਗੋਇੰਦਵਾਲ ਸਾਹਿਬ ਪੁਲ ਦੇ ਕੋਲ ਦਰਿਆ ਵਿੱਚ ਛਾਲ ਮਾਰੀ ਹੈ । ਪਰਿਵਾਰ ਅਤੇ ਪੁਲਿਸ ਦੋਵੇਂ ਸੱਕੇ ਭਰਾਵਾਂ ਦੀ ਤਲਾਸ਼ ਕਰ ਰਹੇ ਹਨ।
ਸ਼ਿਕਾਇਤਕਰਤਾ ਮਾਨਵਦੀਪ ਸਿੰਘ ਨੇ ਦੱਸਿਆ ਕਿ 14 ਅਗਸਤ ਨੂੰ ਆਪਣੇ ਦੋਸਤ ਦੀ ਭੈਣ ਪਰਮਿੰਦਰ ਕੌਰ ਅਤੇ ਉਸ ਦੇ ਪਤੀ ਅਤੇ ਸਹੁਰੇ ਪਰਿਵਾਰ ਖ਼ਿਲਾਫ਼ ਥਾਣਾ ਡਿਵੀਜ਼ਨ ਨੰਬਰ 1 ਜਲੰਧਰ ਵਿੱਚ ਪੰਚਾਇਤ ਕਰਨ ਦੇ ਲਈ ਗਏ ਸਨ । ਉਨ੍ਹਾਂ ਦੇ ਨਾਲ ਮਾਨਵਜੀਤ ਸਿੰਘ ਢਿੱਲੋਂ ਅਤੇ ਉਸ ਦੇ 2 ਦੋਸਤ ਵੀ ਸਨ । ਮਾਨਵਦੀਪ ਸਿੰਘ ਨੇ ਇਲਜ਼ਾਮ ਲਗਾਇਆ ਕਿ ਥਾਣੇ ਜਾਣ ਤੋਂ ਪਹਿਲਾਂ ਜਦੋਂ sho ਨਵਦੀਪ ਸਿੰਘ ਨਾਲ ਫ਼ੋਨ ‘ਤੇ ਗੱਲ ਕੀਤੀ ਤਾਂ ਉਨ੍ਹਾਂ ਨੇ ਬਹੁਤ ਹੀ ਮਾੜੇ ਤਰੀਕੇ ਨਾਲ ਬੋਲੇ ਅਤੇ 16 ਅਗਸਤ ਨੂੰ ਥਾਣੇ ਵਿੱਚ ਆਉਣ ਲਈ ਕਿਹਾ । 16 ਅਗਸਤ ਨੂੰ ਉਹ ਕਿਸੇ ਹੋਰ ਕੰਮ ‘ਤੇ ਬਾਹਰ ਗਏ ਸੀ । ਇਸ ਲਈ ਭਗਵੰਤ ਸਿੰਘ,ਮਾਨਵਜੀਤ ਸਿੰਘ ਢਿੱਲੋਂ ਉਸ ਦੇ ਦੋਸਤਾਂ ਦੀ ਮਾਂ ਦਵਿੰਦਰ ਕੌਰ ਅਤੇ ਬਲਵਿੰਦਰ ਸਿੰਘ ਦੀ ਪਤਨੀ ਅਤੇ ਹੋਰ ਰਿਸ਼ਤੇਦਾਰ ਪੁਲਿਸ ਸਟੇਸ਼ਨ ਪਹੁੰਚੇ । ਉੱਥੇ ਦੂਜਾ ਪੱਖ ਵੀ ਮੌਜੂਦ ਸੀ। ਇਸ ਦੌਰਾਨ ਕਾਫ਼ੀ ਬਹਿਸ ਹੋਈ ।
ਇਸੇ ਵਿਚਾਲੇ ਮੁੰਡੇ ਵਾਲੇ ਪੱਖ ਨੇ ਪਰਮਿੰਦਰ ਕੌਰ ਅਤੇ ਮਾਨਵਜੀਤ ਢਿੱਲੋਂ ਦੇ ਨਾਲ ਮਾੜਾ ਵਤੀਰਾ ਕੀਤਾ । ਪਰ ਪੁਲਿਸ ਮੁਲਾਜ਼ਮਾਂ ਨੇ ਦੂਜੇ ਪੱਖ ਨੂੰ ਬਾਹਰ ਭੇਜਣ ਥਾਂ ਉਨ੍ਹਾਂ ਨੂੰ ਭੇਜ ਦਿੱਤਾ । ਕੁਝ ਦੇਰ ਬਾਅਦ ਪੁਲਿਸ ਮੁਲਾਜ਼ਮ ਮਾਨਵਜੀਤ ਸਿੰਘ ਢਿੱਲੋਂ ਨੂੰ sho ਨਵਦੀਪ ਸਿੰਘ ਕੋਲ ਲੈ ਗਏ । ਫਿਰ ਥਾਣੇ ਦੇ ਅੰਦਰ ਚੀਕਾਂ ਦੀਆਂ ਆਵਾਜ਼ਾਂ ਆਉਣ ਲੱਗੀਆਂ। ਪਰਿਵਾਰ ਅੰਦਰ ਗਿਆ ਤਾਂ ਪੁਲਿਸ ਨੇ ਉਨ੍ਹਾਂ ਦੇ ਸਾਹਮਣੇ ਮਾਨਵਜੀਤ ਸਿੰਘ ਢਿੱਲੋਂ ਨੂੰ ਚਪੇੜਾਂ ਮਾਰੀਆਂ । ਜਿਸ ਦੀ ਵਜ੍ਹਾ ਕਰਕੇ ਉਸ ਦੀ ਪੱਗ ਉਤਰ ਗਈ ਅਤੇ ਉਹ ਜ਼ਖ਼ਮੀ ਹੋ ਗਿਆ।