ਹਿੰਦੀ ਫਿਲਮ ਜਗਤ ਤੋਂ ਇੱਕ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ। ਬਾਲੀਵੁੱਡ ਦੇ ਦਿੱਗਜ ਗੀਤਕਾਰ ਦੇਵ ਕੋਹਲੀ ਦਾ ਅੱਜ ਸਵੇਰੇ 81 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਦੇਵ ਕੋਹਲੀ ਲੰਬੇ ਸਮੇਂ ਤੋਂ ਉਮਰ ਸੰਬੰਧੀ ਬੀਮਾਰੀਆਂ ਨਾਲ ਜੂਝ ਰਹੇ ਸਨ। ਜਿਸ ਕਾਰਨ ਉਹ ਪਿਛਲੇ ਦੋ-ਤਿੰਨ ਮਹੀਨਿਆਂ ਤੋਂ ਅੰਧੇਰੀ ਦੇ ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ਵਿੱਚ ਦਾਖਲ ਸਨ। ਲਗਾਤਾਰ ਇਲਾਜ ਤੋਂ ਬਾਅਦ ਵੀ ਉਨ੍ਹਾਂ ਦੀ ਹਾਲਤ ਵਿਚ ਕੋਈ ਸੁਧਾਰ ਨਹੀਂ ਹੋਇਆ ਅਤੇ ਬਾਅਦ ਵਿਚ ਡਾਕਟਰਾਂ ਨੇ ਉਸ ਨੂੰ ਘਰ ਭੇਜ ਦਿੱਤਾ।
ਮਹਾਨ ਗੀਤਕਾਰ ਨੇ ਦੁਨੀਆਂ ਨੂੰ ਅਲਵਿਦਾ ਕਹਿ ਦਿੱਤਾ
ਦੇਵ ਕੋਹਲੀ ਕਰੀਬ 10 ਦਿਨ ਪਹਿਲਾਂ ਹਸਪਤਾਲ ਤੋਂ ਘਰ ਆਏ ਸੀ। ਅੱਜ ਤੜਕੇ 4 ਵਜੇ ਇਸ ਮਹਾਨ ਗੀਤਕਾਰ ਨੇ ਦੁਨੀਆਂ ਨੂੰ ਅਲਵਿਦਾ ਕਹਿ ਦਿੱਤਾ। ਦੂਜੇ ਪਾਸੇ ਦੇਵ ਕੋਹਲੀ ਦੀ ਮੌਤ ਕਾਰਨ ਫਿਲਮ ਇੰਡਸਟਰੀ ‘ਚ ਸੋਗ ਦੀ ਲਹਿਰ ਦੌੜ ਗਈ ਹੈ। ਦੇਵ ਕੋਹਲੀ ਦਾ ਅੱਜ ਹੋਵੇਗਾ ਅੰਤਿਮ ਸੰਸਕਾਰ ਦੇਵ ਕੋਹਲੀ ਦੇ ਅੰਤਿਮ ਦਰਸ਼ਨਾਂ ਲਈ ਉਨ੍ਹਾਂ ਦੀ ਦੇਹ ਨੂੰ ਦੁਪਹਿਰ 2 ਵਜੇ ਤੋਂ ਮੁੰਬਈ ਸਥਿਤ ਉਨ੍ਹਾਂ ਦੇ ਲੋਖੰਡਵਾਲਾ ਸਥਿਤ ਘਰ ‘ਚ ਰੱਖਿਆ ਜਾਵੇਗਾ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਮੁੰਬਈ ਦੇ ਓਸ਼ੀਵਾਰਾ ਸ਼ਮਸ਼ਾਨਘਾਟ ਵਿੱਚ ਕੀਤਾ ਜਾਵੇਗਾ।
ਦੇਵ ਕੋਹਲੀ ਦੀ ਮੌਤ ਦਾ ਕਾਰਨ
ਕਵੀ ਅਤੇ ਗੀਤਕਾਰ ਦੇਵ ਕੋਹਲੀ ਦੇ ਮੌਤ ਦੇ ਕਾਰਨਾਂ ਦਾ ਅਜੇ ਖੁਲਾਸਾ ਨਹੀਂ ਹੋਇਆ ਹੈ। 100 ਤੋਂ ਵੱਧ ਫਿਲਮਾਂ ਲਈ ਲਿਖੇ ਗੀਤ ਦੇਵ ਕੋਹਲੀ ਦਾ ਜਨਮ 2 ਨਵੰਬਰ 1942 ਨੂੰ ਰਾਵਲਪਿੰਡੀ, ਪਾਕਿਸਤਾਨ ਵਿੱਚ ਹੋਇਆ ਸੀ। ਉਹ 1948 ਵਿੱਚ ਦਿੱਲੀ ਆਏ ਅਤੇ ਫਿਰ 1949 ਵਿੱਚ ਦੇਹਰਾਦੂਨ ਚਲੇ ਗਏ। ਦੇਵ ਕੋਹਲੀ ਨੇ ਲਾਲ ਪੱਥਰ, ਮੈਨੇ ਪਿਆਰ ਕੀਆ, ਹਮ ਆਪਕੇ ਹੈ ਕੌਨ, ਬਾਜ਼ੀਗਰ, ਜੁਡਵਾ 2, ਮੁਸਾਫਿਰ, ਇਸ਼ਕ, ਸ਼ੂਟਆਊਟ ਐਟ ਲੋਖੰਡਵਾਲਾ, ਟੈਕਸੀ ਨੰਬਰ 911 ਵਰਗੀਆਂ 100 ਤੋਂ ਵੱਧ ਫਿਲਮਾਂ ਲਈ ਸੈਂਕੜੇ ਸੁਪਰਹਿੱਟ ਗੀਤ ਲਿਖੇ।