ਦਿਲਜੀਤ ਦੋਸਾਂਝ ਵਲੋਂ ਵੱਖ-ਵੱਖ ਇੰਟਰਨੈਸ਼ਨਲ ਆਰਟਿਸਟਸ ਨਾਲ ਕੋਲੈਬੋਰੇਸ਼ਨਜ਼ ਕੀਤੀ ਜਾ ਰਹੀ ਹੈ, ਜਿਸ ਦੀਆਂ ਤਸਵੀਰਾਂ ਉਹ ਇੰਸਟਾਗ੍ਰਾਮ ’ਤੇ ਸਾਂਝੀਆਂ ਕਰ ਰਹੇ ਹਨ। ਹਾਲਾਂਕਿ ਇਸ ਨੂੰ ਲੈ ਕੇ ਦਿਲਜੀਤ ਦੋਸਾਂਝ ਨੇ ਪ੍ਰਸ਼ੰਸਕਾਂ ਦੀ ਵੱਡੀ ਪ੍ਰੇਸ਼ਾਨੀ ਦੂਰ ਕੀਤੀ ਹੈ। ਦਿਲਜੀਤ ਨੇ ਇਹ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਵਲੋਂ ਇਕੱਠੀਆਂ ਦੋ ਐਲਬਮਜ਼ ਰਿਕਾਰਡ ਕੀਤੀਆਂ ਜਾ ਰਹੀਆਂ ਹਨ।
ਇਕ ਐਲਬਮ ਦਾ ਨਾਂ ‘ਗੋਸਟ’ ਹੈ, ਜਿਸ ’ਚ ਦਿਲਜੀਤ ਵਲੋਂ ਕੋਈ ਕੋਲੈਬੋਰੇਸ਼ਨ ਨਹੀਂ ਕੀਤੀ ਗਈ ਹੈ। ਦੂਜੀ ਐਲਬਮ ਦਾ ਨਾਂ ਉਨ੍ਹਾਂ ਵਲੋਂ ਨਹੀਂ ਦੱਸਿਆ ਗਿਆ ਹੈ ਤੇ ਇਸ ਐਲਬਮ ’ਚ ਦਿਲਜੀਤ ਦੀ ਵੱਖ-ਵੱਖ ਇੰਟਰਨੈਸ਼ਨਲ ਆਰਟਿਸਟਸ ਨਾਲ ਕੋਲੈਬੋਰੇਸ਼ਨ ਦੇਖਣ ਨੂੰ ਮਿਲੇਗੀ।